Nihang Avtar Singh Mouni: ਨਿਹੰਗ ਅਵਤਾਰ ਸਿੰਘ ਮੌਨੀ ਨੇ 200 ਪੌਂਡ ਵਜ਼ਨ ਦੀ ਸਜਾਈ ਸਭ ਤੋਂ ਵੱਡੀ ਦਸਤਾਰ, ਬਣਾਇਆ ਗਿਨੀਜ਼ ਵਰਲਡ ਰਿਕਾਰਡ
Published : Nov 8, 2024, 1:50 pm IST
Updated : Nov 8, 2024, 1:50 pm IST
SHARE ARTICLE
Nihang Avtar Singh Mouni decorated the largest turban weighing 200 pounds
Nihang Avtar Singh Mouni decorated the largest turban weighing 200 pounds

Nihang Avtar Singh Mouni: ਇਸ ਦੁਮਾਲੇ ਨੂੰ ਸਜਾਉਣ ਵਿਚ ਨਿਹੰਗ ਸਿੰਘ ਨੂੰ 7 ਘੰਟੇ ਤੋਂ ਵੱਧ ਦਾ ਸਮਾਂ ਲੱਗਦਾ ਹੈ

ਸਿੱਖ ਆਮ ਤੌਰ 'ਤੇ 5 ਤੋਂ 8 ਮੀਟਰ ਲੰਬੀ ਪੱਗ ਬੰਨ੍ਹਦੇ ਹਨ। ਪਰ ਨਿਹੰਗ ਅਵਤਾਰ ਸਿੰਘ ਨੇ 200 ਪੌਂਡ ਵਜ਼ਨ ਦਾ ਸਭ ਤੋਂ ਵੱਡਾ ਦੁਮਾਲਾ ਸਜਾ ਕੇ ਗਿਨੀਜ਼ ਵਰਲਡ ਰਿਕਾਰਡ ਬਣਾਇਆ।  ਇਸ ਦੁਮਾਲੇ ਨੂੰ ਸਜਾਉਣ ਵਿਚ ਨਿਹੰਗ ਸਿੰਘ ਨੂੰ 7 ਘੰਟੇ ਤੋਂ ਵੱਧ ਦਾ ਸਮਾਂ ਲੱਗਦਾ ਹੈ ਅਤੇ ਇਸ ਨੂੰ ਉਤਾਰਨ ਵਿਚ ਵੀ 3 ਘੰਟੇ ਲੱਗ ਜਾਂਦੇ ਹਨ।

ਅਵਤਾਰ ਸਿੰਘ ਨੇ ਇਕ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਸੀ ਕਿ ਉਹ ਪਿਛਲੇ ਕਈ ਸਾਲਾਂ ਤੋਂ ਦੇਸ਼ ਦੇ ਨੌਜਵਾਨਾਂ ਨੂੰ ਦਸਤਾਰਾਂ ਸਜਾਉਣ ਲਈ ਜਾਗਰੂਕ ਕਰ ਰਹੇ ਹਨ ਕਿਉਂਕਿ ਅੱਜ ਦੇ ਨੌਜਵਾਨ ਸਿਰਫ਼ 5 ਮੀਟਰ ਦੀ ਦਸਤਾਰ ਬੰਨ੍ਹ ਕੇ ਕਹਿੰਦੇ ਹਨ ਕਿ ਉਨ੍ਹਾਂ ਨੂੰ ਸਿਰ ਵਿਚ ਦਰਦ ਹੋ ਰਿਹਾ ਹੈ ਅਤੇ ਕੇਸ ਕਟਵਾ ਲੈਂਦੇ ਹਨ।

ਉਹ ਧਰਮ ਪ੍ਰਚਾਰ ਲਈ ਰੋਜ਼ਾਨਾ 45 ਕਿਲੋ ਵਜ਼ਨ ਦਾ ਦੁਮਾਲਾ ਸਜਾਉਂਦੇ ਹਨ ਅਤੇ ਬੁਲੇਟ ਚਲਾਉਂਦੇ ਹਨ। ਉਨ੍ਹਾਂ ਨੇ ਦੋਹਾਂ ਹੱਥਾਂ ਵਿੱਚ 5-5 ਕੜੇ ਪਾਏ ਹਨ। ਇਨ੍ਹਾਂ ਕੜਿਆਂ ਦਾ ਭਾਰ ਵੀ ਕਰੀਬ 20 ਕਿਲੋ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM

Punjabi Youth Dies in New Zealand:ਮੈਨੂੰ ਕਹਿੰਦਾ ਸੀ ਮੈਂ 1-2 ਸਾਲ ਲਗਾਉਣੇ ਨੇ ਵਿਦੇਸ਼, ਫ਼ਿਰ ਤੁਹਾਡੇ ਕੋਲ਼ ਰਹਾਂਗਾ

18 Jan 2026 2:53 PM

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM

ਫਗਵਾੜਾ ਦੀ ਫਰੈਂਡਜ਼ ਕਲੋਨੀ 'ਚ ਘਰ 'ਤੇ ਕੀਤਾ ਹਮਲਾ

17 Jan 2026 3:04 PM

'ਹੁਣ ਆਏ ਦਿਨੀਂ BJP ਦਾ ਝੰਡਾ ਚੜ੍ਹਦਾ ਰਹੇਗਾ ...' ਜਗਮੀਤ ਬਰਾੜ ਤੇ ਚਰਨਜੀਤ ਬਰਾੜ ਦੇ ਭਾਜਪਾ 'ਚ ਸ਼ਾਮਿਲ ਹੋਣ 'ਤੇ ਬੋਲੇ BJP ਆਗੂ ਅਨਿਲ ਸਰੀਨ

16 Jan 2026 3:14 PM
Advertisement