ਕਲਕੱਤਾ ਦੇ ਗੁਰਦੁਆਰੇ ਦਾ ਹੈਡ ਗ੍ਰੰਥੀ ਤੇ ਪਟਨਾ ਸਾਹਿਬ ਦਾ ਜਥੇਦਾਰ ਆਹਮੋ ਸਾਹਮਣੇ 
Published : Apr 9, 2018, 10:56 am IST
Updated : Apr 9, 2018, 10:56 am IST
SHARE ARTICLE
giyani iqbal singh
giyani iqbal singh

ਜੱਥੇਦਾਰ ਇਕਬਾਲ ਸਿੰਘ ਵੱਲੋ ਪ੍ਰੋ ਰਾਗੀ ਦਾ ਕੀਰਤਨ ਕਰਾਉਣ 'ਤੇ ਹੈਡ ਗੰਥ੍ਰੀ ਸਮੇਤ 5 ਤਨਖਾਹੀਆਂ ਕਰਾਰ 

ਅੰਮ੍ਰਿਤਸਰ  ( ਸੁਖਵਿੰਦਰਜੀਤ ਸਿੰਘ ਬਹੋੜੂ ) : ਸੱਚਖੰਡ ਸ੍ਰੀ ਹਰਮਿੰਦਰ ਸਾਹਿਬ ਵਿਖੇ ਅਰਦਾਸੀਏ ਸਤਨਾਮ ਸਿੰਘ ਵੱਲੋ ਨੌਵੇ ਪਾਤਸ਼ਾਹ ਨੂੰ ਅੰਮ੍ਰਿਤ ਵੇਲੇ ਦੀ ਅਰਦਾਸ ਸਮੇਂ ਜਾਤਪਾਤ ਦੇ ਧਾਰਨੀ ਹੋਣ  ਦੱਸਣ ਦੀ ਕੀਤੀ ਗਈ ਬੱਜਰ ਗਲਤੀ ਦੀਆ ਲੱਗੀਆ ਖਬਰਾਂ ਦੀ ਹਾਲੇ ਸਿਆਹੀ ਵੀ ਨਹੀ ਸੁੱਕੀ ਸੀ ਕਿ ਹਮੇਸ਼ਾਂ ਚਰਚਾ ਵਿੱਚ ਰਹਿਣ ਵਾਲੇ ਤਖਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇੱਕ ਵਾਰੀ ਫਿਰ ਮਨਮਾਨੀ ਕਰਕੇ ਬਿਨਾਂ ਕੋਈ ਪੜਤਾਲ ਕੀਤਿਆਂ ਇੱਕ ਆਦੇਸ਼ ਜਾਰੀ ਕਰਕੇ ਪੰਜ ਵਿਅਕਤੀਆਂ ਨੂੰ ਪ੍ਰੋ ਦਰਸ਼ਨ ਸਿੰਘ ਦਾ ਕੀਰਤਨ ਕਰਾਉਣ ਦੇ ਦੋਸ਼ ਵਿੱਚ ਤਨਖਾਹੀਆ ਕਰਾਰ ਦਿੰਦਿਆਂ ਸੰਗਤਾਂ ਨੂੰ ਉਹਨਾਂ ਪੰਜਾਂ ਨਾਲ ਕਿਸੇ ਕਿਸਮ ਦੀ ਰੋਟੀ ਬੇਟੀ ਸਾਂਝ ਨਾ ਰੱਖਣ ਲਈ ਕਿਹਾ ਹੈ । ਦੂਸਰੇ ਪਾਸੇ ਪੰਜਵੇ ਵਿਅਕਤੀ ਜਰਨੈਲ ਸਿੰਘ ਨੇ ਗਿਆਨੀ ਇਕਬਾਲ ਸਿੰਘ ਨੂੰ ਧਮਕੀ ਦਿੱਤੀ ਹੈ ਕਿ ਜਾਂ ਉਹ ਮੁਆਫੀ ਮੰਗੇ ਜਾਂ ਫਿਰ ਮਾਨਹਾਨੀ ਦੇ ਕੇਸ ਦਾ ਸਾਹਮਣਾ ਕਰਨ ਲਈ ਤਿਆਰ ਰਹੇ।  ਬੀਤੇ ਦਿਨੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਨੌਵੇ ਪਾਤਸ਼ਾਹ ਦੇ ਪ੍ਰਕਾਸ਼ ਗੁਰਪੁਰਬ ਸਮੇਂ ਅਰਦਾਸੀਏ ਭਾਈ ਸਤਨਾਮ ਸਿੰਘ ਨੇ ਅਰਦਾਸ ਕਰਦਿਆ ਗੁਰੂ ਸਾਹਿਬ ਨੂੰ ਜਾਤਪਾਤ ਦੇ ਧਾਰਨੀ ਦੱਸ ਕੇ ਜਿਹੜੀ ਬੱਜਰ ਗਲਤੀ ਕੀਤੀ ਉਸ ਨੂੰ ਲੈ ਕੇ ਸੰਗਤਾਂ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਹੈ। ਦਲ ਖਾਲਸਾ ਦੇ ਆਗੂ ਤੇ ਲੋਕ ਭਲਾਈ ਇਨਸਾਫ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸ੍ਰ ਬਲਦੇਵ ਸਿੰਘ ਸਿਰਸਾ ਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਦਫਤਰ ਸਕੱਤਰ ਸ੍ਰ ਹਰਬੀਰ ਸਿੰਘ ਸੰਧੂ,  ਜਰਨੈਲ ਸਿੰਘ ਸਖੀਰਾ ਨੇ ਅਰਦਾਸੀਏ ਨੂੰ ਬਿਨਾਂ ਕਿਸੇ ਦੇਰੀ ਤੋ ਬਰਖਾਸਤ ਕਰਨ ਦੀ ਮੰਗ ਕੀਤੀ ਹੈ । ਅੱਗੇ ਤੋ ਅਰਦਾਸੀਏ ਅਜਿਹੇ ਵਿਅਕਤੀ ਭਰਤੀ ਕੀਤੇ ਜਾਣੇ ਚਾਹੀਦੇ ਹਨ ਜਿਹੜੇ ਅਭਿਆਸੀ ਹੋਣ। ਇੰਚਾਰਜ ਅਰਦਾਸੀਏ ਭਾਈ ਸੁਲਤਾਨ ਸਿੰਘ ਨੇ ਇਸ ਘਟਨਾ ਦੀ ਪੁਸ਼ਟੀ ਕਰਦਿਆ ਕਿਹਾ ਕਿ ਸਤਨਾਮ ਸਿੰਘ ਕੋਲੋ ਗਲਤੀ ਤਾਂ ਹੋਈ ਪਰ ਉਸ ਦੀ ਥਾਂ ਉਹ ਮੁਆਫੀ ਮੰਗਦੇ ਹਨ ਤੇ ਭਰੋਸਾ ਦਿਵਾਉਦੇ ਹਨ ਕਿ ਭਵਿੱਖ ਵਿੱਚ ਅਜਿਹੀ ਗਲਤੀ ਨਹੀ ਹੋਣ ਦਿੱਤੀ ਜਾਵੇਗੀ। ਸ੍ਰ ਸਿਰਸਾ ਨੇ ਕਿਹਾ ਕਿ ਜੇਕਰ ਸ਼੍ਰੋਮਣੀ ਕਮੇਟੀ ਨੇ ਅਰਦਾਸੀਏ ਵਿਰੁੱਧ ਕੋਈ ਕਾਰਵਾਈ ਨਾ ਕੀਤੀ ਤਾਂ ਉਹ ਮਾਮਲਾ ਸਿੱਖ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਵਿੱਚ ਲੈ ਕੇ ਜਾਣਗੇ।  ਉਨਾਂ ਕੋਲ ਅਰਦਾਸ ਦੀ ਵੀਡੀਉ ਵੀ ਪੁੱਜ ਚੁੱਕੀ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਘੱਟ ਘੱਟ ਦਸ ਸਾਲ ਤਜਰਬੇ ਵਾਲੇ ਅਰਦਾਸੀਏ ਭਰਤੀ ਕੀਤੇ ਜਾਣੇ ਚਾਹੀਦੇ ਹਨ ਪਰ ਇਹਨਾਂ ਵਿੱਚੋ ਬਹੁਤੇ ਅਰਦਾਸੀਏ ਸਿਫਰਾਸ਼ੀ ਭਰਤੀ ਕੀਤੇ ਹਨ, ਜਿਸ ਕਰਕੇ ਅਜਿਹੀਆ ਗਲਤੀਆ ਹੋ ਰਹੀਆ ਹਨ । ਇਸੇ ਤਰਾ ਹਮੇਸ਼ਾਂ ਹੀ ਕਿਸੇ ਨਾ ਕਿਸੇ ਮੁੱਦੇ ਨੂੰ ਲੈ ਕੇ ਸੁਰਖੀਆ ਵਿੱਚ ਰਹਿਣ ਵਾਲੇ ਤਖਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਨੇ ਕੋਲਕੱਤਾ ਦੇ ਗੁਰਦੁਆਰੇ ਜਗਤ ਸੁਧਾਰ ਦੇ ਹੈਡ ਗ੍ਰੰਥੀ ਜਰਨੈਲ ਸਿੰਘ ਸਮੇਤ ਪੰਜ ਵਿਅਕਤੀਆ ਨੂੰ ਪੰਥ ਵਿੱਚੋ ਛੇਕੇ ਗਏ ਪ੍ਰੋ ਦਰਸ਼ਨ ਸਿੰਘ ਰਾਗੀ ਦਾ ਕੀਤਰਨ ਕਰਾਉਣ ਦੇ ਦੋਸ਼ ਵਿੱਚ ਬਿਨਾਂ ਕੋਈ ਪੜਤਾਲ ਕਰਵਾਏ ਤਨਖਾਹੀਆ ਕਰਾਰ ਦੇ ਦਿੱਤਾ ਹੈ । ਇਹ ਅਧਿਕਾਰ ਸਿਰਫ ਪੰਜ ਸਿੰਘ ਸਾਹਿਬਾਨ ਨੂੰ ਹੀ ਮੀਟਿੰਗ ਕਰਨ ਉਪਰੰਤ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋ ਹੁਕਮ ਸੁਣਾਏ ਜਾਣ ਦੀ ਹੀ ਰਵਾਇਤ ਹੈ। ਇਹਨਾਂ ਪੰਜਾਂ ਵਿੱਚੋ ਸ੍ਰ ਜਰਨੈਲ ਸਿੰਘ ਨੇ ਗਿਆਨੀ ਇਕਬਾਲ ਸਿੰਘ ਨਾਲ ਗੱਲਬਾਤ ਕਰਨ ਦੀ ਇੱਕ ਵੀਡੀਉ ਰੀਲੀਜ਼ ਕੀਤੀ ਹੈ,ਜਿਸ ਵਿੱਚ ਗਿਆਨੀ ਇਕਬਾਲ ਸਿੰਘ ਨੇ ਮੰਨਿਆ ਕਿ ਉਸ ਨੇ ਬਿਨਾਂ ਪੜਤਾਲ ਕਰਾਏ ਆਦੇਸ਼ ਜਾਰੀ ਕੀਤੇ ਹਨ। ਸ੍ਰ ਜਰਨੈਲ ਸਿੰਘ ਨੇ ਕਿਹਾ ਕਿ ਉਹ ਪਹਿਲਾਂ ਪੜਤਾਲ ਕਰਵਾਉਦੇ ਕਿ ਉਥੇ ਕੌਣ ਕੌਣ ਸੀ ਜਦ ਕਿ ਉਨਾਂ ਨੇ ਤਾਂ ਅੱਜ ਤੱਕ ਪ੍ਰੋ ਦਰਸ਼ਨ ਸਿੰਘ ਰਾਗੀ ਦੀ ਸ਼ਕਲ ਤੱਕ ਨਹੀ ਵੇਖੀ। ਗਿਆਨੀ ਇਕਬਾਲ ਸਿੰਘ ਨੂੰ ਜਰਨੈਲ ਸਿੰਘ ਨੇ  ਚਿਤਾਵਨੀ ਦਿੱਤੀ ਹੈ ਕਿ ਜਾਂ ਤਾਂ ਉਹ ਹੁਕਮ ਵਾਪਸ ਲਵੇ ਵਰਨਾ ਉਹ ਇਸਾਈ ਧਰਮ ਧਾਰਨ ਕਰ ਲਵੇਗਾ ਤੇ ਜਥੇਦਾਰ ਅਦਾਲਤ ਵਿੱਚ ਮਾਨਹਾਨੀ ਦੇ ਕੇਸ ਦਾ ਸਾਹਮਣਾ ਕਰਨ ਲਈ ਤਿਆਰ ਰਹੇ। ਵਰਨਣਯੋਗ ਹੈ ਕਿ ਗਿਆਨੀ ਇਕਬਾਲ ਸਿੰਘ ਨੇ 6 ਅਪ੍ਰੈਲ ਨੂੰ ਇੱਕ ਪੱਤਰ ਜਾਰੀ ਕਰਕੇ ਪ੍ਰੋ ਦਰਸ਼ਨ ਸਿੰਘ ਰਾਗੀ ਦਾ ਕੀਰਤਨ ਕਰਾਉਣ ਦੇ ਦੋਸ਼ ਵਿੱਚ ਕੋਲਕੱਤੇ ਦੀਆ ਸੰਗਤਾਂ ਦੀ ਸਿਫਾਰਸ਼ ਤੇ ਬਿਨਾਂ ਕੋਈ ਪੜਤਾਲ ਕਰਾਏ ਸ੍ਰ ਬਰਿੰਦਰ ਸਿੰਘ ਬੰਟੀ ਸਿੱਖ ਫਾਰਮ ਕੋਲਕੱਤਾ, ਹਰਜੀਤ ਸਿੰਘ ਲੱਵਲੀ, ਨਰਿੰਦਰ ਸਿੰਘ  ਸਿੱਖ ਨਾਰੀ ਮੰਚ ਕੋਲਕੱਤਾ, ਅਮਰਜੀਤ ਸਿੰਘ ਧਾਰੀਵਾਲ, ਜਸਮੀਤ ਸਿੰਘ ਤੇ ਜਰਨੈਲ ਸਿੰਘ ਹੈਡ ਗ੍ਰੰਥੀ ਗੁਰਦੁਆਰਾ ਜਗਤ ਸੁਧਾਰ ਕਾਲੀਘਾਟ ਕੋਲਕੱਤਾ ਨੂੰ ਤਨਖਾਹੀਆ ਕਰਾਰ ਦਿੰਦਿਆ ਸੰਗਤਾਂ ਨੂੰ ਇਹਨਾਂ ਨਾਲ ਰੋਟੀ ਬੇਟੀ ਦੀ ਸਾਂਝ ਨਾ ਰੱਖਣ ਦਾ ਆਦੇਸ਼ ਦਿੱਤਾ ਸੀ। 

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

40 ਤੋਂ ਵੱਧ ਹੋਈ Speed ਤਾਂ ਹੋਵੇਗਾ ਮੋਟਾ Challan, ਟ੍ਰੈਫ਼ਿਕ ਪੁਲਿਸ ਨੇ ਘੇਰ-ਘੇਰ ਕੇ ਸਕੂਲੀ ਬੱਸਾਂ ਦੇ ਕੀਤੇ ਚਲਾਨ

27 Apr 2024 1:21 PM

Chandigarh ਤੋਂ ਸਸਤੀ ਸ਼ਰਾਬ ਲਿਆਉਣ ਵਾਲੇ ਹੋ ਜਾਣ ਸਾਵਧਾਨ ! Punjab Police ਕਰ ਰਹੀ ਹਰ ਇੱਕ ਗੱਡੀ ਦੀ Checking !

27 Apr 2024 12:30 PM

UK ਜਾਣਾ ਚਾਹੁੰਦੇ ਹੋ ਤਾਂ ਇਹ ਇੰਟਰਵਿਊ ਪੂਰਾ ਵੇਖ ਲਿਓ, Agent ਨੇ ਦੱਸੀਆਂ ਸਾਰੀਆਂ ਅੰਦਰਲੀਆਂ ਗੱਲਾਂ

27 Apr 2024 11:26 AM

ਕਿਉਂ ਨਹੀਂ Sheetal Angural ਦਾ ਅਸਤੀਫ਼ਾ ਹੋਇਆ ਮਨਜ਼ੂਰ ? ਪਾਰਟੀ ਬਦਲਣ ਬਾਅਦ ਸ਼ੀਤਲ ਅੰਗੁਰਾਲ ਦਾ ਵੱਡਾ ਬਿਆਨ

27 Apr 2024 11:17 AM

'ਭਾਰਤ ਛੱਡ ਦੇਵਾਂਗੇ' Whatsapp ਨੇ ਕੋਰਟ 'ਚ ਦਿੱਤਾ ਵੱਡਾ ਬਿਆਨ, ਸੁਣੋ ਕੀ ਪੈ ਗਿਆ ਰੌਲਾ,ਕੀ ਬੰਦ ਹੋਵੇਗਾ Whatsapp

27 Apr 2024 9:38 AM
Advertisement