ਭਾਰਤੀ ਫ਼ੌਜ ਦੇ ਮੁਖੀ ਨੇ ਪਰਵਾਰ ਸਮੇਤ ਦਰਬਾਰ ਸਾਹਿਬ ਮੱਥਾ ਟੇਕਿਆ
Published : Jul 9, 2018, 9:41 am IST
Updated : Jul 9, 2018, 9:42 am IST
SHARE ARTICLE
Bipan Rawat With Family at Darbar Sahib
Bipan Rawat With Family at Darbar Sahib

ਭਾਰਤੀ ਥਲ ਸੈਨਾ ਦੇ ਮੁਖੀ ਜਨਰਲ ਬਿਪਨ ਰਾਵਤ ਨੇ ਅੱਜ ਪਰਵਾਰ ਸਮੇਤ ਸੱਚਖੰਡ ਹਰਿਮੰਦਰ ਸਾਹਿਬ ਮੱਥਾ ਟੇਕਿਆ, ਕੁੱਝ ਪਲ ਇਲਾਹੀ ਬਾਣੀ ਦਾ ਸਰਵਨ ਕਰਦਿਆਂ...

ਅੰਮ੍ਰਿਤਸਰ,  ਭਾਰਤੀ ਥਲ ਸੈਨਾ ਦੇ ਮੁਖੀ ਜਨਰਲ ਬਿਪਨ ਰਾਵਤ ਨੇ ਅੱਜ ਪਰਵਾਰ ਸਮੇਤ ਸੱਚਖੰਡ ਹਰਿਮੰਦਰ ਸਾਹਿਬ ਮੱਥਾ ਟੇਕਿਆ, ਕੁੱਝ ਪਲ ਇਲਾਹੀ ਬਾਣੀ ਦਾ ਸਰਵਨ ਕਰਦਿਆਂ  ਸਰਬੱਤ ਦੇ ਭਲੇ ਲਈ ਅਰਦਾਸ ਕੀਤੀ। ਉਹ ਸ੍ਰੀ ਗੁਰੂ ਰਾਮਦਾਸ ਲੰਗਰ ਘਰ ਗਏ ਜਿਥੇ ਉਨ੍ਹਾਂ ਸੰਗਤਾਂ ਨਾਲ ਪੰਗਤ ਵਿਚ ਬੈਠ ਕੇ ਪ੍ਰਸ਼ਾਦਾ ਛਕਿਆ। 

ਸ਼੍ਰੋਮਣੀ  ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀਆਂ ਜਨਰਲ ਬਿਪਨ ਰਾਵਤ ਨੂੰ ਸਿੱਖੀ ਸਿਧਾਂਤ ਲੰਗਰ ਪ੍ਰਥਾ, ਸ੍ਰੀ ਦਰਬਾਰ ਸਾਹਿਬ ਅਕਾਲ ਤਖ਼ਤ ਸਾਹਿਬ, ਸਿੱਖ ਮਾਮਲਿਆਂ, ਸਾਕਾ ਨੀਲਾ ਤਾਰਾ ਆਦਿ ਬਾਰੇ ਵਿਸਥਾਰ ਨਾਲ ਦਸਿਆ। ਜਨਰਲ ਨੇ ਗੁਰੂ ਘਰ ਦੇਗ ਭੇਂਟ ਕੀਤੀ। ਜਨਰਲ ਰਾਵਤ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਅਪਣੀ ਪਤਨੀ ਤੇ ਬੱਚਿਆਂ ਨਾਲ ਸ੍ਰੀ ਦਰਬਾਰ ਸਾਹਿਬ  ਨਤਮਸਤਕ  ਹੋਏ ਹਨ।

ਲੰਗਰ ਘਰ  ਪ੍ਰਸ਼ਾਦਾ ਛਕ ਕੇ ਉਹ ਬੜੇ ਪ੍ਰਭਾਵਤ ਹੋਏ  ਜਿਥੇ ਕਿਸੇ ਭੇਦ ਭਾਵ ਦੇ ਪ੍ਰਸ਼ਾਦਾ ਸੱਭ ਨੂੰ ਛਕਾਇਆ ਜਾਂਦਾ ਹੈ। ਥਲ ਸੈਨਾ ਦੇ ਮੁਖੀ ਬਣਨ ਬਾਅਦ ਉਹ  ਪਹਿਲੀ ਵਾਰ ਅੰਮ੍ਰਿਤਸਰ ਤੇ ਸੱਚਖੰਡ ਹਰਿਮੰਦਰ ਸਾਹਿਬ ਪਤਨੀ ਤੇ ਬੱਚਿਆਂ ਨਾਲ ਮੱਥਾ ਟੇਕਣ ਆਏ ਹਨ। ਉਹ ਗੁਰੂ ਘਰ ਮੱਥਾ ਟੇਕ ਕੇ ਬੜੇ ਪ੍ਰਸੰਨ ਹੋਏ। ਜਨਰਲ ਰਾਵਤ ਨੇ ਕਿਹਾ ਕਿ ਮੇਰੀ ਤੇ ਪਰਵਾਰ ਦੀ ਬੜੇ ਚਿਰ ਤੋਂ ਇੱਛਾ ਹਰਿਮੰਦਰ ਸਾਹਿਬ ਮੱਥਾ ਟੇਕਣ ਦੀ ਸੀ ਜੋ ਅੱਜ ਪੂਰੀ ਹੋਈ ਹੈ।

ਇਸ ਮੌਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ  ਨੇ ਜਨਰਲ ਰਾਵਤ  ਦਾ ਸਵਾਗਤ ਕਰਨ ਬਾਅਦ ਫ਼ੌਜੀ ਹਮਲੇ ਦੌਰਾਨ ਸਿੱਖ ਰੈਫ਼ਰੈਂਸ ਲਾਇਬ੍ਰੇਰੀ ਦੇ ਬੇਸ਼ਕੀਮਤੀ ਦਸਤਾਵੇਜ਼ ਸੈਨਾ ਵਲੋਂ ਲੈ ਜਾਣ ਬਾਰੇ ਦਸਿਆ ਅਤੇ ਮੰਗ ਕੀਤੀ ਕਿ ਫ਼ੌਜੀ ਹਮਲੇ ਦਾ ਸਾਜੋ ਸਮਾਨ ਵਾਪਸ ਕੀਤਾ ਜਾਵੇ। ਜਨਰਲ ਰਾਵਤ ਨੇ ਭਰੋਸਾ ਦਵਾਇਆ ਕਿ ਉਹ ਇਸ ਦੀ ਘੋਖ ਕਰ ਕੇ ਸਿੱਖ ਦਸਤਾਵੇਜ਼ ਵਾਪਸ ਕਰਵਾਉਣਗੇ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਜਨਰਲ  ਰਾਵਤ ਨੂੰ ਹਰਿਮੰਦਰ ਸਾਹਿਬ ਦਾ ਮਾਡਲ, ਲੋਈ, ਧਾਰਮਕ ਕਿਤਾਬਾਂ, ਗੁਰੂ ਦੀ ਬਖ਼ਸ਼ਿਸ਼ ਸਿਰੋਪਾਉ ਨਾਲ ਸਨਮਾਨ ਕੀਤਾ ।

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM
Advertisement