ਸਿੱਖ ਇਤਿਹਾਸ ਵਿਰੁਧ ਸਾਜ਼ਸ਼ਾਂ ਦੀ ਹੈ ਲੰਮੀ ਸੂਚੀ
Published : May 8, 2018, 10:32 am IST
Updated : May 8, 2018, 10:32 am IST
SHARE ARTICLE
Sikh History
Sikh History

ਬਾਲ ਮਨਾ ਵਿਚ ਅਪਣੇ ਇਤਿਹਾਸ ਪ੍ਰਤੀ ਜਾਣਕਾਰੀ ਦੇ ਨਾਂ 'ਤੇ ਅਗਿਆਨਤਾ ਭਰੀ ਜਾ ਰਹੀ ਹੈ। ਪਿਛਲੇ ਕੁੱਝ ਸਮੇਂ ਤੋਂ ਸਕੂਲਾਂ ਵਿਚ ਜੋ ਕੁੱਝ ਪੜ੍ਹਾਇਆ ਜਾ ਰਿਹਾ ਹੈ

ਤਰਨਤਾਰਨ, 7 ਮਈ (ਚਰਨਜੀਤ ਸਿੰਘ): ਸਿੱਖ ਬੱਚਿਆਂ ਦੇ ਮਨਾਂ ਵਿਚੋਂ ਸਿੱਖ ਇਤਿਹਾਸ, ਸਿੱਖਾਂ ਦੀ ਬਹਾਦੁਰੀ ਤੇ ਸਿੱਖ ਕੌਮ ਦੇ ਗੌਰਵ ਨੂੰ ਮਨਫ਼ੀ ਕਰਨ ਦੀਆਂ ਚਲ ਰਹੀਆਂ ਸਾਜ਼ਸ਼ਾਂ ਦੀ ਇਕ ਲੰਮੀ ਸੂਚੀ ਹੈ। ਇਸ ਵਿਚ ਉਸ ਵੇਲੇ ਇਕ ਹੋਰ ਨਾਮ ਜੁੜ ਗਿਆ ਜਦ ਫ਼ੁਲਕਾਰੀ ਨਾਮਕ ਕਿਤਾਬਾਂ ਦੀ ਇਕ ਪੁਰੀ ਰੇਂਜ ਸਾਹਮਣੇ ਆਈ। ਨਿਜੀ ਸਕੂਲਾਂ ਵਿਚ ਜਮਾਤ ਪੰਜਵੀ, ਛੇਵੀਂ ਤੇ ਸਤਵੀਂ ਕਲਾਸ ਨੂੰ ਜੋ ਕੁੱਝ ਸਿੱਖ ਅਧਿਆਏ ਦੇ ਨਾਂ 'ਤੇ ਪੜ੍ਹਾਇਆ ਜਾ ਰਿਹਾ ਹੈ, ਉਸ ਨੂੰ ਵੇਖ ਕੇ ਜੇ ਇਸ ਨੂੰ ਇਤਿਹਾਸ ਨਾਲ ਬਲਾਤਕਾਰ ਕਹਿ ਲਿਆ ਜਾਵੇ ਤਾਂ ਕੋਈ ਅਤਿ ਕਥਨੀ ਨਹੀਂ। ਬਾਲ ਮਨਾ ਵਿਚ ਅਪਣੇ ਇਤਿਹਾਸ ਪ੍ਰਤੀ ਜਾਣਕਾਰੀ ਦੇ ਨਾਂ 'ਤੇ ਅਗਿਆਨਤਾ ਭਰੀ ਜਾ ਰਹੀ ਹੈ। ਪਿਛਲੇ ਕੁੱਝ ਸਮੇਂ ਤੋਂ ਸਕੂਲਾਂ ਵਿਚ ਜੋ ਕੁੱਝ ਪੜ੍ਹਾਇਆ ਜਾ ਰਿਹਾ ਹੈ, ਉਸ ਨੂੰ ਵੇਖ ਕੇ ਲਗਦਾ ਹੈ ਜਿਵੇਂ ਇਹ ਇਕ ਵੱਡੀ ਸਾਜ਼ਸ਼ ਦਾ ਹਿੱਸਾ ਹੋਵੇ।

Sikh HistorySikh History

ਜਮਾਤ ਪੰਜਵੀ ਦੀ ਕਿਤਾਬ ਵਿਚ ਬੱਚਿਆਂ ਨੂੰ ਪੜ੍ਹਾਇਆ ਜਾ ਰਿਹਾ ਹੈ ਕਿ ਦਰਬਾਰ ਸਾਹਿਬ ਜਿਸ ਥਾਂ 'ਤੇ ਬਣਾਇਆ ਗਿਆ ਹੈ, ਉਹ ਥਾਂ ਬਾਦਸ਼ਾਹ ਅਕਬਰ ਨੇ ਦਾਨ ਦਿਤੀ ਸੀ ਜਦਕਿ ਸਚਾਈ ਇਹ ਹੈ ਕਿ ਗੁਰੂ ਰਾਮਦਾਸ ਜੀ ਨੇ ਅੰਮ੍ਰਿਤਸਰ ਵਾਲੀ ਪੁਰੀ ਥਾਂ 700 ਅਕਬਰੀ ਰੁਪਏ ਵਿਚ ਖ਼ਰੀਦੀ ਸੀ। ਇਥੇ ਹੀ ਬਸ ਨਹੀਂ, ਕਿਤਾਬ ਵਿਚ ਗੁਰਬਾਣੀ ਰਾਗ ਜੈਤਸਰੀ ਰਾਗ ਨੂੰ ਜੇਤਮਰੀ ਰਾਗ ਦਸਿਆ ਗਿਆ ਹੈ ਤੇ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜੁਨ ਦੇਵ ਜੀ ਦੇ ਸ਼ਬਦ ਨੂੰ ਪ੍ਰਕਾਸ਼ਤ ਕਰਨ ਸਮੇਂ ਸ਼ਬਦ ਜੋੜ ਠੀਕ ਨਹੀਂ ਹੈ। ਨਵੀ ਦਿੱਲੀ ਦੇ ਕਿਸੇ ਨਿਊ ਸਰਸਵਤੀ ਹਾਉਸ ਪਰਾਈਵੇਟ ਲਿਮਿਟਡ ਵਲੋਂ ਛਾਪੀਆ ਇਨ੍ਹਾਂ ਕਿਤਾਬਾਂ ਨੂੰ ਕਿਸੇ ਡਾ. ਜਸਪ੍ਰੀਤ ਸਿੱਧੂ ਨੇ ਲਿਖਿਆ ਹੈ ਜੋ ਐਮਏ ਐਮਐਡ ਪੀਐਚਡੀ ਪੰਜਾਬੀ ਹਨ। ਅਜਿਹੀਆਂ ਕਿਤਾਬਾਂ ਬਾਲ ਮਨਾ ਨੂੰ ਕੀ ਸੇਧ ਦੇਣਗੀਆਂ। 

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement