
ਸਿੱਖ ਮੁਸਲਿਮ ਸਾਂਝਾ ਫ਼ਰੰਟ ਵਲੋਂ ਸ਼੍ਰੀ ਅਕਾਲ ਤਖਤ ਦੇ ਨਵੇਂ ਕਾਰਜਕਾਰੀ ਜਥੇਦਾਰ ਗਿ. ਹਰਪ੍ਰੀਤ ਸਿੰਘ ਨੂੰ ਸਕੱਤਰੇਤ ਵਿਖੇ ਸਨਮਾਨਿਤ ਕੀਤਾ ਗਿਆ............
ਅੰਮ੍ਰਿਤਸਰ : ਸਿੱਖ ਮੁਸਲਿਮ ਸਾਂਝਾ ਫ਼ਰੰਟ ਵਲੋਂ ਸ਼੍ਰੀ ਅਕਾਲ ਤਖਤ ਦੇ ਨਵੇਂ ਕਾਰਜਕਾਰੀ ਜਥੇਦਾਰ ਗਿ. ਹਰਪ੍ਰੀਤ ਸਿੰਘ ਨੂੰ ਸਕੱਤਰੇਤ ਵਿਖੇ ਸਨਮਾਨਿਤ ਕੀਤਾ ਗਿਆ। ਇਸ ਵਫ਼ਦ ਵਿਚ ਮੁੱਖ ਤੌਰ 'ਤੇ ਡਾ. ਨਸੀਮ ਅਖ਼ਤਰ, ਮੁਹੰਮਦ ਯੂਸਫ਼, ਮੁਹੰਮਦ ਨਸੀਮ, ਮਾਸਟਰ ਪ੍ਰਵੇਸ਼ ਮੁਹੰਮਦ ਯਾਸੀਨ, ਮੁਫ਼ਤੀ ਮੁਹੰਮਦ, ਹਾਸ਼ਿਮ ਪ੍ਰੋਫੈਸਰ ਮੁਹੰਮਦ ਮੁਫ਼ਤਯਾਦ ਹਾਜ਼ਰ ਹੋਏ।
ਇਸ ਮੌਕੇ ਜਥੇਦਾਰ ਨੇ ਮੁਸਲਿਮ ਵਫ਼ਦ ਨੂੰ ਭਰੋਸਾ ਦਿੰਦਿਆਂ ਕਿਹਾ ਕਿ ਉਨ੍ਹਾਂ ਦੇ ਕਿਸੇ ਵੀ ਮਸਲੇ ਨੂੰ ਅਣਡਿੱਠ ਨਹੀਂ ਕੀਤਾ ਜਾਵੇਗਾ ਅਤੇ ਤਮਾਮ ਮੁਸ਼ਕਲਾਂ ਦਰਮਿਆਨ ਮੁਸਲਿਮ ਭਾਈਚਾਰੇ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ। ਮੁਸਲਿਮ ਵਫ਼ਦ ਨੇ ਵੀ ਸਿੱਖ ਕੌਮ ਨਾਲ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿੰਦੇ ਹੋਏ ਕਿਹਾ ਕਿ ਇਕ ਦੂਜੇ ਦੀ ਮਦਦ ਕਰਨ ਨਾਲ ਹੀ ਸਮੇਂ ਦਾ ਹਾਣੀ ਬਣਿਆ ਜਾ ਸਕਦਾ ਹੈ।