12 ਅਕਤੂਬਰ ਨੂੰ ਬਹਿਬਲਕਲਾਂ ਇਨਸਾਫ਼ ਮੋਰਚੇ ਵੱਲੋਂ ਸ਼ੁਰੂ ਕੀਤਾ ਜਾਣ ਵਾਲਾ ਮਰਨ ਵਰਤ ਹੋਇਆ ਮੁਲਤਵੀ
Published : Oct 10, 2023, 7:35 pm IST
Updated : Oct 10, 2023, 7:35 pm IST
SHARE ARTICLE
File Photo
File Photo

ਹੁਣ ਨਿਆਮੀਵਾਲਾ ਵਲੋਂ 14 ਅਕਤੂਬਰ ਦੇ ਪ੍ਰੋਗਰਾਮ ਮੌਕੇ ਲਿਆ ਜਾਵੇਗਾ ਫੈਸਲਾ!

 ਕੋਟਕਪੂਰਾ :- ਬੇਅਦਬੀ ਮਾਮਲਿਆਂ ਦੇ ਇਨਸਾਫ਼ ਲਈ ਲੱਗੇ ਬਹਿਬਲ ਮੋਰਚੇ ਦੇ ਆਗੂ ਸੁਖਰਾਜ ਸਿੰਘ ਨਿਆਮੀਵਾਲਾ ਵਲੋਂ ਲਗਾਤਾਰ 8 ਸਾਲ ਤੋਂ ਇਨਸਾਫ ਨਾ ਮਿਲਣ ਤੋਂ ਦੁਖੀ ਮਰਨ ਵਰਤ ’ਤੇ 12 ਅਕਤੂਬਰ ਤੋਂ ਬੈਠਣ ਦੇ ਕੀਤੇ ਐਲਾਨ ਦੇ ਅੱਜ ਪ੍ਰੋਗਰਾਮ ਮੁਲਤਵੀ ਕਰਨ ਦੇ ਫੈਸਲੇ ਤੋਂ ਬਾਅਦ ਪ੍ਰਸ਼ਾਸ਼ਨ ਦੇ ਸਾਹ ਵਿੱਚ ਸਾਹ ਆਇਆ ਹੈ। ਬੇਸ਼ੱਕ ਸੁਖਰਾਜ ਸਿੰਘ ਨਿਆਮੀਵਾਲਾ ਦੇ ਉਕਤ ਫੈਸਲੇ ਤੋਂ ਸਿੱਖ ਚਿੰਤਕ, ਪੰਥਕ ਵਿਦਵਾਨ ਅਤੇ ਪੰਥਦਰਦੀ ਵੀ ਚਿੰਤਤ ਸਨ ਪਰ ਅੱਜ ਬਹਿਬਲ ਕਾਂਡ ਮਾਮਲੇ ਦੀ ਜਾਂਚ ਕਰ ਰਹੀ ਐੱਸਆਈਟੀ ਵਲੋਂ ਚਲਾਨ ਰਿਪੋਰਟ ਜਲਦ ਪੇਸ਼ ਕਰਨ ਦੇ ਦਿੱਤੇ ਵਿਸ਼ਵਾਸ਼ ਤੋਂ ਬਾਅਦ ਸੁਖਰਾਜ ਸਿੰਘ ਨੇ ਮਰਨ ਵਰਤ ’ਤੇ ਬੈਠਣ ਦਾ ਪੋ੍ਰਗਰਾਮ ਮੁਲਤਵੀ ਕਰ ਦਿੱਤਾ।

ਅੱਜ ਐਸਆਈਟੀ ਵਲੋਂ ਐਸਐਸਪੀ ਸਤਿੰਦਰਪਾਲ ਸਿੰਘ, ਐਸਐਸਪੀ ਸਵਰਨਦੀਪ ਸਿੰਘ ਨੇ ਸੁਖਰਾਜ ਸਿੰਘ ਨਾਲ ਕਰੀਬ ਅੱਧਾ ਘੰਟਾ ਗੱਲਬਾਤ ਕੀਤੀ ਤਾਂ ਉਸ ਸਮੇਂ ਆਈ.ਜੀ. ਪ੍ਰਦੀਪ ਯਾਦਵ ਅਤੇ ਹਰਜੀਤ ਸਿੰਘ ਐਸਐਸਪੀ ਫਰੀਦਕੋਟ ਵੀ ਹਾਜਰ ਸਨ। ਬਾਅਦ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਸਆਈਟੀ ਦੇ ਮੈਂਬਰ ਐਸਐਸਪੀ ਸਤਿੰਦਰਪਾਲ ਸਿੰਘ ਨੇ ਆਖਿਆ ਕਿ ਟੀਮ ਵਲੋਂ ਬਹਿਬਲ ਗੋਲੀਕਾਂਡ ਦੀ ਚਲਾਨ ਰਿਪੋਰਟ ਅਦਾਲਤ ਵਿੱਚ ਪੇਸ਼ ਕਰਨ ਲਈ ਭਾਵੇਂ ਚਾਰਾਜੋਈ ਜਾਰੀ ਹੈ ਅਤੇ ਇਸ ਸਬੰਧੀ ਹਰ ਤਰਾਂ ਦੇ ਸਬੂਤ ਇਕੱਤਰ ਕਰਨ ਲਈ ਬਕਾਇਦਾ ਗਵਾਹਾਂ ਨਾਲ ਗੱਲਬਾਤ ਵੀ ਕੀਤੀ ਜਾ ਰਹੀ ਹੈ

ਪਰ ਐਸਆਈਟੀ ਵਲੋਂ ਇਸ ਮਾਮਲੇ ਵਿੱਚ ਕਾਹਲੀ ਵਿੱਚ ਕੋਈ ਅਣਗਹਿਲੀ ਜਾਂ ਲਾਪ੍ਰਵਾਹੀ ਕਰਨ ਦੀ ਗੁੰਜਾਇਸ਼ ਨਹੀਂ ਛੱਡੀ ਜਾ ਰਹੀ। ਦੂਜੇ ਪਾਸੇ ਵੱਖ ਵੱਖ ਪਿ੍ਰੰਟ ਅਤੇ ਇਲੈਕਟ੍ਰੋਨਿਕ ਮੀਡੀਏ ਦੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਰਾਜ ਸਿੰਘ ਨਿਆਮੀਵਾਲਾ ਨੇ ਦੱਸਿਆ ਕਿ ਪਿਛਲੇ 8 ਸਾਲਾਂ ਤੋਂ ਉਹ ਅਕਾਲੀ-ਭਾਜਪਾ ਗਠਜੋੜ ਅਤੇ ਕਾਂਗਰਸ ਦੀਆਂ ਸਰਕਾਰਾਂ ਤੋਂ ਬਾਅਦ ਮੌਜੂਦਾ ਸੱਤਾਧਾਰੀ ਧਿਰ ਵਲੋਂ ਵੀ ਮਾਮਲੇ ਨੂੰ ਲਟਕਾਉਣ ਅਤੇ ਟਾਲ ਮਟੋਲ ਦੀ ਨੀਤੀ ਅਪਣਾਉਣ ਵਾਲੇ ਫੈਸਲੇ ਤੋਂ ਦੁਖੀ ਅਤੇ ਪ੍ਰੇਸ਼ਾਨ ਸਨ

ਜਿਸ ਕਰਕੇ ਉਸ ਨੂੰ ਮਰਨ ਵਰਤ ’ਤੇ ਬੈਠਣ ਦਾ ਫੈਸਲਾ ਲੈਣਾ ਪਿਆ। ਸੁਖਰਾਜ ਸਿੰਘ ਨੇ ਸਪੱਸ਼ਟ ਕੀਤਾ ਕਿ 14 ਅਕਤੂਬਰ ਨੂੰ ਸ਼ਹੀਦ ਕਿਸ਼ਨ ਸਿੰਘ ਨਿਆਮੀਵਾਲਾ ਅਤੇ ਸ਼ਹੀਦ ਗੁਰਜੀਤ ਸਿੰਘ ਬਿੱਟੂ ਦੇ ਸ਼ਰਧਾਂਜਲੀ ਸਮਾਗਮ ਮੌਕੇ ਦੁਨੀਆਂ ਭਰ ਵਿੱਚੋਂ ਇਕੱਤਰ ਹੋਣ ਵਾਲੇ ਪੰਥਦਰਦੀਆਂ ਵਲੋਂ ਜੋ ਫੈਸਲਾ ਲਿਆ ਜਾਵੇਗਾ, ਉਸ ਮੁਤਾਬਿਕ ਅਗਲੇਰੀ ਰਣਨੀਤੀ ਤਿਆਰ ਕੀਤੀ ਜਾਵੇਗੀ। ਉਂਝ ਉਹਨਾਂ ਦੁਹਰਾਇਆ ਕਿ ਬਹਿਬਲ ਗੋਲੀਕਾਂਡ ਮਾਮਲੇ ਦੀ ਚਲਾਨ ਰਿਪੋਰਟ ਪੇਸ਼ ਕਰਨ ਤੱਕ ਬਹਿਬਲ ਮੋਰਚਾ ਜਾਰੀ ਰਹੇਗਾ।
 

SHARE ARTICLE

ਏਜੰਸੀ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement