
ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਗਿ. ਜਗਤਾਰ ਸਿੰਘ ਨੂੰ ਅਕਾਲ ਤਖ਼ਤ ਦੇ ਜਥੇਦਾਰ ਦੀ ਸੇਵਾ ਸੌਂਪੇ ਜਾਣ ਦੀ ਤਿਆਰੀ ਹੋ ਚੁੱਕੀ ਹੈ। ਜਗਤਾਰ ਸਿੰਘ ਨੂੰ ਅਗਲੇ ਕੁੱਝ ਦਿਨ ...
ਤਰਨਤਾਰਨ,ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਗਿ. ਜਗਤਾਰ ਸਿੰਘ ਨੂੰ ਅਕਾਲ ਤਖ਼ਤ ਦੇ ਜਥੇਦਾਰ ਦੀ ਸੇਵਾ ਸੌਂਪੇ ਜਾਣ ਦੀ ਤਿਆਰੀ ਹੋ ਚੁੱਕੀ ਹੈ। ਜਗਤਾਰ ਸਿੰਘ ਨੂੰ ਅਗਲੇ ਕੁੱਝ ਦਿਨ ਵਿਚ ਇਹ ਸੇਵਾ ਸੌਂਪੀ ਜਾ ਸਕਦੀ ਹੈ। ਸ਼੍ਰੋਮਣੀ ਕਮੇਟੀ ਦੇ ਗਲਿਆਰਿਆਂ ਤੋਂ ਮਿਲੀ ਜਾਣਕਾਰੀ ਮੁਤਾਬਕ ਗਿ. ਗੁਰਬਚਨ ਸਿੰਘ ਦੀ ਕਾਰਗੁਜ਼ਾਰੀ ਤੇ ਕਾਰਜਸ਼ੈਲੀ ਕਾਰਨ ਪੰਥ ਵਿਚ ਦੁਬਿਧਾ ਵਾਲੀ ਸਥਿਤੀ ਬਣੀ ਹੋਈ ਹੈ। 6 ਜੂਨ ਨੂੰ ਜਦ ਗਿਆਨੀ ਗੁਰਬਚਨ ਸਿੰਘ ਕੌਮ ਦੇ ਨਾਮ ਸੰਦੇਸ਼ ਦੇਣ ਲਈ ਬੋਲਣ ਹੀ ਲੱਗੇ ਸਨ ਤਾਂ ਅਕਾਲ ਤਖ਼ਤ ਦੇ ਸਾਹਮਣੇ ਸੰਗਤ ਨੇ ਨਾਹਰੇਬਾਜ਼ੀ ਸ਼ੁਰੂ ਕਰ ਦਿਤੀ ਸੀ ਜਿਸ ਕਰ ਕੇ ਮਾਹੌਲ ਤਣਾਅ ਵਾਲਾ ਹੋ ਗਿਆ ਸੀ।
Giani Gurbachan singh
ਉਸ ਵੇਲੇ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵੀ ਮੌਕੇ 'ਤੇ ਹਾਜ਼ਰ ਸਨ। ਜਥੇਦਾਰ ਬਦਲਣ ਦਾ ਫ਼ੈਸਲਾ ਪਹਿਲਾਂ ਹੋ ਚੁੱਕਾ ਸੀ ਪਰ ਜਿਵੇਂ ਗਿਆਨੀ ਗੁਰਬਚਨ ਸਿੰਘ ਨੇ ਜਥੇਦਾਰ ਦੇ ਅਹੁਦੇ ਦੀ ਹਾਲਤ ਕੀਤੀ ਹੋਈ ਹੈ, ਉਸ ਕਾਰਨ ਕੋਈ ਵੀ ਧਾਰਮਕ ਆਗੂ ਇਸ ਅਹੁਦੇ 'ਤੇ ਸੇਵਾ ਦੇਣ ਲਈ ਤਿਆਰ ਨਹੀਂ ਸੀ। ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਉਨ੍ਹਾਂ ਦੇ ਸਲਾਹਕਾਰਾਂ ਨੇ ਇਸ ਅਹੁਦੇ ਲਈ ਕਿਸੇ ਧਾਰਮਕ ਵਿਅਕਤੀ ਨੂੰ ਸੇਵਾ ਦੇਣ ਲਈ ਸਲਾਹ ਦਿਤੀ ਹੈ ਜਿਸ ਨੂੰ ਉਨ੍ਹਾਂ ਸਵੀਕਾਰ ਕਰ ਲਿਆ ਹੈ ਅਤੇ ਆਖ਼ਰੀ ਫ਼ੈਸਲਾ ਭਾਈ ਗੋਬਿੰਦ ਸਿੰਘ ਲੌਂਗੋਵਾਲ 'ਤੇ ਛੱਡ ਦਿਤਾ। ਭਾਈ ਲੌਂਗੋਵਾਲ ਨੇ ਇਸ ਲਈ ਗਿ. ਜਗਤਾਰ ਸਿੰਘ ਦੀ ਚੋਣ ਕੀਤੀ ਹੈ।