ਸ਼ਰਧਾ ਨਾਲ ਮਨਾਇਆ ਜਾਏਗਾ 550 ਸਾਲਾ ਪ੍ਰਕਾਸ਼ ਪੁਰਬ : ਵਿਜੈ ਰੂਪਾਣੀ
Published : Feb 9, 2019, 1:44 pm IST
Updated : Feb 9, 2019, 1:44 pm IST
SHARE ARTICLE
Vijay Rupani CM of Gujrat
Vijay Rupani CM of Gujrat

ਰਾਸ਼ਟਰੀ ਸਿੱਖ ਸੰਗਤ ਦਾ ਇਕ ਪ੍ਰਤਿਨਿਧੀ ਮੰਡਲ ਸ੍ਰੀ ਅਵਿਨਾਸ਼ ਜਯਸਵਾਲ ਰਾਸ਼ਟਰੀ ਮਹਾਂ ਮੰਤਰੀ ਦੀ ਪ੍ਰਧਾਨਗੀ ਹੇਠ ਰਾਜਪਾਲ ਸ੍ਰੀ ਓਮ ਪ੍ਰਕਾਸ਼ ਕੋਹਲੀ.....

ਅਹਿਮਦਾਬਾਦ : ਰਾਸ਼ਟਰੀ ਸਿੱਖ ਸੰਗਤ ਦਾ ਇਕ ਪ੍ਰਤਿਨਿਧੀ ਮੰਡਲ ਸ੍ਰੀ ਅਵਿਨਾਸ਼ ਜਯਸਵਾਲ ਰਾਸ਼ਟਰੀ ਮਹਾਂ ਮੰਤਰੀ ਦੀ ਪ੍ਰਧਾਨਗੀ ਹੇਠ ਰਾਜਪਾਲ ਸ੍ਰੀ ਓਮ ਪ੍ਰਕਾਸ਼ ਕੋਹਲੀ ਅਤੇ ਮੁੱਖ ਮੰਤਰੀ ਸ੍ਰੀ ਵਿਜੈ ਰੂਪਾਣੀ ਨੂੰ ਮਿਲਿਆ। ਪ੍ਰਤਿਨਿਧੀ ਮੰਡਲ ਦੇ ਮੈਂਬਰਾਂ 'ਚ ਸ੍ਰੀ ਜਗਜੀਵਨ ਸ਼ਰਮਾਂ, ਪ੍ਰਦੇਸ਼ ਮਹਾਂ ਮੰਤਰੀ ਸ੍ਰੀ ਪਵਨ ਸਿੰਧੀ ਨੇ ਮਹੱਤਵਪੂਰਨ ਵਿਸ਼ਿਆਂ 'ਤੇ ਮੁੱਖ ਮੰਤਰੀ ਦੇ ਗ੍ਰਹਿ ਵਿਖੇ ਬੈਠਕ ਕਰ ਕੇ ਵਿਚਾਰ ਵਟਾਂਦਰਾ ਕੀਤਾ। ਨਾਗਪੁਰ (ਮਹਾਂਰਾਸ਼ਟਰ) ਵਿਚ ਆਰ ਐਸ ਐਸ ਮੁਖੀ ਮੋਹਨ ਭਾਗਵਤ ਨੇ ਆਪਣੇ ਸੰਬੋਧਨ ਵਿਚ ਨਾ ਕੇਵਲ ਸੰਘ ਪਰਿਵਾਰ ਬਲਕਿ ਦੇਸ਼ ਵਿਦੇਸ਼ ਵਿਚ ਭਾਰਤੀਆਂ ਨੂੰ

ਗੁਰੂ ਨਾਨਕ ਸਾਹਿਬ ਦੇ ਪਵਿਤਰ ਸੰਦੇਸ਼ ਅਤੇ ਸਿਖਿਆਵਾਂ ਨੂੰ ਘਰ ਘਰ ਪਹੁੰਚਾਉਣ ਦਾ ਸੱਦਾ ਦਿਤਾ। ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਇਸ ਪੁਰਬ ਨੂੰ ਰਾਸ਼ਟਰੀ ਪੱਧਰ 'ਤੇ ਮਨਾਉਣ ਲਈ ਇਕ (ਐਨਆਈਸੀ) ਨੈਸ਼ਨਲ ਇੰਪਲੀਮੈਨਟੇਸ਼ਨ ਕਮੇਟੀ ਭਾਰਤ ਸਰਕਾਰ ਅਤੇ ਹੋਰ ਰਾਜ ਸਰਕਾਰਾਂ ਨੇ ਵੀ ਸਮਿਤੀ ਬਣਾ ਕੇ ਆਪਣੇ ਸੂਬਿਆਂ ਵਿਚ ਇਹ ਪੁਰਬ ਮਨਾਉਣ ਦਾ ਆਦੇਸ਼ ਦਿਤਾ ਹੈ। ਗੁਜਰਾਤ ਦੇ ਮੁੱਖ ਮੰਤਰੀ ਨੇ ਕਿਹਾ ਕਿ ਗੁਰੂ ਨਾਨਕ ਸਾਹਿਬ ਕੁਝ ਸਮਾਂ ਗੁਜਾਰਾਤ ਦੇ ਦਵਾਰਕਾ ਬੇਟ ਅਤੇ ਲਖ਼ਪਤ ਵਿਚ ਰਹੇ ਸਨ, ਇਸ ਲਈ ਗੁਜਰਾਤ ਦੇ ਲੋਕਾਂ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਨਾਲ ਮਨਾਇਆ

ਜਾਵੇਗਾ। ਇਹ ਪੁਰਬ ਦੇਸ਼ ਹੀ ਨਹੀਂ ਪੂਰੀ ਦੁਨੀਆਂ  ਲਈ ਪ੍ਰਕਾਸ਼ ਸਤੰਭ ਦਾ ਕੰਮ ਕਰੇਗਾ। Guru Nanak Dev JiGuru Nanak Dev Ji ਉਨ੍ਹਾ ਰਾਸ਼ਟਰੀ ਸਿੱਖ ਸੰਗਤ ਨੂੰ ਭਰੋਸਾ ਦਿਤਾ ਕਿ ਆਉਣ ਵਾਲੀ 23, 24 ਫ਼ਰਵਰੀ ਨੂੰ ਜੀ. ਐਮ. ਡੀ. ਸੀ. ਗਰਾਉਂਡ ਅਹਮਦਾਬਾਦ ਵਿਚ ਇਕ ਰਾਜ ਪੱਧਰੀ ਸਮਾਗਮ ਕੀਤਾ ਜਾਵੇਗਾ। ਜਿਸ ਵਿਚ ਪੰਥ ਪ੍ਰਸਿਧ ਰਾਗੀ ਅਤੇ ਢਾਡੀ ਜੱਥੇ ਅਤੇ ਪੰਜਾਂ ਤਖ਼ਤਾਂ ਦੇ ਜੱਥੇਦਾਰ ਅਤੇ ਸਿੰਘ ਸਾਹਿਬਾਨਾਂ ਨੂੰ ਵੀ ਸ਼ਾਮਲ ਹੋਣ ਦਾ ਸੱਦਾ ਦਿਤਾ ਗਿਆ ਹੈ।

Location: India, Gujarat, Ahmedabad

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement