400 ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਵਿਤਾ ਉਚਾਰਨ ਮੁਕਾਬਲਿਆਂ ਹਜ਼ਾਰਾਂ ਵਿਦਿਆਰਥੀ ਕਰਨਗੇ ਸ਼ਮੂਲੀਅਤ
Published : Aug 10, 2020, 5:03 pm IST
Updated : Aug 10, 2020, 5:03 pm IST
SHARE ARTICLE
 400th birth anniversary of Guru Tegh Bahadur Ji
400th birth anniversary of Guru Tegh Bahadur Ji

ਪੰਜਾਬ ਦੇ ਸਕੂਲ ਸਿੱਖਿਆ ਵਿਭਾਗ ਵੱਲੋਂਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਆਰੰਭੇ ਗਏ ਵਿਦਿਅਕ

ਚੰਡੀਗੜ੍ਹ, 10 ਅਗਸਤ: ਪੰਜਾਬ ਦੇ ਸਕੂਲ ਸਿੱਖਿਆ ਵਿਭਾਗ ਵੱਲੋਂਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਆਰੰਭੇ ਗਏ ਵਿਦਿਅਕ ਮੁਕਾਬਲਿਆਂ ਦੀ ਲੜੀ ਵਿੱਚ ਕਵਿਤਾ ਉਚਾਰਣ ਦੇ ਖੇਤਰ ’ਚ ਚਾਹਲੀ ਹਜ਼ਾਰ ਤੋਂ ਵੀ ਵੱਧ ਸਕੂਲੀ ਵਿਦਿਆਰਥੀਆਂ ਨੇ ਹਿੱਸਾ ਲਿਆ ਹੈ। ਸਕੂਲ ਸਿੱਖਿਆ ਵਿਭਾਗ ਵੱਲੋਂ ਸਿੱਖਿਆ ਮੰਤਰੀ ਸ੍ਰੀ ਵਿਜੇ ਇੰਦਰ ਸਿੰਗਲਾ ਦੇ ਦਿਸ਼ਾ ਨਿਰਦੇਸ਼ਾਂ ਦੇ ਆਧਾਰਤ ’ਤੇ ਆਰੰਭੇ ਗਏ ਇਨ੍ਹਾਂ ਮੁਕਾਬਲਿਆਂ ਦੀ ਲੜੀ ਵਿੱਚ ਇਸ ਤੋਂ ਪਹਿਲਾਂ ਸ਼ਬਦ ਗਾਇਨ ਮੁਕਾਬਲ ਹੋ ਚੁੱਕੇ ਹਨ ਅਤੇ ਹੁਣ ਹੋਏ ਕਵਿਤਾ ਉਚਾਰਨ ਆਨਲਾਈਨ ਮੁਕਾਬਲਿਆਂ ’ਚ ਸੂਬੇ ਭਰ ਦੇ 40888 ਵਿਦਿਆਰਥੀਆਂ ਨੇ ਹਿੱਸਾ ਲਿਆ ਹੈ।

Vijay Inder SinglaVijay Inder Singla

ਸਿੰਗਲਾ ਵੱਲੋਂ ਇਨ੍ਹਾਂ ਮੁਕਾਬਲਿਆਂ ਵਿੱਚ ਬੱਚਿਆਂ ਦਾ ਵੱਧ ਤੋਂ ਵੱਧ ਸ਼ਮੂਲੀਅਤ ਨੂੰ ਯਕੀਨੀ ਬਨਾਉਣ ਲਈ ਨਿਰਦੇਸ਼ ਦਿੱਤੇ ਗਏ ਹਨ ਤਾਂ ਜੋ ਵਿਦਿਅਰਥੀਆਂ ਦੇ ਕਲਾਤਮਿਕ ਹੁਨਰ ਨੂੰ ਨਿਖਾਰਣ ਦੇ ਨਾਲ ਨਾਲ ਉਨ੍ਹਾਂ ਨੂੰ ਗੁਰੂ ਤੇਗ ਬਹਾਦਰ ਜੀ ਦੀ ਫ਼ਿਲਾਸਫ਼ੀ ਦਾ ਵੱਧ ਤੋਂ ਵੱਧ ਗਿਆਨ ਹਾਸਲ ਕਰਨ ਲਈ ਪ੍ਰਰਿਤ ਕੀਤਾ ਜਾ ਸਕੇ।

ਲੜੀਵਾਰ ਗਿਆਰਾਂ ਮੁਕਾਬਲੇ ਕਰਵਾਉਣ ਦੀ ਬਣਾਈ ਯੋਜਨਾ ਦੇ ਹੇਠ ਹੋਏ ਇਨ੍ਹਾਂ ਕਵਿਤਾ ਉਚਾਰਣ ਮੁਕਾਬਲਿਆਂ ਦੀ ਵਿਸਤ੍ਰਤ ਜਾਣਕਾਰੀ ਦਿੰਦੇ ਹੋਏ ਸਕੂਲ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਦੇ 5212 ਵਿਦਿਆਰਥੀਆਂ ਨੇ ਵਿੱਚ ਹਿੱਸਾ ਲਿਆ ਅਤੇ ਪਹਿਲਾਂ ਦੀ ਤਰ੍ਹਾਂ ਇਸ ਵਾਰ ਵੀ ਸਭ ਤੋਂ ਵੱਧ ਸ਼ਮੂਲੀਅਤ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਸੂਬੇ ਭਰ ਦੇ ਸਰਕਾਰੀ ਸਕੂਲਾਂ ਦੇ ਸੈਕੰਡਰੀ ਵਿੰਗ ਦੇ 9441, ਮਿਡਲ ਵਿੰਗ ਦੇ 12193 ਤੇ ਪ੍ਰਾਇਮਰੀ ਵਿੰਗ ਦੇ 19254 ਵਿਦਿਆਰਥੀਆਂ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਫ਼ਿਲਾਸਫ਼ੀ ਨਾਲ ਸਬੰਧਤ ਕਵਿਤਾ ਦਾ ਉਚਾਰਣ ਕੀਤਾ।

StudentsStudents

ਇਸ ਦੇ ਨਾਲ ਹੀ ਵਿਸ਼ੇਸ਼ ਲੋੜਾਂ ਵਾਲੇ 351 ਵਿਦਿਆਰਥੀਆਂ ਨੇ ਵੀ ਤਿੰਨੇ ਵਰਗਾਂ ‘ਚ ਹਿੱਸਾ ਲਿਆ। ਬੁਲਾਰੇ ਅਨੁਸਾਰ ਸੰਯੁਕਤ ਰੂਪ ’ਚ ਪਟਿਆਲਾ ਨੇ 5212 ਬੱਚਿਆਂ ਦੀ ਸ਼ਮੂਲੀਅਤ ਕਰਵਾ ਕੇ ਪਹਿਲਾ, ਜਲੰਧਰ ਨੇ 4536 ਨਾਲ ਦੂਸਰਾ ਤੇ ਸੰਗਰੂਰ ਜ਼ਿਲ੍ਹੇ ਨੇ 3269 ਨਾਲ ਤੀਸਰਾ ਸਥਾਨ ਹਾਸਲ ਕੀਤਾ। ਪ੍ਰਾਇਮਰੀ ਵਿੰਗ ਵਿੱਚੋਂ ਵੀ ਪਟਿਆਲਾ ਜ਼ਿਲ੍ਹੇ ਨੇ ਸੂਬੇ ਭਰ ’ਚੋਂ ਪਹਿਲਾ (3801), ਜਲੰਧਰ ਨੇ ਦੂਸਰਾ (1938) ਤੇ ਅੰਮਿ੍ਰਤਸਰ ਨੇ (1595) ਤੀਸਰਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਹੀ ਮਿਡਲ ਵਿੰਗ ਵਿੱਚੋਂ ਜਲੰਧਰ ਨੇ (1408) ਨੇ ਪਹਿਲਾ, ਲੁਧਿਆਣਾ (1115) ਨੇ ਦੂਸਰਾ ਤੇ ਫਿਰੋਜ਼ਪੁਰ ਨੇ (1106) ਤੀਸਰਾ ਸਥਾਨ ਹਾਸਲ ਕੀਤਾ।

ਬੁਲਾਰੇ ਅਨੁਸਾਰ ਜਲੰਧਰ ਨੇ ਸੈਕੰਡਰੀ ਵਿੰਗ ਵਿੱਚੋਂ 1190 ਬੱਚਿਆਂ ਦੀ ਸ਼ਮੂਲੀਅਤ ਕਰਵਾ ਕੇ ਪਹਿਲਾ, ਲੁਧਿਆਣਾ ਨੇ 939 ਬੱਚਿਆਂ ਨਾਲ ਦੂਸਰਾ ਤੇ ਸੰਗਰੂਰ ਨੇ 719 ਬੱਚਿਆਂ ਨਾਲ ਤੀਸਰਾ ਸਥਾਨ ਹਾਸਿਲ ਕੀਤਾ। ਇਸੇ ਤਰ੍ਹਾਂ ਹੀ ਸੂਬਾ ਭਰ ਦੇ ਪ੍ਰਾਇਮਰੀ ਬਲਾਕਾਂ ਵਿੱਚੋਂ ਸਮਾਣਾ-1 (ਪਟਿਆਲਾ) ਨੇ 696 ਨਾਲ ਪਹਿਲਾ, ਮੂਣਕ (ਸੰਗਰੂਰ) ਨੇ 592 ਦੂਜੇ ਅਤੇ ਖੂਹੀਆਂ ਸਰਵਰ (ਫਾਜ਼ਿਲਕਾ) ਨੇ 370 ਪ੍ਰਤੀਯੋਗੀਆਂ ਨਾਲ ਤੀਸਰਾ ਸਥਾਨ ਹਾਸਲ ਕੀਤਾ ਜਦਕਿ ਮਿਡਲ ਵਿੰਗ ਦੇ ਬਲਾਕਾਂ ਵਿੱਚੋਂ ਫਿਰੋਜ਼ਪੁਰ-3 ਬਲਾਕ ਨੇ 318 ਨਾਲ ਪਹਿਲਾ,

400th Birth Anniversary 400th Birth Anniversary of Guru Tegh Bahadur Ji

ਘੱਲ ਖੁਰਦ (ਫਿਰੋਜ਼ਪੁਰ) ਨੇ 186 ਨਾਲ ਦੂਸਰਾ ਤੇ ਜਲੰਧਰ ਨੇ 154 ਪ੍ਰਤੀਯੋਗੀਆਂ ਨਾਲ ਤੀਸਰਾ ਸਥਾਨ ਪ੍ਰਾਪਤ ਕੀਤਾ। ਸੈਕੰਡਰੀ ਵਿੰਗ ਦੇ ਬਲਾਕਾਂ ਵਿੱਚੋਂ ਬਰਨਾਲਾ ਬਲਾਕ ਨੇ 145 ਨਾਲ ਪਹਿਲਾ, ਭਗਤਾ ਭਾਈਕਾ ਨੇ 138 ਨਾਲ ਦੂਸਰਾ ਤੇ ਫਿਰੋਜ਼ਪੁਰ-3 ਬਲਾਕ ਨੇ 135 ਪ੍ਰਤੀਯੋਗੀਆਂ ਨਾਲ ਤੀਸਰਾ ਸਥਾਨ ਹਾਸਿਲ ਕੀਤਾ। ਸਮੁੱਚੇ ਰੂਪ ’ਚ ਪਟਿਆਲਾ ਦੇ ਸਮਣਾ ਬਲਾਕ ਨੇ 755 ਪ੍ਰਤੀਯੋਗੀਆਂ ਨਾਲ ਪਹਿਲਾ, ਮੂਣਕ ਨੇ 687 ਨਾਲ ਦੂਸਰਾ ਤੇ ਗੋਨਿਆਣਾ ਨੇ 471 ਪ੍ਰਤੀਯੋਗੀਆਂ ਨਾਲ ਤੀਸਰਾ ਸਥਾਨ ਹਾਸਿਲ ਕੀਤਾ।   

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਾਬਕਾ DGP ਪੁੱਤ ਦੀ ਨਵੀਂ ਵੀਡੀਓ ਆਈ ਸਾਹਮਣੇ, ਹੁਣ ਕਹਿੰਦਾ ਮੇਰਾ ਘਰਵਾਲੀ ਮੇਰਾ ਬਹੁਤ ਧਿਆਨ ਰੱਖਦੀ

21 Oct 2025 3:09 PM

"ਜੇ ਮੈਂ ਪ੍ਰੋਡਿਊਸਰ ਹੁੰਦਾ ਮੈਂ 'PUNJAB 95' ਚਲਾ ਦੇਣੀ ਸੀ', ਦਿਲਜੀਤ ਦੋਸਾਂਝ ਦੇ ਦਿਲ ਦੇ ਫੁੱਟੇ ਜਜ਼ਬਾਤ "

19 Oct 2025 3:06 PM

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM

Rajvir Jawanda daughter very emotional & touching speech on antim ardaas of Rajvir Jawanda

17 Oct 2025 3:17 PM
Advertisement