
ਵੱਡੀ ਤਾਦਾਦ ਵਿਚ ਰੋਹ ਵਿਚ ਆਏ ਮੁਜ਼ਾਹਰਾਕਾਰੀਆਂ ਨੇ ਸੱਜਣ ਕੁਮਾਰ ਤੇ ਜਗਦੀਸ਼ ਟਾਈਟਲਰ ਨੂੰ ਕਾਂਗਰਸ ਚੋਂ ਕੱਢਣ ਦੀ ਮੰਗ ਕਰਦਿਆਂ ਕਿਹਾ
ਦਲਿਤਾਂ ਤੇ ਘੱਟ-ਗਿਣਤੀਆਂ ਦੇ ਨਾਂਅ 'ਤੇ ਨਾਟਕ ਕਰਨ ਦੀ ਬਜਾਏ ਰਾਹੁਲ ਗਾਂਧੀ ਸੱਜਣ ਤੇ ਟਾਈਟਲਰ ਨੂੰ ਕਾਂਗਰਸ 'ਚੋਂ ਬਾਹਰ ਕੱਢੇ: ਮਨਜੀਤ ਸਿੰਘ ਜੀ.ਕੇ.
ਨਵੀਂ ਦਿੱਲੀ, 10 ਅਪ੍ਰੈਲ (ਅਮਨਦੀਪ ਸਿੰਘ) ਦਿੱਲੀ ਦੇ ਅਕਾਲੀਆਂ ਨੇ ਅੱਜ ਕਾਂਗਰਸ ਦੇ ਹੈੱਡ ਕੁਆਰਟਰ ਅਕਬਰ ਰੋਡ 'ਤੇ ਤਿੱਖਾ ਰੋਸ ਮੁਜ਼ਾਹਰਾ ਕਰਦਿਆਂ ਸੱਜਣ ਕੁਮਾਰ ਤੇ ਟਾਈਟਲਰ ਦੇ ਪੁੱਤਲਿਆਂ ਨੂੰ ਦਰਖੱਤਾਂ 'ਤੇ ਟੰਗ ਕੇ, ਫਾਂਸੀ ਦਿਤੀ।ਵੱਡੀ ਤਾਦਾਦ ਵਿਚ ਰੋਹ ਵਿਚ ਆਏ ਮੁਜ਼ਾਹਰਾਕਾਰੀਆਂ ਨੇ ਸੱਜਣ ਕੁਮਾਰ ਤੇ ਜਗਦੀਸ਼ ਟਾਈਟਲਰ ਨੂੰ ਕਾਂਗਰਸ ਚੋਂ ਕੱਢਣ ਦੀ ਮੰਗ ਕਰਦਿਆਂ ਕਿਹਾ ਕਿ ਰਾਹੁਲ ਗਾਂਧੀ ਸਿੱਖ ਕੌਮ ਤੋਂ ਮਾਫ਼ੀ ਮੰਗਣ ਕਿਉਂਕਿ ਉਨ੍ਹਾਂ 84 ਮਾਮਲਿਆਂ ਵਿਚ ਘਿਰੇ ਹੋਏ ਇਨ੍ਹਾਂ ਦੋਹਾਂ ਨਾਲ ਅਪਣੀ ਸਟੇਜ ਸਾਂਝੀ ਕੀਤੀ ਹੈ।ਪੁਲਿਸ ਨੇ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਹੋਏ ਸਨ।ਮੁਜ਼ਾਹਰੇ ਦੀ ਅਗਵਾਈ ਕਰ ਰਹੇ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ.ਮਨਜੀਤ ਸਿੰਘ ਜੀ.ਕੇ. ਨੇ ਦੋਸ਼ ਲਾਇਆ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਜਾਣ ਬੁਝ ਕੇ,
jagdish Tytler & Sajan Kumar
ਅਪਣੀ ਕਲ੍ਹ ਦੀ ਭੁੱਖ ਹੜਤਾਲ 'ਚ ਨਵੰਬਰ 1984 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਸੱਜਣ ਕੁਮਾਰ ਤੇ ਜਗਦੀਸ਼ ਟਾਈਟਲਰ ਨੂੰ ਸਟੇਜ 'ਤੇ ਬਿਠਾਇਆ ਸੀ ਤਾ ਕਿ ਸਿੱਖਾਂ ਦਾ ਮੂੰਹ ਚਿੜ੍ਹਾਇਆ ਜਾ ਸਕੇ।ਉਨ੍ਹਾਂ ਕਿਹਾ ਕਿ ਦਲਿਤਾਂ ਤੇ ਘੱਟ-ਗਿਣਤੀਆਂ ਦੇ ਨਾਂਅ 'ਤੇ ਨਾਟਕ ਕਰਨ ਦੀ ਬਜਾਏ ਰਾਹੁਲ ਗਾਂਧੀ ਦੋਹਾਂ ਦਾਗ਼ੀਆਂ ਨੂੰ ਪਾਰਟੀ ਤੋਂ ਬਾਹਰ ਕਰਨ। ਉਨ੍ਹਾਂ ਕਿਹਾ ਕਿ ਜਿਵੇਂ ਰਾਜੀਵ ਗਾਂਧੀ ਨੇ 'ਜਦੋਂ ਵੱਡਾ ਦਰਖੱਤ ਡਿੱਗਦਾ ਹੈ, ਤਾਂ ਧਰਤੀ ਕੰਬਦੀ ਹੈ' ਆਖ ਕੇ, ਸਿੱਖਾਂ ਦੇ ਕਤਲੇਆਮ ਨੂੰ ਜਾਇਜ਼ ਠਹਿਰਾਇਆ ਸੀ, ਉਸੇ ਤਰ੍ਹਾਂ ਰਾਹੁਲ ਗਾਂਧੀ ਨੇ ਅਪਣੇ ਪਿਉ ਦੀਆਂ ਪੈੜਾਂ 'ਤੇ ਤੁਰਦੇ ਹੋਏ ਕਤਲੇਆਮ ਦੇ ਦੋਸ਼ੀਆਂ ਸੱਜਣ ਤੇ ਟਾਈਟਲਰ ਨੂੰ ਸਟੇਜ 'ਤੇ ਅਪਣੇ ਨਾਲ ਬਿਠਾ ਕੇ, ਇਨ੍ਹਾਂ ਦੀ ਪੁਸ਼ਤਪਨਾਹੀ ਕਰਨ ਦੀ ਕੋਝੀ ਕੋਸ਼ਿਸ਼ ਕੀਤੀ ਹੈ। ਇਸ ਤਰ੍ਹਾਂ ਰਾਹੁਲ ਨੇ ਪੜਤਾਲੀਆ ਏਜੰਸੀਆਂ ਤੇ ਕਾਂਗਰਸੀਆਂ ਨੂੰ ਸੁਨੇਹਾ ਦਿਤਾ ਹੈ ਕਿ 'ਧਰਤੀ ਹਿਲਾਉਣ... ਵਾਲਿਆਂ ਦੇ ਮਾੜੇ ਦਿਨਾਂ ਵਿਚ ਵੀ ਕਾਂਗਰਸ ਉਨ੍ਹਾਂ ਨਾਲ ਹੈ। ਹੁਣ ਰਾਹੁਲ ਨੂੰ ਸਿੱਖਾਂ ਤੋਂ ਮਾਫੀ ਮੰਗਣੀ ਚਾਹੀਦੀ ਹੈ।