
ਸਾਰੀਆਂ ਮੁੱਖ ਹਸਤੀਆਂ ਸੰਗਤਾਂ 'ਚ ਹੀ ਬੈਠਣਗੀਆਂ
ਲੌਂਗੋਵਾਲ ਵਲੋਂ ਵਿਸ਼ੇਸ਼ ਗੱਲਬਾਤ 'ਚ ਪ੍ਰਗਟਾਵਾ
ਨਿਰੋਲ ਧਾਰਮਕ ਸਮਾਗਮ ਹੋਵੇਗਾ, ਕੋਈ ਰਾਜਨੀਤੀ ਨਹੀਂ ਹੋਵੇਗੀ
ਸਾਰੀਆਂ ਸਿਆਸੀ ਪਾਰਟੀਆਂ, ਧਾਰਮਕ ਹਸਤੀਆਂ ਤੇ ਅਹਿਮ ਹਸਤੀਆਂ ਨੂੰ ਸੱਦਾ ਪੱਤਰ ਦਿਤਾ ਜਾਵੇਗਾ
ਚੰਡੀਗੜ੍ਹ (ਐਸ.ਐਸ. ਬਰਾੜ) : ਸੁਲਤਾਨਪੁਰ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ 12 ਨਵੰਬਰ ਨੂੰ ਮੁੱਖ ਸਮਾਗਮ ਕਰਨ ਲਈ ਜੋ ਸਟੇਜ ਲਗਾਈ ਜਾਵੇਗੀ ਉਸ ਉਪਰ ਕੋਈ ਕੁਰਸੀ ਨਹੀਂ ਰੱਖੀ ਜਾਵੇਗੀ ਅਤੇ ਨਾ ਹੀ ਕੋਈ ਨੇਤਾ ਜਾਂ ਅਹਿਮ ਹਸਤੀ ਸਟੇਜ ਉਪਰ ਬੈਠੇਗੀ। ਇਹ ਸਮਾਗਮ ਨਿਰੋਲ ਧਾਰਮਕ ਹੋਵੇਗਾ ਅਤੇ ਸਾਰੇ ਨੇਤਾ ਅਤੇ ਅਹਿਮ ਹਸਤੀਆਂ ਦਰੀਆਂ ਉਪਰ ਹੀ ਸੰਗਤ ਵਿਚ ਬੈਠਣਗੀਆਂ।
SGPC
ਇਹ ਜਾਣਕਾਰੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਅੱਜ ਫ਼ੋਨ 'ਤੇ ਗੱਲਬਾਤ ਕਰਦਿਆਂ ਦਿਤੀ। ਜਦ ਉਨ੍ਹਾਂ ਨੂੰ ਪੁਛਿਆ ਗਿਆ ਕਿ ਕੀ ਇਹ ਜਾਣਕਾਰੀ ਤਾਲਮੇਲ ਕਮੇਟੀ ਦੀ ਮੀਟਿੰਗ ਵਿਚ ਦਿਤੀ ਗਈ ਸੀ? ਉਨ੍ਹਾਂ ਕਿਹਾ ਕਿ 4 ਅਕਤੂਬਰ ਨੂੰ ਜੋ ਤਾਲਮੇਲ ਕਮੇਟੀ ਦੀ ਮੀਟਿੰਗ ਹੋਈ ਸੀ ਉਸ ਵਿਚ ਪੰਜਾਬ ਸਰਕਾਰ ਦੇ ਨੁਮਾਇੰਦੇ ਨੂੰ ਵੀ ਇਹ ਸਪਸ਼ਟ ਕਰ ਦਿਤਾ ਗਿਆ ਸੀ ਕਿ ਸਟੇਜ ਉਪਰ ਸਿਰਫ਼ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਵੇਗਾ ਅਤੇ ਕੋਈ ਕੁਰਸੀ ਨਹੀਂ ਲੱਗੇਗੀ।
Akal Takht Sahib
ਉਨ੍ਹਾਂ ਇਹ ਵੀ ਸਪਸ਼ਟ ਕੀਤਾ ਕਿ 12 ਨਵੰਬਰ ਦਾ ਮੁੱਖ ਸਮਾਗਮ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਤਿਆਰ ਕੀਤੀ ਸਟੇਜ ਉਪਰ ਹੋਵੇਗਾ। ਜਦ ਉਨ੍ਹਾਂ ਨੂੰ ਪੁਛਿਆ ਗਿਆ ਕਿ ਕੀ ਤਾਲਮੇਲ ਕਮੇਟੀ ਵਿਚ ਇਕੋ ਸਮਾਗਮ ਕਰਨ ਲਈ ਸਹਿਮਤੀ ਬਣ ਗਈ ਹੈ ਤਾਂ ਉਨ੍ਹਾਂ ਕਿਹਾ ਕਿ ਇਸ ਸਬੰਧੀ ਪੰਜਾਬ ਸਰਕਾਰ ਦੇ ਜਵਾਬ ਦੀ ਉਡੀਕ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅਕਾਲ ਤਖ਼ਤ ਦੇ ਜਥੇਦਾਰ ਦਾ ਆਦੇਸ਼ ਹੈ ਕਿ ਗੁਰੁ ਨਾਨਕ ਪੁਰਬ ਮਿਲ ਕੇ ਮਨਾਇਆ ਜਾਵੇ। ਉਨ੍ਹਾਂ ਵਲੋਂ ਅਖ਼ੀਰ ਤਕ ਯਤਨ ਕੀਤੇ ਜਾਣਗੇ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਾਰੇ ਮੰਤਰੀ ਵੀ ਇਸ ਸਮਾਗਮ ਵਿਚ ਸ਼ਮੂਲੀਅਤ ਕਰਨ।
ਸ. ਲੌਂਗੋਵਾਲ ਨੇ ਸਪਸ਼ਟ ਕੀਤਾ ਕਿ ਇਸ ਸਮਾਗਮ ਵਿਚ ਕੋਈ ਰਾਜਨੀਤੀ ਨਹੀਂ ਹੋਵੇਗੀ। ਸਾਰੀਆਂ ਰਾਜਨੀਤਕ ਪਾਰਟੀਆਂ, ਸਾਰੀਆਂ ਧਾਰਮਕ ਜਥੇਬੰਦੀਆਂ ਨੂੰ ਵੀ ਇਸ ਸਮਾਗਮ ਵਿਚ ਹਿੱਸਾ ਲੈਣ ਲਈ ਸੱਦਾ ਦਿਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਜਾਂ ਰਾਸ਼ਟਰਪਤੀ ਵੀ ਸੰਗਤ ਵਿਚ ਹੀ ਬੈਠਣਗੇ। ਹੈਸੀਅਤ ਮੁਤਾਬਕ ਸਾਰੀਆਂ ਹਸਤੀਆਂ ਨੂੰ ਸਨਮਾਨਤ ਵੀ ਕੀਤਾ ਜਾਵੇਗਾ।
Akali Dal
ਜਦ ਉਨ੍ਹਾਂ ਨੂੰ ਪੁਛਿਆ ਗਿਆ ਕਿ ਜਦ ਤਾਲਮੇਲ ਕਮੇਟੀ ਬਣੀ ਸੀ ਤਾਂ ਫਿਰ ਤੁਸੀਂ ਅਕਾਲੀ ਦਲ ਦੇ ਪ੍ਰਧਾਨ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਨਾਲ ਲੈ ਕੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨੂੰ ਸੱਦਾ ਦਿਤਾ ਪ੍ਰੰਤੂ ਪੰਜਾਬ ਸਰਕਾਰ ਦੇ ਤਾਲਮੇਲ ਕਮੇਟੀ ਦੇ ਮੈਂਬਰਾਂ ਨੂੰ ਕਿਉਂ ਨਾਲ ਨਹੀਂ ਲਿਆ? ਸਰਕਾਰ ਦੀ ਨਰਾਜ਼ਗੀ ਦਾ ਮੁੱਖ ਕਾਰਨ ਵੀ ਇਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਪ੍ਰਕਾਸ਼ ਪੁਰਬ ਮਨਾਉਣ ਸਬੰਧੀ ਪਿਛਲੇ ਸਮੇਂ ਵਿਚ ਕਈ ਮੀਟਿੰਗਾਂ ਕੀਤੀਆਂ ਗਈਆਂ ਅਤੇ ਕਈ ਫ਼ੈਸਲੇ ਲਏ ਗਏ। ਤਾਲਮੇਲ ਕਮੇਟੀ ਦੇ ਇਕ ਮੈਂਬਰ ਨੂੰ ਵਿਦੇਸ਼ਾਂ ਵਿਚ ਸੱਦਾ ਪੱਤਰ ਦੇਣ ਲਈ ਵੀ ਭੇਜਿਆ ਗਿਆ
Captain Amarinder Singh
ਪ੍ਰੰਤੂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਕਦੀ ਨਹੀਂ ਸੱਦਿਆ ਗਿਆ, ਨਾ ਹੀ ਭਰੋਸੇ ਵਿਚ ਲਿਆ ਗਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਦੀ ਕੋਈ ਸ਼ਿਕਾਇਤ ਨਹੀਂ। ਪੰਜਾਬ ਸਰਕਾਰ ਅਪਣੀ ਪੱਧਰ 'ਤੇ ਕੰਮ ਕਰ ਰਹੀ ਹੈ ਅਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅਪਣੀ ਪੱਧਰ 'ਤੇ ਕਰ ਰਹੀ ਹੈ। ਸਰਕਾਰ ਅਪਣੀ ਪੱਧਰ 'ਤੇ ਜੋ ਵੀ ਕਰ ਰਹੀ ਹੈ, ਉਸ ਦੀ ਖ਼ੁਸ਼ੀ ਹੈ। ਸਿਰਫ਼ 12 ਨਵੰਬਰ ਦਾ ਮੁੱਖ ਸਮਾਗਮ ਜੋ ਨਿਰੋਲ ਧਾਰਮਕ ਹੈ, ਉਹ ਸਾਰਿਆਂ ਨੂੰ ਰਲਕੇ ਮਨਾਉਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਅੱਜ ਤਕ ਜੋ ਵੀ ਸ਼ਤਾਬਦੀਆਂ ਮਨਾਈਆਂ ਗਈਆਂ ਹਨ