ਏ.ਜੀ.ਪੀ.ਸੀ. ਨੇ ਭਾਰਤ 'ਚ ਲੰਗਰ ਲਈ ਕੇਂਦਰੀ ਸਹਾਇਤਾ ਨੂੰ ਕੀਤਾ ਅਸਵੀਕਾਰ
Published : Jun 9, 2018, 2:25 am IST
Updated : Jun 9, 2018, 2:25 am IST
SHARE ARTICLE
Langar
Langar

ਅਮਰੀਕੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਅੱਜ ਗੰਭੀਰ ਇਤਰਾਜ਼ ਪ੍ਰਗਟ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸ. ਜੀ. ਪੀ. ਸੀ.) ਨੂੰ ਕਿਹਾ ਹੈ ਕਿ ਉਹ ...

ਤਰਨਤਾਰਨ, ਅਮਰੀਕੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਅੱਜ ਗੰਭੀਰ ਇਤਰਾਜ਼ ਪ੍ਰਗਟ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸ. ਜੀ. ਪੀ. ਸੀ.) ਨੂੰ ਕਿਹਾ ਹੈ ਕਿ ਉਹ ਭਾਰਤ ਵਿਚਲੇ ਲੰਗਰ 'ਤੇ ਜੀ. ਐਸ. ਟੀ. ਦੀ ਛੋਟ ਦੇ ਬਦਲੇ ਕੇਂਦਰੀ ਵਿੱਤੀ ਸਹਾਇਤਾ ਤੋਂ ਗੁਰੇਜ਼ ਕਰਨ। ਉਨ੍ਹਾਂ ਕਿਹਾ ਕਿ ਅਜਿਹੀ ਸਹਾਇਤਾ ਸਿੱਖ ਸਿਧਾਂਤਾਂ ਅਤੇ ਦਰਸ਼ਨ ਵਿਰੁਧ ਹੈ ਅਤੇ ਲੰਗਰ ਦੀ ਸੇਵਾ ਲਈ ਕਿਸੇ ਵੀ ਅਨੁਦਾਨ ਤੋਂ ਇਨਕਾਰ ਕਰ ਦਿਤਾ ਜਾਣਾ ਚਾਹੀਦਾ ਹੈ। 

ਇਕ ਬਿਆਨ 'ਚ ਏਜੀਪੀਸੀ ਦੇ ਪ੍ਰਧਾਨ ਜਸਵੰਤ ਸਿੰਘ ਹੋਠੀ ਅਤੇ ਕੋਆਰਡੀਨੇਟਰ ਡਾ. ਪ੍ਰਿਤਪਾਲ ਸਿੰਘ ਨੇ ਸਾਂਝੇ ਤੌਰ 'ਤੇ ਕਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਨੇ 1 ਜੂਨ ਨੂੰ ਲੰਗਰ ਦੀ ਖ਼ਰੀਦ ਲਈ ਜੀ. ਐਸ. ਟੀ. ਬੰਦ ਕਰਨ ਦੀ ਘੋਸ਼ਣਾ ਕੀਤੀ ਸੀ ਜਿਸ ਸਬੰਧੀ ਮਾਲੀ ਸਹਾਇਤਾ ਦਿਤੀ ਜਾਂਦੀ ਹੈ ਜੋ ਕਿ ਸਿੱਖ ਸੰਗਤ ਨੂੰ ਮੰਨਣਯੋਗ ਨਹੀਂ ਹੈ। ਉਨ੍ਹਾਂ ਕਿਹਾ ਕਿ ਸਿੱਖ ਪੰਥ ਦਾ ਵੱਡਾ ਹਿੱਸਾ ਅਜਿਹੀ ਸਹਾਇਤਾ ਪ੍ਰਾਪਤ ਕਰਨ ਵਿਰੁਧ ਹੈ ਕਿਉਂਕਿ ਲੰਗਰ ਸੰਗਤ ਤੋਂ ਇਕੱਤਰ ਕੀਤੇ ਗਏ ਦਾਨ ਤੋਂ ਚਲਦਾ ਹੈ, ਨਾ ਕਿ ਸਰਕਾਰੀ ਮਦਦ ਨਾਲ। 

ਉਨ੍ਹਾਂ ਕਿਹਾ ਕਿ ਜੀ. ਐਸ. ਟੀ. ਦੀ ਮੁੜ-ਵਸੀਲੇ ਲਈ 'ਵਿੱਤੀ ਸਹਾਇਤਾ' ਉਤੇ ਉਨ੍ਹਾਂ ਨੂੰ ਇਤਰਾਜ਼ ਹੈ। ਉਨ੍ਹਾਂ ਕਿਹਾ ਕਿ ਕੇਂਦਰ ਨੇ ਲੰਗਰ ਲਈ ਖ਼ਰੀਦੀਆਂ ਵਿਸ਼ੇਸ਼ ਵਸਤਾਂ 'ਤੇ ਕੇਂਦਰੀ ਵਸਤਾਂ ਅਤੇ ਸੇਵਾਵਾਂ ਟੈਕਸ (ਸੀ. ਜੀ. ਐਸ. ਟੀ.) ਅਤੇ ਇੰਟੈਗ੍ਰੇਟਿਡ ਗੁੱਡਜ਼ ਐਂਡ ਸਰਵਿਸਿਜ਼ ਟੈਕਸ (ਆਈ. ਜੀ. ਐਸ. ਟੀ.) ਦੇ ਹਿੱਸੇ ਦੀ ਅਦਾਇਗੀ ਕਰਨ ਦੀ ਘੋਸ਼ਣਾ ਕੀਤੀ ਸੀ ਪਰ ਅਜਿਹੀ ਸਹਾਇਤਾ ਸਾਡੇ ਲਈ ਸਵੀਕਾਰਨਯੋਗ ਨਹੀਂ ਹੈ। ਉਨ੍ਹਾਂ ਕਿਹਾ ਕਿ ਐਸ. ਜੀ. ਪੀ. ਸੀ. ਨੂੰ ਤੁਰਤ ਇਸ ਤਰ੍ਹਾਂ ਦੀ ਮਦਦ ਤੋਂ ਇਨਕਾਰ ਕਰ ਦੇਣਾ ਚਾਹੀਦਾ ਹੈ। 

ਅਮਰੀਕੀ ਸਿੱਖ ਲੀਡਰਾਂ ਨੇ ਕਿਹਾ ਕਿ ਭਾਜਪਾ, ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਅਜਿਹੀਆਂ ਘੋਸ਼ਨਾਵਾਂ ਕਰ ਕੇ ਸਿੱਖਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਲੰਗਰ ਦੀ ਸੇਵਾ ਹਮੇਸ਼ਾ ਕੌਮ ਦੁਆਰਾ ਕੀਤੀ ਜਾਂਦੀ ਹੈ ਅਤੇ ਇਸ ਤਰ੍ਹਾਂ ਕੋਈ ਸਰਕਾਰੀ ਮਦਦ ਪ੍ਰਾਪਤ ਨਹੀਂ ਕੀਤੀ ਜਾਂਦੀ। ਉਨ੍ਹਾਂ ਕਿਹਾ ਕਿ ਸਰਕਾਰ ਵਿੱਤੀ ਸਹਾਇਤਾ ਲਈ ਕਲ ਨੂੰ ਉਪਯੋਗਤਾ ਸਰਟੀਫ਼ੀਕੇਟ ਬਾਰੇ ਪੁਛ ਸਕਦੀ ਹੈ ਜੋ ਕਿ ਸਿੱਖ ਦੇ ਵਿਸ਼ਵਾਸਾਂ ਦੇ ਉਲਟ ਹੈ।

ਉਨ੍ਹਾਂ ਕਿਹਾ ਕਿ ਇਹ ਧਾਰਨਾ ਕਿ 'ਲੰਗਰ' ਇਕ 'ਮੁਫ਼ਤ ਭੋਜਨ' ਹੈ, ਉਹ ਸਹੀ ਨਹੀਂ ਹੈ। ਏਜੀਪੀਸੀ ਦੇ ਉਕਤ ਆਗੂਆਂ ਨੇ ਕਿਹਾ ਕਿ 'ਲੰਗਰ' ਆਮ ਜਨਤਾ ਦੁਆਰਾ ਖਾਣੇ ਦੀਆਂ ਚੀਜ਼ਾਂ 'ਚ ਦਖ਼ਲ ਅੰਦਾਜ਼ੀ ਜਾਂ ਯੋਗਦਾਨ ਦੁਆਰਾ ਚਲਾਇਆ ਜਾਂਦਾ ਹੈ, ਇਸ ਲਈ ਇਹ ਗੁਰੂਆਂ ਦੁਆਰਾ ਸ਼ੁਰੂ ਕੀਤੀ ਗਈ ਭਾਈਚਾਰਕ ਗਤੀਵਿਧੀ ਹੈ ਅਤੇ ਨਿਮਰਤਾ ਅਤੇ ਇਕਜੁਟਤਾ ਦੇ ਅੰਦਰੂਨੀ ਮੁਲ ਇਸ ਦੇ ਖ਼ਾਸ ਹਨ ਹਨ ਜੋ ਕਿ ਪਹਿਲਕਦਮੀ ਦੇ ਰੂਪ 'ਚ ਨਹੀਂ ਖ਼ਰੀਦਿਆ ਜਾ ਸਕਦਾ ਹੈ।

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM
Advertisement