Panthak News: 31 ਸਾਲ ਪਿਛੋਂ ਭਾਈ ਗੁਰਦੇਵ ਸਿੰਘ ਕਾਉਂਕੇ ਦਾ ਸ਼ਹੀਦੀ ਦਿਹਾੜਾ ਗੁਰਦਵਾਰਾ ਰਕਾਬ ਗੰਜ ਸਾਹਿਬ ਵਿਖੇ ਮਨਾਇਆ
Published : Jan 11, 2024, 7:44 am IST
Updated : Jan 11, 2024, 8:11 am IST
SHARE ARTICLE
Gurdev Singh Kaunke's martyrdom day was celebrated at Gurdwara Rakab Ganj Sahib
Gurdev Singh Kaunke's martyrdom day was celebrated at Gurdwara Rakab Ganj Sahib

ਮਰਹੂਮ ਪ੍ਰਕਾਸ਼ ਸਿੰਘ ਬਾਦਲ ਤੋਂ ‘ਫ਼ਖ਼ਰ ਏ ਕੌਮ’ ਤੇ ‘ਪੰਥ ਰਤਨ’ ਦਾ ਐਵਾਰਡ ਵਾਪਸ ਲੈਣ ਲਈ ਅਕਾਲ ਤਖ਼ਤ ਸਾਹਿਬ ਤੋਂ ਮੰਗ ਕਰਦਾ ਮਤਾ ਪਾਸ

Panthak News: ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਗੁਰਦੇਵ ਸਿੰਘ ਕਾਉਂਕੇ ਦੇ 31ਵੇਂ ਸ਼ਹੀਦੀ ਦਿਹਾੜੇ ਮੌਕੇ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਸਰਪ੍ਰਸਤੀ ਹੇਠ ਹੋਏ ਸਮਾਗਮ ਵਿਚ ਇਕ ਮਤਾ ਪਾਸ ਕਰ ਕੇ ਮੰਗ ਕੀਤੀ ਗਈ ਕਿ ਅਕਾਲ ਤਖ਼ਤ ਸਾਹਿਬ ਦੇ ਮੌਜੂਦਾ ਜਥੇਦਾਰ ਗਿਆਨੀ ਰਘਬੀਰ ਸਿੰਘ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸਾਬਕਾ ਸਰਪ੍ਰਸਤ ਮਰਹੂਮ ਪ੍ਰਕਾਸ਼ ਸਿੰਘ ਬਾਦਲ ਕੋਲੋਂ ‘ਫ਼ਖ਼ਰ ਏ ਕੌਮ’ ਅਤੇ ‘ਪੰਥ ਰਤਨ’ ਦੇ ਐਵਾਰਡ ਵਾਪਸ ਲੈਣ।

ਇਥੋਂ ਦੇ ਇਤਿਹਾਸਕ ਗੁਰਦਵਾਰਾ ਰਕਾਬ ਗੰਜ ਸਾਹਿਬ ਵਿਖੇ ਹੋਏ ਸਮਾਗਮ ਵਿਚ ਭਾਈ ਕਾਉਂਕੇ ਦੀ ਧਰਮ ਸੁਪਤਨੀ ਸਰਦਾਰਨੀ ਗੁਰਮੇਲ ਕੌਰ, ਪੁੱਤਰ ਹਰੀ ਸਿੰਘ, ਚਸ਼ਮਦੀਦ ਗਵਾਹ ਦਰਸਨ ਸਿੰਘ ਹਠੂਰ ਤੇ ਹੋਰ ਕਈ ਜਥੇਬੰਦੀਆਂ ਦੇ ਨੁਮਾਇੰਦੇ ਸ਼ਾਮਲ ਹੋਏ। ਸਮਾਗਮ ਵਿਚ ਦਿੱਲੀ ਕਮੇਟੀ ਪ੍ਰਧਾਨ ਹਰਮੀਤ ਸਿੰਘ ਕਾਲਕਾ, ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਸਮਾਗਮ ਵਿਚ ਪਹੁੰਚਣ ’ਤੇ ਕਾਉਂਕੇ ਪ੍ਰਵਾਰ ਦਾ ਧਨਵਾਦ ਕੀਤਾ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਜਗਮੀਤ ਸਿੰਘ ਬਰਾੜ ਨੇ ਕਿਹਾ ਕਿ ਭਾਈ ਗੁਰਦੇਵ ਸਿੰਘ ਕਾਉਂਕੇ ’ਤੇ ਜੋ ਤਸ਼ੱਦਦ ਢਾਹਿਆ ਗਿਆ, ਉਸ ਨੂੰ ਦੁਨੀਆਂ ਭਰ ਦੇ ਗੁਰਦਵਾਰਿਆਂ ਵਿਚ ਪੱੱਕੇ ਤੌਰ ’ਤੇ ਦਸਣ ਲਈ ਯਤਨ ਕੀਤਾ ਜਾਵੇ। ਬਲਵੰਤ ਸਿੰਘ ਰਾਮੂੰਵਾਲੀਆ ਨੇ ਕਿਹਾ ਕਿ ਭਾਈ ਕਾਉਂਕੇ ਦੇ ਕਤਲ ਨੂੰ ਦਬਾਉਣ ਲਈ ਪ੍ਰਕਾਸ਼ ਸਿੰਘ ਬਾਦਲ ਵੀ ਦੋਸ਼ੀ ਹਨ। ਹਰਮੀਤ ਸਿੰਘ ਕਾਲਕਾ ਨੇ ਕਿਹਾ, “ਅਸੀਂ ਜਥੇਦਾਰ ਕਾਉਂਕੇ ਦੀ ਧਰਮ ਪਤਨੀ ਤੇ ਪ੍ਰਵਾਰ ਤੋਂ ਖ਼ਿਮਾ ਮੰਗਦੇ ਹਾਂ ਕਿ 31 ਸਾਲ ਤੋਂ ਅਸੀਂ ਨਿਧੜਕ ਜਰਨੈਲ ਦੀ ਬਰਸੀ ਨਹੀਂ ਮਨਾ ਸਕੇ। ਪੰਥ ਦੇ ਨਾਂਅ ’ਤੇ ਰਾਜਨੀਤੀ ਕਰਨ ਵਾਲਿਆਂ ਨੇ ਭਾਈ ਕਾਉਂਕੇ ਦੇ ਕਤਲ ਦੀ ਰੀਪੋਰਟ ਦਬਾ ਕੇ ਰੱਖੀ ਤੇ ਇਨਸਾਫ਼ ਨਹੀਂ ਦਿਤਾ ਅਤੇ ਅੱਜ ਉਹ ਬੰਦੀਆਂ ਦਾ ਮੁੱਦਾ ਚੁਕ ਕੇ ਅਪਣੀਆਂ ਸਿਆਸੀ ਰੋਟੀਆਂ ਸੇਕਣ ਲੱਗ ਪਏ ਹਨ।”

ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਭਾਈ ਕਾਉਂਕੇ ਕੌਮ ਦੇ ਜਥੇਦਾਰ ਸਨ ਤੇ ਉਨ੍ਹਾਂ ਦਾ ਸ਼ਹੀਦੀ ਦਿਹਾੜਾ ਹਰ ਸਾਲ ਸੰਗਤੀ ਤੌਰ ’ਤੇ ਨਾ ਮਨਾ ਕੇ, ਉਨ੍ਹਾਂ ਦੇ ਘਰ ਵਿਖੇ ਮਨਾਉਣਾ ਇਸ ਤੋਂ ਵੱਧ ਸ਼ਰਮਨਾਕ ਗੱਲ ਕੀ ਹੋ ਸਕਦੀ ਹੈ। ਇਸ ਵਿਚਕਾਰ ਦਿੱਲੀ ਕਮੇਟੀ ਵਲੋਂ ਜਾਰੀ ਕੀਤੇ ਗਏ ਬਿਆਨ ਵਿਚ ਦਸਿਆ ਗਿਆ, “ਪੰਥਕ ਫ਼ੈਸਲੇ ਅਨੁਸਾਰ ਭਾਈ ਕਾਉਂਕੇ ਦੇ ਇਨਸਾਫ਼ ਲਈ ਪੰਜ ਮੈਂਬਰੀ ਵਕੀਲਾਂ ਦੀ ਟੀਮ ਬਣਾਈ ਗਈ ਹੈ ਅਤੇ ਪੰਜਾਬ ਦੇ ਸਾਬਕਾ ਵਧੀਕ ਐਡਵੋਕੇਟ ਜਨਰਲ ਛਿੰਦਰਪਾਲ ਸਿੰਘ ਬਰਾੜ ਇਸ ਦੇ ਚੇਅਰਮੈਨ ਹੋਣਗੇ।” ਸਮਾਗਮ ਵਿਚ ਪਾਸ ਕੀਤੇ ਗਏ ਤਿੰਨ ਹੋਰ ਮਤਿਆਂ ਵਿਚ ਕਿਹਾ ਗਿਆ ਕਿ ਭਾਈ ਕਾਉਂਕੇ ਦੇ ਕਤਲ ਦਾ ਇਨਸਾਫ਼ ਲੈਣ ਲਈ 15 ਜਨਵਰੀ ਨੂੂੰ ਪੰਥਕ ਜਥੇਬੰਦੀਆਂ ਅਕਾਲ ਤਖ਼ਤ ਸਾਹਿਬ ’ਤੇ ਪਹੁੰਚਣ।

ਦੂਜੇ ਮਤੇ ਰਾਹੀਂ ਦਿੱਲੀ ਕਮੇਟੀ ਤੇ ਪੰਥਕ ਜਥੇਬੰਦੀਆਂ ਨਾਲ ਰਲ ਕੇ ਭਾਈ ਗੁਰਦੇਵ ਸਿੰਘ ਕਾਉਂਕੇ ਦਾ ਵੱਡਾ ਸ਼ਹੀਦੀ ਸਮਾਗਮ ਪਿੰਡ ਕਾਉਂਕੇ ਵਿਖੇ ਮਨਾਉਣ ਦਾ ਐਲਾਨ ਕੀਤਾ ਗਿਆ ਅਤੇ ਚੌੌਥੇ ਮਤੇ ਰਾਹੀਂ ਦਿੱਲੀ ਕਮੇਟੀ ਤੇ ਪੰਥਕ ਨੁਮਾਇੰਦਿਆਂ ਦੇ ਇਕ ਵਫ਼ਦ ਵਲੋਂ ਪੰਜਾਬ ਦੇ ਮੁੱਖ ਮੰਤਰੀ ਨਾਲ ਮੁਲਾਕਾਤ ਕਰ ਕੇ ਭਾਈ ਕਾਉਂਕੇ ਦੇ ਕਤਲ ਦੇ ਦੋਸ਼ੀ ਪੁਲਿਸ ਅਫ਼ਸਰਾਂ ਅਤੇ ਦੋਸ਼ੀਆਂ ਨੂੰ ਬਚਾਉਣ ਵਾਲਿਆਂ ਨੂੂੰ ਕਾਨੁੂੰਨੀ ਸਜ਼ਾਵਾਂ ਦੇਣ ਲਈ ਮੰਗ ਪੱਤਰ ਦੇਣ ਦਾ ਐਲਾਨ ਕੀਤਾ ਗਿਆ।

 (For more Punjabi news apart from Gurdev Singh Kaunke's martyrdom day was celebrated at Gurdwara Rakab Ganj Sahib, stay tuned to Rozana Spokesman)

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement