
ਸਿੱਖ ਸੰਗਤ ਤੇ ਸੰਗਠਨਾਂ ਦੇ ਰੋਹ ਅਤੇ ਦਬਾਅ ਨੂੰ ਵੇਖਦਿਆਂ ਸ਼੍ਰੋਮਣੀ ਕਮੇਟੀ ਝੁਕੀ
ਦੇਸ਼-ਵਿਦੇਸ਼ ਦੀਆਂ ਸਿੱਖ ਸੰਗਤਾਂ 'ਚ ''ਨਾਨਕ ਸ਼ਾਹ ਫਕੀਰ” ਫਿਲਮ ਚਰਚਾ ਦਾ ਵਿਸ਼ਾ ਬਣ ਰਹੀ ਹੈ। ਵੱਖ-ਵੱਖ ਸਿੱਖ ਸੰਗਠਨਾਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਫ਼ਿਲਮ ਨੂੰ ਰੀਲੀਜ਼ ਨਾ ਹੋਣ ਦੇਣ ਲਈ ਵਕਾਰ ਦਾ ਸਵਾਲ ਬਣਾ ਲਿਆ ਹੈ। ਪਹਿਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਫਿਲਮ ਤੇ ਕੋਈ ਵੀ ਇਤਰਾਜ ਨਾ ਹੋਣ ਦਾ ਪ੍ਰੈਸ ਬਿਆਨ ਜਾਰੀ ਕੀਤਾ ਸੀ ਪਰ ਸਿੱਖ ਸੰਗਤਾ ਦੇ ਤਿੱਖੇ ਵਿਰੋਧ ਨੂੰ ਵੇਖਦਿਆਂ ਹੁਣ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਗੋਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਅਤੇ ਸੂਚਨਾ ਅਤੇ ਪ੍ਰਸਾਰਨ ਮੰਤਰੀ ਭਾਰਤ ਸਰਕਾਰ ਨੂੰ ਪੱਤਰ ਲਿੱਖ ਕੇ ਜ਼ੋਰ ਦਿਤਾ ਹੈ ਕਿ ਉਹ ਇਸ ਫ਼ਿਲਮ ਤੇ ਰੋਕ ਲਾਉਣ, ਜਿਸ ਦਾ ਨਿਰਮਾਤਾ ਇਸ ਨੂੰ ਰੀਲੀਰ ਕਰਨ ਲਈ ਬਜ਼ਿਦ ਹੈ। ਇਸ ਫ਼ਿਲਮ ਤੇ ਪਾਬੰਦੀ ਲਾਉਣ ਲਈ ਅੱਜ ਨੌਜਵਾਨ ਪਰਮਜੀਤ ਸਿੰਘ ਬੱਗਾ ਦੀ ਅਗਵਾਈ ਹੇਠ ਰੋਹ ਭਰਿਆਂ ਮੁਜਹਾਰਾ ਕਰਕੇ ਪੱਕਾ ਮੋਰਚਾ ਗੱਡਿਆ ਗਿਆ। ਮੁਜਾਹਰਾਕਾਰੀਆਂ ਸਪੱਸ਼ਟ ਕੀਤਾ ਕਿ ਇਸ ਫਿਲਮ ਦੀ ਪਾਬੰਦੀ ਤੱਕ ਰੋਸ ਜਾਰੀ ਰਹੇਗਾ। ਉਕਤ ਪਰਮਜੀਤ ਸਿੰਘ ਬੱਗਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਆਲੋਚਨਾ ਕਰਦਿਆਂ ਕਿ ਇਸ ਦੀਆ ਕਮਜੋਰ, ਆਪ-ਹੁੰਦਰੀਆ ਨੀਤੀਆ ਕਾਰਨ ਸਥਿਤੀ ਇਥੋ ਤੱਕ ਪੁੱਜੀ ਹੈ। ਕੁਝ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਫਿਲਮ ਬਣਾਉਣ ਦੀ ਆਗਿਆ ਦੇ ਦਿੰਦੇ ਹਨ। ਜੇਕਰ ਵਿਰੋਧਤਾ ਹੋ ਜਾਵੇ ਤਾਂ ਸਰਕਾਰਾਂ ਨੂੰ ਚਿਠੀਆਂ ਲਿਖਣ ਲਗ ਪੈਦੇ ਹਨ। ਇਸ ਮੌਕੇ ਸਿੱਖ ਆਗੂ ਬਲਦੇਵ ਸਿੰਘ ਸਿਰਸਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਸ਼ੋਮਣੀ ਕਮੇਟੀ ਨੇ ਫ਼ਿਲਮ ਨੂੰ ਮਾਨਤਾ ਦੇ ਕੇ ਗਲਤ ਕੰਮ ਕੀਤਾ, ਜਿਸ ਨਾਲ ਸਿੱਖੀ ਦਾ ਘਾਣ ਹੋਇਆ।
Nanak Shah Fakir
ਉਨ੍ਹਾਂ ਦੋਸ਼ ਲਾਇਆ ਕਿ ਆਰ.ਐਸ.ਐਸ ਦੀਆਂ ਨੀਤੀਆਂ ਲਾਗੂ ਹੋ ਰਹੀਆਂ ਹਨ । ਹੁਣ ਕੌਮ ਦਾ ਦਬਾਅ ਪੈਣ ਕਰ ਕੇ ਸ਼ੋਮਣੀ ਕਮੇਟੀ ਦੇ ਆਗੂ ਮੁੱਕਰ ਰਹੇ ਹਨ।
ਇਸ ਦੌਰਾਨ ਆਲ ਇੰਡੀਆ ਸਿੱਖ ਸਟੂਡੈਟਸ ਫੈਡਰੇਸ਼ਨ ਦੇ ਪ੍ਰਧਾਨ ਸ੍ਰ: ਮਨਜੀਤ ਸਿੰਘ ਭੋਮਾ ਨੇ ਸ਼੍ਰੋਮਣੀ ਕਮੇਟੀ ਵੱਲੋ ਸੰਨ 2003 ਚ ਪਾਸ ਕੀਤੇ ਮਤੇ ਨੂੰ ਜਾਰੀ ਕਰਦਿਆਂ ਕਿਹਾ ਕਿ ਉਹ ਹੁਣ ਕਸੂਤੀ ਥਾਂ ਫਸ ਗਈ ਹੈ। ਮਨਜੀਤ ਸਿੰਘ ਭੋਮਾ ਮੁਤਾਬਕ ਸ਼੍ਰੋਮਣੀ ਕਮੇਟੀ ਦੇ ਧਰਮ ਪ੍ਰਚਾਰ ਕਮੇਟੀ ਦੇ ਮਤਾ ਨੰਬਰ 5566 ਮਿਤੀ 30 -5-03 ਰਾਹੀ ਡਰਾਮਿਆਂ, ਲਾਇਟ ਐਡ ਸਾਊਡ ਅਤੇ ਫਿਲਮਾ ਵਿੱਚ ਗੁਰੂ ਸਾਹਿਬਾਨ ਅਤੇ ਉਨਾ ਪਰਿਵਾਰਕ ਮੈਬਰਾਂ ਸਾਹਿਬਾਨ ਸਮੇਤ ਸਾਹਿਬਜਾਦਿਆਂ ਚੋ ਬਿਨਾ ਸ਼ਹੀਦੀ ਸਿੰਘਾ, ਜਰਨੈਲਾ , ਯੋਧਿਆਂ ਅਤੇ ਸੂਰਬੀਰਾਂ ਦੇ ਰੋਲ ਅਦਾਕਾਰਾ ਨੂੰ ਨਕਲੀ , ਦਾਹੜੀ , ਕੇਸ (ਵਿੰਗ ) ਆਦਿ ਪਾ ਕੇ ਸਖਤ ਮਨਾਹੀ ਕਰਦਿਆਂ ਕੇਵਲ ਉਨਾ ਵਰਗੇ ਸਾਬਤ ਸੂਰਤ ਪਾਤਰਾ ਰਾਹੀ ਰੋਲ ਅਦਾ ਕਰਨ ਅਤੇ ਹੱਕ ਸ਼੍ਰੋਮਣੀ-ਗੁਰਦੁਆਰਾ ਪ੍ਰਬੰਧਕ ਕਮੇਟੀ ਪਾਸ ਰਾਖੀ ਰੱਖਣ ਲਈ ਅੰਤ੍ਰਿਗ ਕਮੇਟੀ ਪਾਸ ਕੀਤੀ ਗਈ ਸਿਫਾਰਸ਼, ਪੇਸ਼ ਹੋਣ ਪ੍ਰਵਾਨ ਹੋਇਆ ਕਿ ਗੁਰੂ ਗੁਰੂ ਸਾਹਿਬਾਨ, ਸਾਹਿਬਾਨ ਪਰਿਵਾਰਕ ਮੈਬਰਾਂ ਅਤੇ ਪੰਜ ਪਿਆਰੇ ਸਾਹਿਬਾ ਦੀਆ ਸ਼ਖਸ਼ੀਅਤਾਂ ਛੱਡ ਕੇ ਬਾਕੀ ਜਰਨੈਲਾ ਸੂਰਬੀਰਾ ਦੇ ਪਾਤਰ ਸਿੱਖੀ ਸਰੂਪ ਵਾਲੇ ਹੀ ਪੇਸ਼ ਕਰਨ ਸਬੰਧੀ ਧਰਮ ਪ੍ਰਚਾਰ ਕਮੇਟੀ ਦੇ ਉਕਤ ਮਤੇ ਦੀ ਪੁਸ਼ਟੀ ਕੀਤੀ ਨੂੰ ਸ਼੍ਰੋਮਣੀ-ਗੁਰਦੁਆਰਾ ਪ੍ਰਬੰਧਕ ਕਮੇਟੀ ਪਾਸੋ ਪਹਿਲਾ ਪ੍ਰਵਾਨਗੀ ਲੈਣੀ ਪਵੇਗੀ ਅਤੇ ਸਾਰੇ ਹੱਕ ਸ਼੍ਰੋਮਣੀ-ਗੁਰਦੁਆਰਾ ਪ੍ਰਬੰਧਕ ਕਮੇਟੀ ਪਾਸ ਰਾਖਵੇ ਹੋਣਗੇ।