
ਅੱਜ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੁਆਰਾ ਜਥੇਦਾਰ ਲਖਵੀਰ ਸਿੰਘ ਖ਼ਾਲਸਾ ਵਲੋਂ ਅਮਲੋਹ ਦੇ ਨਾਇਬ ਤਹਿਸੀਲਦਾਰ ਕਰਮਜੀਤ ਸਿੰਘ.........
ਅਮਲੋਹ : ਅੱਜ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੁਆਰਾ ਜਥੇਦਾਰ ਲਖਵੀਰ ਸਿੰਘ ਖ਼ਾਲਸਾ ਵਲੋਂ ਅਮਲੋਹ ਦੇ ਨਾਇਬ ਤਹਿਸੀਲਦਾਰ ਕਰਮਜੀਤ ਸਿੰਘ ਨੂੰ ਇਕ ਮੰਗ ਪੱਤਰ ਦਿਤਾ ਗਿਆ। ਲਖਵੀਰ ਸਿੰਘ ਖ਼ਾਲਸਾ ਨੇ ਕਿਹਾ ਕਿ ਉਹ ਪ੍ਰਸ਼ਾਸਨ ਨੂੰ ਅਪੀਲ ਕਰਦੇ ਹਨ ਕਿ ਪੰਜਾਬ ਅਤੇ ਗੁਆਂਢੀ ਸੂਬਿਆਂ ਵਿਚ ਸੌਦਾ ਸਾਧ ਰਾਮ ਰਹੀਮ ਦੇ ਬੰਦ ਪਏ ਚਰਚਾ ਘਰਾਂ ਜਿਨ੍ਹਾਂ ਵਿਚ ਉਨ੍ਹਾਂ ਦੇ ਚੇਲੇ ਫਿਰ ਤੋਂ ਚਰਚਾਵਾਂ ਸ਼ੁਰੂ ਕਰਨ ਜਾ ਰਹੇ ਹਨ ਜਿਸ ਨਾਲ ਮਾਹੌਲ ਖ਼ਰਾਬ ਹੋ ਰਿਹਾ ਹੈ ਉਸ ਨੂੰ ਧਿਆਨ ਵਿਚ ਰਖਦੇ ਹੋਏ
ਇਨ੍ਹਾਂ ਚਰਚਾ ਘਰਾਂ ਨੂੰ ਜੇਕਰ ਪ੍ਰਸ਼ਾਸਨ ਪੰਜਾਬ ਵਿਚ ਵੱਡੀ ਗਿਣਤੀ ਵਿਚ ਗਊਆਂ, ਡੰਗਰ, ਵੱਛੇ ਜੋ ਕਿ ਆਵਾਰਾ ਸੜਕਾਂ ਬਜ਼ਾਰਾਂ ਵਿਚ ਫਿਰ ਰਹੇ ਹਨ ਅਤੇ ਜੋ ਜਿੰਮੀਦਾਰਾਂ ਦੀਆ ਫ਼ਸਲਾਂ ਵਿਚ ਵੜ ਕੇ ਨੁਕਸਾਨ ਵੀ ਕਰ ਰਹੇ ਹਨ। ਉਨ੍ਹਾਂ ਸੱਭ ਆਵਾਰਾ ਪਸ਼ੂਆਂ ਨੂੰ ਇਨ੍ਹਾਂ ਚਰਚਾ ਘਰਾਂ ਵਿਚ ਰੱਖ ਕੇ ਗਊਸ਼ਾਲਾ ਖੋਲ੍ਹਣ ਲਈ ਉਦਮ ਕਰੇ ਤਾਂ ਜੋ ਇਨ੍ਹਾਂ ਆਵਾਰਾ ਪਸ਼ੂਆਂ ਤੋਂ ਨਿਜਾਤ ਪੈ ਸਕੇ ਅਤੇ ਹਾਦਸੇ ਘੱਟ ਸਕਣ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜਲਦ ਡੇਰਾ ਸਿਰਸਾ ਨਾਲ ਸਬੰਧਤ ਡੇਰਿਆਂ ਨੂੰ ਪੂਰਨ ਤੌਰ 'ਤੇ ਬੰਦ ਕਰ ਕੇ ਉਨ੍ਹਾਂ ਵਿਚ ਗਊਸ਼ਾਲਾਵਾਂ ਖੋਲ੍ਹੀਆਂ ਜਾਣ।