
ਸ਼੍ਰੋਮਣੀ ਕਮੇਟੀ ਨੇ ਕਿਉਂ ਸਿੱਖਾਂ ਦੇ ਜਜ਼ਬਾਤਾਂ ਦੇ ਉਲਟ ਜਾ ਕੇ, ਇਸ ਫ਼ਿਲਮ ਨੂੰ ਪਹਿਲਾਂ ਕਲੀਨ ਚਿੱਟ ਦਿਤੀ, ਫਿਰ ਵਾਪਸ ਲੈ ਲਈ।
ਨਵੀਂ ਦਿੱਲੀ:(ਅਮਨਦੀਪ ਸਿੰਘ) ਸ਼੍ਰੋਮਣੀ ਯੂਥ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ.ਰਮਨਦੀਪ ਸਿੰਘ ਫ਼ਤਿਹ ਨਗਰ ਨੇ ਐਲਾਨ ਕੀਤਾ ਹੈ ਕਿ ਸਿੱਖ ਸਿਧਾਂਤਾਂ 'ਤੇ ਵਾਰ ਕਰਦੀ ਫ਼ਿਲਮ ਨਾਨਕਸ਼ਾਹ ਫ਼ਕੀਰ ਦਿੱਲੀ ਵਿਚ ਨਹੀਂ ਚੱਲਣ ਦਿਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਕਿਉਂ ਸਿੱਖਾਂ ਦੇ ਜਜ਼ਬਾਤਾਂ ਦੇ ਉਲਟ ਜਾ ਕੇ, ਇਸ ਫ਼ਿਲਮ ਨੂੰ ਪਹਿਲਾਂ ਕਲੀਨ ਚਿੱਟ ਦਿਤੀ, ਫਿਰ ਵਾਪਸ ਲੈ ਲਈ।
ਉਨ੍ਹਾਂ ਕਿਹਾ, " ਕਿਸੇ ਵੀ ਅਦਾਕਾਰ ਨੂੰ ਗੁਰੂ ਨਾਨਕ ਸਾਹਿਬ, ਬੇਬੇ ਨਾਨਕੀ ਅਤੇ ਭਾਈ ਮਰਦਾਨਾ ਜੀ ਦਾ ਕਿਰਦਾਰ ਨਿਭਾਉਣ ਦੀ ਇਜਾਜ਼ਤ ਨਹੀਂ ਦਿਤੀ ਜਾ ਸਕਦੀ, ਪਰ ਵਿਵਾਦਤ ਫ਼ਿਲਮ ਵਿਚ ਇਹ ਸਭ ਕੁਝ ਕਰ ਕੇ, ਸਿੱਖਾਂ ਦਾ ਮੂੰਹ ਚਿੜਾਇਆ ਜਾ ਰਿਹਾ ਹੈ।"
ਉਨ੍ਹਾਂ ਕਿਹਾ ਕਿ ਦਿੱਲੀ ਦੇ ਸਿਨੇਮਾ ਮਾਲਕ ਨਾਨਕਸ਼ਾਹ ਫ਼ਕੀਰ ਫ਼ਿਲਮ ਨੂੰ ਨਾ ਚਲਾਉਣ ਨਹੀਂ ਤਾਂ ਦਿੱਲੀ ਦੇ ਸਿੱਖਾਂ ਨੂੰ ਨਾਲ ਲੈ ਕੇ, ਵਿਰੋਧ ਕੀਤਾ ਜਾਵੇਗਾ।