ਕੁਰਬਾਨੀ ਤੋਂ ਪਿੱਛੇ ਨਹੀਂ ਹਟਾਂਗਾ: ਢਡਰੀਆਂ ਵਾਲਾ
Published : May 11, 2018, 9:52 am IST
Updated : May 11, 2018, 9:52 am IST
SHARE ARTICLE
Ranjit Singh Dhadhiyan wale
Ranjit Singh Dhadhiyan wale

ਪ੍ਰਮਾਤਮਾ ਨੇ ਜਿਸ ਕੰਮ ਲਈ ਮੈਨੂੰ ਸੰਸਾਰ 'ਤੇ ਭੇਜਿਆ ਹੈ ਉਹ ਕੰਮ ਕਰਨ ਲਈ ਕਿਸੇ ਵੀ ਤਰ੍ਹਾਂ ਦੀ ਕੁਰਬਾਨੀ ਤੋਂ ਮੈਂ ਪਿੱਛੇ ਨਹੀਂ ਹਟਾਂਗਾ। ਇਹ ਸਬਦ ਗੁਰਦਵਾਰਾ ਸਾਹਿਬ...

ਲੌਂਗੋਵਾਲ : ਪ੍ਰਮਾਤਮਾ ਨੇ ਜਿਸ ਕੰਮ ਲਈ ਮੈਨੂੰ ਸੰਸਾਰ 'ਤੇ ਭੇਜਿਆ ਹੈ ਉਹ ਕੰਮ ਕਰਨ ਲਈ ਕਿਸੇ ਵੀ ਤਰ੍ਹਾਂ ਦੀ ਕੁਰਬਾਨੀ ਤੋਂ ਮੈਂ ਪਿੱਛੇ ਨਹੀਂ ਹਟਾਂਗਾ। ਇਹ ਸਬਦ ਗੁਰਦਵਾਰਾ ਸਾਹਿਬ ਪ੍ਰਮੇਸ਼ਰ ਦੁਆਰ ਦੇ ਮੁੱਖ ਸੇਵਾਦਾਰ ਅਤੇ ਧਰਮ ਪ੍ਰਚਾਰਕ ਭਾਈ ਰਣਜੀਤ ਸਿੰਘ ਖ਼ਾਲਸਾ ਢਡਰੀਆਂ ਵਾਲੇ ਨੇ ਅੱਜ ਪਿੰਡ ਢਡਰੀਆਂ ਦੇ ਪਤਵੰਤਿਆਂ ਨਾਲ ਵਿਸ਼ੇਸ਼ ਮੁਲਕਾਤ ਦੌਰਾਨ ਕਹੇ। ਉਨ੍ਹਾਂ ਕਿਹਾ ਕਿ ਪਖੰਡੀ ਡੇਰੇਦਾਰਾਂ ਅਤੇ ਪੰਥ ਦੋਖੀਆਂ ਵਲੋਂ ਭਾਵੇਂ ਉਨ੍ਹਾਂ ਨੂੰ ਜਿੰਨੀਆਂ ਮਰਜ਼ੀ ਧਮਕੀਆਂ ਮਿਲਣ ਅਤੇ ਬੇਸ਼ਕ ਇਸ ਲਈ ਉਨ੍ਹਾਂ ਨੂੰ ਜਾਨੋਂ ਮਾਰ ਦਿਤਾ ਜਾਵੇ ਪਰ ਇਨ੍ਹਾਂ ਦੇ ਸੱਚ ਆਮ ਸੰਗਤ ਮੂਹਰੇ ਰੱਖਣ ਤੋਂ ਉਹ ਕਦੇ ਵੀ ਨਹੀਂ ਪਿੱਛੇ ਹਟਣਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਝੂਠੇ ਗੁਰੂਆਂ ਦਾ ਸੱਚ ਸੱਭ ਦੇ ਸਾਹਮਣੇ ਆ ਰਿਹਾ ਹੈ

Ranjit Singh Dhadhiyan waleRanjit Singh Dhadhiyan wale

ਅਤੇ ਅਪਣੀਆਂ ਕੀਤੀਆਂ ਹੋਈਆਂ ਕਰਤੂਤਾਂ ਕਾਰਨ ਜੇਲ ਦੀ ਹਵਾ ਖਾ ਰਹੇ ਹਨ। ਲੰਗਰ ਦੀ ਰਸਦ 'ਤੇ ਜੀ.ਐਸ.ਟੀ. ਲਗਾਉਣ 'ਤੇ ਕੇਂਦਰ ਸਰਕਾਰ ਨੂੰ ਉਨ੍ਹਾਂ ਕਿਹਾ ਕਿ ਇਹ ਗ਼ਲਤ ਹੋ ਰਿਹਾ ਹੈ ਕਿਉਂਕਿ ਪੂਰੀ ਦੁਨੀਆਂ ਵਿਚ ਕੁਦਰਤੀ ਅਤੇ ਗ਼ੈਰ-ਕੁਦਰਤੀ ਆਫ਼ਤਾਂ ਵਾਲੀ ਥਾਂ 'ਤੇ ਸਿੱਖ ਕੌਮ ਵਲੋਂ ਲੰਗਰ ਦੀ ਸੇਵਾ ਨਿਭਾਈ ਜਾਂਦੀ ਹੈ ਅਤੇ ਕਿਸੇ ਵੀ ਦੇਸ਼ ਵਿਚ ਇਸ 'ਤੇ ਟੈਕਸ ਨਹੀਂ ਲਗਾਇਆ ਜਾਂਦਾ ਪਰ ਦਰਬਾਰ ਸਾਹਿਬ ਵਿਖੇ ਜਿਥੇ ਰੋਜ਼ਾਨਾ ਲੱਖਾਂ ਦੀ ਤਾਦਾਦ ਵਿਚ ਸੰਗਤ ਲੰਗਰ ਛਕਦੀ ਹੈ, 'ਤੇ ਟੈਕਸ ਲਗਾਉਣਾ ਮੰਦਭਾਗਾ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement