Panthak News : ਸ. ਜੋਗਿੰਦਰ ਸਿੰਘ ਜੀ ਦੀ ਸੱਚੀ ਕਲਮ ਰਾਹੀਂ ਫ਼ੈਸਲੇ ਵੀ ਹੁੰਦੇ ਸਨ ਇਤਿਹਾਸਕ: ਖ਼ਾਲਸਾ
Published : Aug 10, 2024, 9:22 am IST
Updated : Aug 10, 2024, 1:50 pm IST
SHARE ARTICLE
 Decisions were also made through the true pen of Joginder Singh
Decisions were also made through the true pen of Joginder Singh

Panthak News : 'ਏਕਸ ਕੇ ਬਾਰਕ' ਬਠਿੰਡਾ ਦੇ ਸੇਵਾਦਾਰਾਂ ਵਲੋਂ ਹਰ ਤਰ੍ਹਾਂ ਦੇ ਸਹਿਯੋਗ ਦੀ ਸਹਿਮਤੀ

 Decisions were also made through the true pen of Joginder Singh: ਮਨੁੱਖਤਾ ਦੀ ਭਲਾਈ ਲਈ ਯਤਨਸ਼ੀਲ ਰਹਿਣ ਵਾਲੇ ਸ. ਜੋਗਿੰਦਰ ਸਿੰਘ ਸਪੋਕਸਮੈਨ ਦੇ ਅੰਤਮ ਸਸਕਾਰ ਮੌਕੇ ਜਿਸ ਤਰ੍ਹਾਂ ਰਾਜਨੀਤਕ, ਧਾਰਮਕ, ਵਿਦਿਅਕ, ਵਪਾਰਕ ਅਤੇ ਸਮਾਜਕ ਖੇਤਰ ਨਾਲ ਜੁੜੀਆਂ ਸਿਰਮੌਰ ਸ਼ਖਸ਼ੀਅਤਾਂ ਵਲੋਂ ਵੈਰਾਗਮਈ ਅਵਸਥਾ ਵਿਚ ਅੰਤਮ ਵਿਦਾਇਗੀ ਦਿਤੀ ਗਈ, ਉਸ ਤੋਂ ਇਹ ਸਪੱਸ਼ਟ ਹੋ ਗਿਆ ਹੈ ਕਿ ਸ. ਜੋਗਿੰਦਰ ਸਿੰਘ ਜੀ ਸਾਰਿਆਂ ਦੇ ਚਹੇਤੇ ਸਨ।

ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ‘ਏਕਸ ਕੇ ਬਾਰਕ’ ਜ਼ਿਲ੍ਹਾ ਇਕਾਈ ਬਠਿੰਡਾ ਦੇ ਸੇਵਾਦਾਰਾਂ ਵਿਚ ਸ਼ਾਮਲ ਮਹਿੰਦਰ ਸਿੰਘ ਖ਼ਾਲਸਾ, ਇੰਜੀ. ਬਲਜਿੰਦਰ ਸਿੰਘ, ਇੰਜੀ. ਸ਼ਾਮ ਸਿੰਘ ਸੇਖੋਂ, ਇੰਜੀ. ਰਵਿੰਦਰਪਾਲ ਸਿੰਘ, ਸੁਖਪਾਲ ਸਿੰਘ ਮਾਨ, ਗੁਰਤੇਜ ਸਿੰਘ, ਭਜਨ ਸਿੰਘ ਘੁੰਮਣ, ਜਗਮੋਹਨ ਸਿੰਘ, ਬਲਵਿੰਦਰ ਸਿੰਘ, ਜਸਪ੍ਰੀਤ ਸਿੰਘ, ਜਗਤਾਰ ਸਿੰਘ ਭੋਖੜਾ, ਹਰਫੂਲ ਸਿੰਘ, ਬੂਟਾ ਸਿੰਘ ਆਦਿ ਨੇ ਆਖਿਆ ਕਿ ਹੁਣ ਸ. ਜੋਗਿੰਦਰ ਸਿੰਘ ਨੂੰ ਪਿਆਰ ਕਰਨ ਵਾਲਿਆਂ ਦੀ ਜ਼ਿੰਮੇਵਾਰੀ ਬਹੁਤ ਵੱਧ ਗਈ ਹੈ, ਕਿਉਂਕਿ ਉਨ੍ਹਾ ਵਲੋਂ ‘ਉੱਚਾ ਦਰ ਬਾਬੇ ਨਾਨਕ ਦਾ’ ਅਸਲ ਫਲਸਫਾ ਦੁਨੀਆਂ ਦੇ ਕੋਨੇ ਕੋਨੇ ਤਕ ਪਹੁੰਚਾਉਣ ਦਾ ਚੁੱਕਿਆ ਬੀੜਾ ਹੁਣ ਨੇਪਰੇ ਲਾਉਣ ਲਈ ਸਾਨੂੰ ਸਾਰਿਆਂ ਨੂੰ ਜ਼ਿੰਮੇਵਾਰੀ ਨਿਭਾਉਣੀ ਪਵੇਗੀ ਤਾਂ ਜੋ ਸ. ਜੋਗਿੰਦਰ ਸਿੰਘ ਦਾ ਨਾਮ ਹਮੇਸ਼ਾਂ ਦੀ ਤਰ੍ਹਾਂ ਚਮਕਦਾ ਰਹੇ।

ਉਨ੍ਹਾਂ ਦਾਅਵਾ ਕੀਤਾ ਕਿ ਸ. ਜੋਗਿੰਦਰ ਸਿੰਘ ਵਲੋਂ ਪੰਜਾਬ, ਪੰਜਾਬੀ, ਪੰਜਾਬੀਅਤ, ਪੰਥ, ਸਿੱਖ ਕੌਮ ਅਤੇ ਇਨਸਾਨੀਅਤ ਲਈ ਨਿਭਾਈਆਂ ਸੇਵਾਵਾਂ ਦੀ ਮਿਸਾਲ ਉਹ ਖੁਦ ਸਨ, ਕਿਉਂਕਿ ਉਨ੍ਹਾਂ ਦੀ ਕਲਮ ਨਾ ਤਾਂ ਬਰੂਦ ਦੀ ਤਰ੍ਹਾਂ ਡਰਾਉਂਦੀ ਸੀ ਤੇ ਨਾ ਹੀ ਕਿਸੇ ਅੱਗੇ ਝੁਕਦੀ ਸੀ। ਉਨ੍ਹਾਂ ਆਖਿਆ ਕਿ ਸ. ਜੋਗਿੰਦਰ ਸਿੰਘ ਵਲੋਂ ਸਿਰਫ਼ ਸੱਚ ਲਿਖਿਆ ਜਾਂਦਾ ਸੀ ਤੇ ਉਨ੍ਹਾਂ ਦੇ ਫ਼ੈਸਲੇ ਵੀ ਇਤਿਹਾਸਕ ਹੁੰਦੇ ਸਨ, ਜੇਕਰ ਉਨ੍ਹਾਂ ਵਲੋਂ ਕੌਮ ਲਈ ਵਿੱਢੇ ਕਾਰਜਾਂ ਵਿਚ ਪੰਥਵਿਰੋਧੀ ਸ਼ਕਤੀਆਂ ਅਤੇ ਸਿੱਖ ਸ਼ਕਲਾਂ ਵਾਲੇ ਅੜਿੱਕੇ ਨਾ ਪਾਉਂਦੇ ਤਾਂ ਅੱਜ ਕੌਮ ਦਾ ਭਵਿੱਖ ਵੀ ਸੁਨਹਿਰੀ ਹੁੰਦਾ ਅਤੇ ਕੌਮ ਦੀ ਨਵੀਂ ਪੀੜੀ ਦਾ ਭਵਿੱਖ ਵੀ ਸੁਰੱਖਿਅਤ ਹੋਣਾ ਸੁਭਾਵਿਕ ਸੀ।

ਏਕਸ ਕੇ ਬਾਰਕ ਜ਼ਿਲ੍ਹਾ ਇਕਾਈ ਬਠਿੰਡਾ ਦੇ ਸਮੂਹ ਸੇਵਾਦਾਰਾਂ ਨੇ ਸ. ਜੋਗਿੰਦਰ ਸਿੰਘ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਮੈਡਮ ਜਗਜੀਤ ਕੌਰ ਅਤੇ ਬੀਬਾ ਨਿਮਰਤ ਕੌਰ ਨੂੰ ਵਿਸ਼ਵਾਸ਼ ਦਿਵਾਇਆ ਕਿ ਉਹ ਸ. ਜੋਗਿੰਦਰ ਸਿੰਘ ਜੀ ਵਲੋਂ ਸੰਜੋਏ ਸੁਪਨੇ ਸਾਕਾਰ ਕਰਨ ਲਈ ਇਕ ਆਵਾਜ਼ ’ਤੇ ਉੱਥੇ ਪਹੁੰਚਣ ਲਈ ਵਚਨਬੱਧ ਹੋਣਗੇ।
 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rupinder Kaur ਦੇ Father ਕੈਮਰੇ ਸਾਹਮਣੇ ਆ ਕੇ ਹੋਏ ਭਾਵੁਕ,ਦੱਸੀ ਪੂਰੀ ਅਸਲ ਕਹਾਣੀ, ਕਿਹਾ- ਮੇਰੀ ਧੀ ਨੂੰ ਵੀ ਮਿਲੇ..

14 Dec 2025 3:04 PM

Haryana ਦੇ CM Nayab Singh Saini ਨੇ VeerBal Divas ਮੌਕੇ ਸਕੂਲਾ 'ਚ ਨਿਬੰਧ ਲੇਖਨ ਪ੍ਰਤੀਯੋਗਿਤਾ ਦੀ ਕੀਤੀ ਸ਼ੁਰੂਆਤ

14 Dec 2025 3:02 PM

Zila Parishad Election : 'ਬੈਲੇਟ ਪੇਪਰਾਂ 'ਤੇ ਛਪੇ ਚੋਣ ਨਿਸ਼ਾਨ ਨੂੰ ਲੈ ਕੇ ਸਾਡੇ ਨਾਲ਼ ਹੋਇਆ ਧੱਕਾ'

14 Dec 2025 3:02 PM

Zila Parishad Elections Debate : "ਕਾਂਗਰਸ ਚੋਣ ਮੈਦਾਨ ਛੱਡ ਕੇ ਭੱਜੀ, ਓਹਦੇ ਪੱਲੇ ਕੁਝ ਨਹੀਂ'

14 Dec 2025 3:01 PM

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM
Advertisement