
ਲੋਕ ਭਲਾਈ ਇਨਸਾਫ਼ ਵੈਲਫ਼ੇਅਰ ਸੁਸਾਇਟੀ ਦੇ ਪ੍ਰਧਾਨ ਤੇ ਕਿਸਾਨ ਆਗੂ ਭਾਈ ਬਲਦੇਵ ਸਿੰਘ ਸਿਰਸਾ ਨੇ ਨਾਮਧਾਰੀਆਂ ਦੀਆਂ ਸਰਗਰਮੀਆਂ ਵਿਰੁਧ .........
ਅੰਮ੍ਰਿਤਸਰ : ਲੋਕ ਭਲਾਈ ਇਨਸਾਫ਼ ਵੈਲਫ਼ੇਅਰ ਸੁਸਾਇਟੀ ਦੇ ਪ੍ਰਧਾਨ ਤੇ ਕਿਸਾਨ ਆਗੂ ਭਾਈ ਬਲਦੇਵ ਸਿੰਘ ਸਿਰਸਾ ਨੇ ਨਾਮਧਾਰੀਆਂ ਦੀਆਂ ਸਰਗਰਮੀਆਂ ਵਿਰੁਧ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਗੋਵਾਲ ਨੂੰ ਯਾਦ ਪੱਤਰ ਦਿਤਾ। ਮੰਗ ਪੱਤਰ 'ਚ ਸਿਰਸਾ ਨੇ ਕਿਹਾ ਕਿ ਅਕਾਲ ਤਖ਼ਤ ਤੋਂ ਜਾਰੀ ਹੋਏ ਹੁਕਮਨਾਮੇ ਦੀ ਉਲੰਘਣਾ ਕਰ ਕੇ ਇਨ੍ਹਾਂ ਗੁਟਕਿਆਂ ਵਿਚ ਬਹੁਤ ਵੱਡੀ ਭੂਮਿਕਾ ਲਿਖੀ ਹੈ। ਇਸ ਭੂਮਿਕਾ 'ਚ ਇਨ੍ਹਾਂ ਅਪਣੇ ਗੁਰੂਆਂ ਦੀਆਂ, ਨਾਮਧਾਰੀ ਆਗੂਆਂ ਦੀਆਂ ਬਹੁਤ ਵੱਡੀਆਂ-ਵੱਡੀਆਂ ਸਿਫ਼ਤਾਂ ਲਿਖੀਆਂ ਹਨ ਜਦਕਿ ਇਸ ਦੇ ਉਲਟ ਸਿੱਖ ਸ੍ਰੀ ਗੁਰੂ ਗ੍ਰੰਥ ਸਹਿਬ ਨੂੰ ਗੁਰੂ ਮੰਨਦੇ ਹਨ।
ਸਿਰਸਾ ਮੁਤਾਬਕ ਗੁਟਕੇ ਦਾ ਸਿਰਲੇਖ ਹੈ ਸ਼੍ਰੀ ''ਸਤਿਗੁਰੂ'ਰਾਮ ਸਿੰਘ ਜੀ ਸਹਾਇ ਅਤੇ ਨਾਮਧਾਰੀ ਨਿਤਨੇਮ ਜਦੋ ਕਿ ਆਮ ਕਿਤਾਬ ਕਿਸੇ ਲਿਖਾਰੀ ਨੇ ਲਿਖੀ ਹੋਵੇ ਅਤੇ ਜੇਕਰ ਕੋਈ ਹੋਰ ਵਿਅਕਤੀ ਅਪਣੇ ਨਾਮ ਤੇ ਉਸ ਕਿਤਾਬ ਨੂੰ ਪ੍ਰਕਾਸ਼ਤ ਕਰਾਵੇ ਤਾਂ ਅਸਲ ਲਿਖਾਰੀ ਜਾਂ ਉਸ ਦੇ ਵਾਰਸਾਂ 'ਤੇਂ 42@ ਦਾ ਖਿਲਾਫ ਮੁਕੱਦਮਾਂ ਦਰਜ ਕਰਵਾਇਆ ਜਾਂਦਾ ਹੈ। ਪਰ ਇਹਨਾਂ ਵੱਲੋਂ ਗੁਟਕਿਆ 'ਚ ਸਤਿਗੁਰੂ ਰਾਮ ਸਿੰਘ ਅਤੇ ਨਾਮਧਾਰੀ ਨਿਤਨੇਮ ਲਿਖਿਆ ਹੈ ਜੋ ਪੰਥਕ ਮਰਿਆਦਾ ਦਾ ਘਾਣ ਕਰਦਾ ਹੈ।
ਨਾਮਧਾਰੀ ਇਹ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਕਿ ਗੁਰਬਾਣੀ ਤੇ ਨਿਤਨੇਮ ਦੀਆਂ ਬਾਣੀਆਂ ਦੀ ਰਚਨਾ ਉਹਨਾਂ ਦੇ ਨਾਮਧਾਰੀਆਂ ਗੁਰੂਆ ਨੇ ਕੀਤੀ ਹੈ ਜਿਸ ਨੂੰ ਕਿਸੇ ਵੀ ਰੂਪ ਵਿਚ ਬਰਦਾਸ਼ਤ ਨਹੀ ਕੀਤਾ ਜਾ ਸਕਦਾ। ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦਸਿੰਘ ਲੌਗੋਵਾਲ ਨੇ ਬਲਦੇਵ ਸਿੰਘ ਸਿਰਸਾ ਨੂੰ ਭਰੋਸਾ ਦਿੱਤਾ ਕਿ ਉਹ ਪੜਤਾਲ ਕਰਕੇ ਢੁਕਵੀਂ ਕਾਰਵਾਈ ਕਰਨਗੇ।