
ਤਰਨਤਾਰਨ, ਸਿੱਖ ਪੰਥ ਦੇ ਇਤਹਾਸ ਵਿਚ ਕਲ ਦੋ ਘਟਨਾਵਾਂ ਅਜਿਹੀਆਂ ਹੋਈਆਂ ਹਨ....
ਤਰਨਤਾਰਨ, ਸਿੱਖ ਪੰਥ ਦੇ ਇਤਹਾਸ ਵਿਚ ਕਲ ਦੋ ਘਟਨਾਵਾਂ ਅਜਿਹੀਆਂ ਹੋਈਆਂ ਹਨ ਜਿਨ੍ਹਾਂ ਨੂੰ ਇਤਿਹਾਸ ਵਿਚ ਕਾਲੇ ਅਖਰਾਂ ਵਿਚ ਲਿਖਿਆ ਜਾਵੇਗਾ। ਪਹਿਲੀ ਘਟਨਾ ਨਿਊਜ਼ੀਲੈਂਡ ਵਿਚ ਚੌਕ ਇਕ ਗਰੁਪ ਨੇ ਸੰਗਤ ਨੂੰ ਭੜਕਾ ਕੇ ਇਕ ਗੁਰਦਵਾਰੇ ਵਿਚੋਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੁੱਕ ਲਿਆਉਣ ਦੀ ਹੈ। ਉਨ੍ਹਾਂ ਦਾ ਦੋਸ਼ ਸੀ ਕਿ ਉਸ ਗੁਰਦਵਾਰੇ ਦਾ ਪ੍ਰਧਾਨ ਹਰਨੇਕ ਸਿੰਘ ਇਕ ਰੇਡੀਉ ਚਲਾਉਂਦਾ ਹੈ ਅਤੇ ਉਹ ਉਸ ਰੇਡੀਉ ਤੋਂ ਸਿੱਖ ਸ਼ਖ਼ਸੀਅਤਾਂ ਹੀ ਨਹੀਂ ਬਲਕਿ ਗੁਰੂ ਸਾਹਿਬਾਨ ਅਤੇ ਗੁਰੂ ਗ੍ਰੰਥ ਸਾਹਿਬ ਬਾਰੇ ਅਜਿਹੇ ਬੋਲ ਬੋਲਦਾ ਹੈ ਜੋ ਬਹੁਤ ਸਾਰੇ ਸਿੱਖਾਂ ਲਈ ਤਕਲੀਫ਼ਦੇਹ ਹਨ। ਇਸ ਘਟਨਾ 'ਤੇ ਪ੍ਰਤੀਕਰਮ ਦਿੰਦਿਆਂ ਨਾਮਵਰ ਸਿੱਖ ਵਿਦਵਾਨ ਡਾ. ਹਰਜਿੰਦਰ ਸਿੰਘ ਦਿਲਗੀਰ ਨੇ ਕਿਹਾ ਹੈ ਕਿ ਇਹ ਬਹੁਤ ਨਿੰਦਣਯੋਗ ਹਰਕਤ ਹੈ। ਹਰ ਸਿੱਖ ਨੂੰ ਇਸ ਕਰਤੂਤ 'ਤੇ ਲਾਹਨਤ ਪਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਮੈਂ ਹਰਨੇਕ ਸਿੰਘ ਦੀ ਹਮਾਇਤ ਨਹੀਂ ਕਰ ਰਿਹਾ,
Dr. Harjinder Singh Dilgeer
ਉਸ ਨੇ ਤਾਂ ਮੇਰੇ ਵਿਰੁਧ ਕਾਫ਼ੀ ਕੁੱਝ ਬੋਲਿਆ ਹੈ ਪਰ ਕਿਉਂਕਿ ਉਹ ਗੁਰਦਵਾਰੇ ਵਿਚੋਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਇਸ ਕਰ ਕੇ ਚੁਕਣਾ ਕਿ ਉਹ ਗੁਰਦਵਾਰੇ ਦਾ ਪ੍ਰਧਾਨ ਹੈ, ਬੜੀ ਸ਼ਰਮਨਾਕ ਗੱਲ ਹੈ। ਦੂਜੀ ਘਟਨਾ ਸਾਊਥਾਲ (ਇੰਗਲੈਂਡ) ਦੇ ਗੁਰਦੁਆਰੇ ਵਿਚ ਚਰਨ ਸਿੰਘ ਜਾਗੋ ਜਥਾ (ਇਹ ਵੀ ਚੌਕ ਮਹਿਤਾ ਡੇਰਾ ਨਾਲ ਸਬੰਧਤ ਹੈ) ਅਤੇ ਉਸ ਦੇ ਹਮਾਇਤੀਆਂ ਵਲੋਂ ਚੰਡੀਗੜ੍ਹ ਦੇ ਭਾਈ ਅਮਰੀਕ ਸਿੰਘ ਕਥਾਕਾਰ ਦੀ ਪੱਗ ਲਾਹੁਣ ਦੀ ਕੋਝੀ ਹਰਕਤ ਹੈ। ਦਿਲਗੀਰ ਨੇ ਇਸ ਨੂੰ ਸ਼ਰਮਨਾਕ ਹਰਕਤ ਕਹਿੰਦਿਆਂ ਕਿਹਾ ਹੈ ਕਿ ਇਸ ਕਰਵਾਈ ਦੀ ਜਿੰਨੀ ਨਿਖੇਧੀ ਕੀਤੀ ਜਾਵੇ, ਘੱਟ ਹੈ। ਉਨ੍ਹਾਂ ਕਿਹਾ ਕਿ ਜੇ ਸਿੱਖਾਂ ਨੇ ਇਨਾਂ ਦੋਹਾਂ ਹਰਕਤਾਂ 'ਤੇ ਐਕਸ਼ਨ ਨਾ ਲਿਆ ਤਾਂ ਇਹ ਪੰਥ ਦੀ ਬੇੜੀ ਵਿਚ ਛੇਕ ਕਰਨ ਦੇ ਬਰਾਬਰ ਹੋਵੇਗਾ।