ਸਿੱਖ ਵਿਰੋਧੀ ਨਹੀਂ ਚਾਹੁੰਦੇ ਬੰਦੀ ਸਿੰਘਾਂ ਦੀ ਰਿਹਾਈ : ਖਾਲੜਾ ਮਿਸ਼ਨ
Published : Dec 8, 2019, 8:24 am IST
Updated : Dec 8, 2019, 8:39 am IST
SHARE ARTICLE
Paramjit Kaur Khalra
Paramjit Kaur Khalra

ਭਾਈ ਰਾਜੋਆਣਾ ਦੀ ਫਾਂਸੀ ਮਾਫ਼ੀ ਤੇ ਯੂ-ਟਰਨ ਸੋਚੀ ਸਮਝੀ ਸਾਜ਼ਸ਼ : ਐਡਵੋਕੇਟ ਰੰਧਾਵਾ 

ਅੰਮ੍ਰਿਤਸਰ (ਸੁਖਵਿੰਦਰਜੀਤ ਸਿੰਘ ਬਹੋੜੂ): ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ ਦੇ ਕਾਨੂੰਨੀ ਸਲਾਹਕਾਰ ਅਤੇ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦੇ ਸਕੱਤਰ ਐਡਵੋਕੇਟ ਜਗਦੀਪ ਸਿੰਘ ਰੰਧਾਵਾ ਨੇ ਕਿਹਾ ਹੈ ਕਿ ਦਰਬਾਰ ਸਾਹਿਬ ਦੇ ਹਮਲੇ ਲਈ, ਝੂਠੇ ਮੁਕਾਬਲਿਆਂ ਲਈ, ਨਸ਼ਿਆਂ ਲਈ ਅਤੇ ਬੇਅਦਬੀਆਂ ਲਈ ਜ਼ਿੰਮੇਵਾਰ ਲੋਕ-ਮੰਨੂਵਾਦੀਏ ਅਤੇ ਬੇਅਦਬੀ ਦਲ ਨਹੀਂ ਚਾਹੁੰਦੇ ਕਿ ਕੋਈ ਵੀ ਬੰਦੀ ਸਿੰਘ ਬਾਹਰ ਆਵੇ।

Advocate Jagdeep Singh RandhawaAdvocate Jagdeep Singh Randhawa

ਹਾਲ ਹੀ ਵਿਚ ਭਾਈ ਰਾਜੋਆਣਾ ਦੀ ਫਾਂਸੀ ਮਾਫ਼ੀ 'ਤੇ ਕੇਂਦਰ ਦਾ ਯੂ-ਟਰਨ ਇਕ ਸੋਚੀ ਸਮਝੀ ਸਾਜ਼ਸ਼ ਹੈ। ਐਡਵੋਕੇਟ ਰੰਧਾਵਾ ਨੇ ਕਿਹਾ ਕਿ ਇਨ੍ਹਾਂ ਸਾਰੀਆਂ ਧਿਰਾਂ ਦਾ ਗਠਜੋੜ ਫ਼ੌਜੀ ਹਮਲੇ ਸਮੇਂ ਵੀ ਸਾਹਮਣੇ ਆਇਆ, ਝੂਠੇ ਮੁਕਾਬਲਿਆਂ ਸਮੇਂ ਵੀ ਸਾਹਮਣੇ ਆਇਆ ਅਤੇ ਨਸ਼ਿਆਂ ਰਾਹੀਂ ਹੋਈ ਤਬਾਹੀ ਸਮੇਂ ਅਤੇ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਦੇ ਮੁੱਦੇ 'ਤੇ ਦੋਸ਼ੀਆਂ ਨੂੰ ਫੜਨ ਸਮੇਂ ਵੀ ਸਾਹਮਣੇ ਆਇਆ।

Balwant Singh RajoanaBalwant Singh Rajoana

ਭਾਈ ਰਾਜੋਆਣਾ ਅਤੇ ਹੋਰ ਬੰਦੀ ਸਿੰਘਾਂ ਦੀ ਰਿਹਾਈ ਲਈ ਗੁਰੂ ਨਾਨਕ ਸਾਹਿਬ ਦੇ 550ਵੇਂ ਪ੍ਰਕਾਸ਼ ਦਿਹਾੜੇ 'ਤੇ ਐਲਾਨ ਕੀਤਾ ਗਿਆ ਸੀ ਜਿਸ ਦਾ ਬੇਅਦਬੀ ਦਲ ਅਤੇ 1984 ਵਾਲਿਆਂ ਨੇ ਝੂਠੇ ਰੂਪ ਵਿਚ ਸਵਾਗਤ ਕੀਤਾ ਸੀ। ਬੰਦੀ ਸਿੰਘਾਂ ਦੀ ਸਜ਼ਾ ਘੱਟ ਕਰਨ ਅਤੇ ਰਾਜਨੀਤਕ ਸਿੱਖ ਕੈਦੀਆਂ ਨੂੰ ਪ੍ਰਕਾਸ਼ ਦਿਹਾੜੇ ਮੌਕੇ ਰਿਹਾਅ ਕਰਨ ਦਾ ਐਲਾਨ ਇਕ ਮਹਾਂਪਾਪ ਹੈ ਅਤੇ ਇਨ੍ਹਾਂ ਸਾਰੀਆਂ ਧਿਰਾਂ ਨੇ ਪ੍ਰਕਾਸ਼ ਦਿਹਾੜੇ ਦੇ ਪਵਿੱਤਰ ਦਿਨਾਂ ਵਿਚ ਸਿੱਖਾਂ ਅਤੇ ਪੰਜਾਬੀਆਂ ਨਾਲ ਝੂਠ ਬੋਲ ਕੇ ਪਾਪ ਕਮਾਇਆ ਹੈ।

Punjab GovtPunjab Govt

ਐਡਵੋਕੇਟ ਰੰਧਾਵਾ ਨੇ ਕਿਹਾ ਕਿ ਸਾਰੇ ਬੰਦੀ ਸਿੰਘ ਰਿਹਾਅ ਹੋਣੇ ਚਾਹੀਦੇ ਹਨ ਅਤੇ ਬੰਦੀ ਸਿੰਘਾਂ ਦਾ ਜੇਲਾਂ ਵਿਚ ਰੁਲਣਾ ਮਨੁੱਖੀ ਅਧਿਕਾਰਾਂ ਦਾ ਘਾਣ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਦੀਆਂ ਲਾਸ਼ਾਂ 'ਤੇ ਭੰਗੜੇ ਪਾਉਣ ਵਾਲੇ ਲੋਕ ਪੰਥ ਅਤੇ ਪੰਜਾਬ ਨੂੰ ਨਿਆਂ ਨਹੀਂ ਦਿਵਾ ਸਕਦੇ। ਉਨ੍ਹਾਂ ਕਿਹਾ ਕਿ ਹੁਣ ਪੰਜਾਬ ਸਰਕਾਰ ਵਲੋਂ ਪਿੰਡਾਂ ਦੀ ਸ਼ਾਮਲਾਤ ਜ਼ਮੀਨ ਨੂੰ ਸਨਅਤੀ ਮਕਸਦ ਵਾਸਤੇ ਵਰਤਣ ਦੀ ਇਜਾਜ਼ਤ ਦੇਣਾ ਸਿਰੇ ਦੀ ਲੁੱਟ-ਖਸੁੱਟ ਹੈ ਅਤੇ ਜਥੇਬੰਦੀ ਸਮੂਹ ਪੰਚਾਇਤਾਂ ਨੂੰ ਬੇਨਤੀ ਕਰਦੀ ਹੈ ਕਿ ਉਹ ਸਰਕਾਰ ਨੂੰ ਪੰਚਾਇਤੀ ਜ਼ਮੀਨ ਦੇਣ ਲਈ ਕੋਈ ਵੀ ਮਤਾ ਪਾਸ ਨਾ ਕਰੇ।

Bibi Paramjit kaur khalraBibi Paramjit kaur khalra

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM

Rajvir Jawanda daughter very emotional & touching speech on antim ardaas of Rajvir Jawanda

17 Oct 2025 3:17 PM

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM

DIG ਰੋਪੜ ਰੇਂਜ ਹਰਚਰਨ ਸਿੰਘ ਭੁੱਲਰ ਗ੍ਰਿਫ਼ਤਾਰ, CBI ਨੇ ਕੱਸਿਆ ਸ਼ਿਕੰਜਾ, DIG 'ਤੇ ਲੱਗੇ ਰਿਸ਼ਵਤ ਲੈਣ ਦੇ ਇਲਜ਼ਾਮ...

16 Oct 2025 3:09 PM

Raja Warring on Khalistan: 'ਸਾਨੂੰ ਹਿੰਦੁਸਤਾਨ ਚਾਹੀਦਾ, ਖ਼ਾਲਿਸਤਾਨ ਨਹੀਂ',ਸੁਣੋ ਗੁੱਸੇ 'ਚ ਕੀ-ਕੁਝ ਸੁਣਾ ਗਏ?

14 Oct 2025 3:01 PM
Advertisement