‘The Kaurs of 1984’ : ਸਿੱਖ ਔਰਤਾਂ ’ਤੇ ਹੋਏ ਤਸ਼ੱਦਦ ਨੂੰ ਦਰਸਾਉਂਦੀ ਨਵੀਂ ਕਿਤਾਬ
Published : Jun 11, 2024, 5:19 pm IST
Updated : Jun 11, 2024, 5:19 pm IST
SHARE ARTICLE
The Kaurs of 1984
The Kaurs of 1984

ਕਿਤਾਬ ਦੱਸਦੀ ਹੈ ਕਿ 1984 ਸਿਰਫ ਦਸਤਾਰਧਾਰੀ ਮਰਦਾਂ ਦੀਆਂ ਤਕਲੀਫਾਂ ਬਾਰੇ ਨਹੀਂ ਸੀ, ਬਲਕਿ ਉਨ੍ਹਾਂ ਔਰਤਾਂ ਬਾਰੇ ਵੀ ਸੀ ਜੋ 40 ਸਾਲ ਬਾਅਦ ਵੀ ਦੁੱਖ ਝੱਲ ਰਹੀਆਂ ਹਨ

ਚੰਡੀਗੜ੍ਹ: ਦਿੱਲੀ ’ਚ 1984 ਦੇ ਸਿੱਖ ਵਿਰੋਧੀ ਕਤਲੇਆਮ ਦੌਰਾਨ ਜਬਰ ਜਨਾਹ ਦਾ ਸ਼ਿਕਾਰ ਹੋਈ ਇਕ ਸਿੱਖ ਔਰਤ ਨੇ ਖ਼ੁਦ ਨੂੰ ਇਸ ਤਰ੍ਹਾਂ ਬਿਆਨ ਕਰਦੀ ਹੈ, ‘‘ਮੈਂ ਚੌਰਾਸੀ ਦੀ ਕੁੜੀ ਹਾਂ, ਜਿਸ ਨੇ 1984 ਨੂੰ ਹੰਢਾਇਆ ਹੈ।’’ ਹੁਣ ਉਹ ਅਪਣੀ ਉਮਰ ਦੇ 60ਵੇਂ ਦਹਾਕੇ ’ਚ, ਅਤੇ ਅਜੇ ਵੀ ਲਗਭਗ 40 ਸਾਲ ਪਹਿਲਾਂ ਦੇ ਸਦਮੇ ’ਚੋਂ ਗੁਜ਼ਰ ਰਹੀ ਹੈ, ਉਹ ਅਪਣੇ ਜਬਰ ਜਨਾਹੀਆਂ ਨੂੰ ਸਜ਼ਾ ਦਿਵਾਉਣ ਲਈ ਕਦੇ ਵੀ ਕਾਨੂੰਨੀ ਲੜਾਈ ਨਹੀਂ ਲੜ ਸਕੀ, ਇਹ ਸੱਭ ਸਮਾਜਕ ਕਲੰਕ ਅਤੇ ਇਸ ਤੱਥ ਕਾਰਨ ਕਿ ਕਿਸੇ ਨੇ ਵੀ ਇਹ ਸੁਣਨ ਦੀ ਕੋਸ਼ਿਸ਼ ਨਹੀਂ ਕੀਤੀ ਕਿ 1984 ਦੇ ਅਸ਼ਾਂਤ ਸਾਲ ’ਚ ਔਰਤਾਂ ਕਿਸ ਸਥਿਤੀ ’ਚੋਂ ਲੰਘੀਆਂ ਸਨ। 

ਹਾਰਪਰ ਕੋਲਿਨਜ਼ ਵਲੋਂ ਪ੍ਰਕਾਸ਼ਿਤ ਨਵੀਂ ਅੰਗਰੇਜ਼ੀ ਦੀ ਕਿਤਾਬ “Kaurs of 1984 – the untold, unheard stories of Sikh women”ਸਿੱਖ ਔਰਤਾਂ ਦੀਆਂ ਉਨ੍ਹਾਂ ਦਬੀਆਂ ਹੋਈਆਂ ਆਵਾਜ਼ਾਂ ਨੂੰ ਰੀਕਾਰਡ ਕਰਨ ਅਤੇ ਦਸਤਾਵੇਜ਼ ਬਣਾਉਣ ਦੀ ਇਕ ਅਜਿਹੀ ਕੋਸ਼ਿਸ਼ ਹੈ ਜੋ 1984 ’ਚ ਆਪਰੇਸ਼ਨ ਬਲੂ ਸਟਾਰ ਅਤੇ ਉਸ ਤੋਂ ਬਾਅਦ ਸਿੱਖ ਵਿਰੋਧੀ ਨਸਲਕੁਸ਼ੀ ਦੌਰਾਨ ਜਬਰ ਜਨਾਹ, ਕਤਲ ਅਤੇ ਸਦਮੇ ’ਚ ਨਿਕਲੀਆਂ ਸਨ। 

ਘੱਟੋ-ਘੱਟ 40 ਔਰਤਾਂ ਦੇ ਮੌਖਿਕ ਇਤਿਹਾਸ ਵਾਲੀ ਇਹ ਕਿਤਾਬ ਦੱਸਦੀ ਹੈ ਕਿ 1984 ਸਿਰਫ ਦਸਤਾਰਧਾਰੀ ਮਰਦਾਂ ਦੀਆਂ ਤਕਲੀਫਾਂ ਬਾਰੇ ਨਹੀਂ ਸੀ, ਜਿਨ੍ਹਾਂ ਨੂੰ ਗਲੇ ਵਿਚ ਟਾਇਰ ਪਾ ਕੇ ਜ਼ਿੰਦਾ ਸਾੜ ਦਿਤਾ ਗਿਆ ਸੀ, ਬਲਕਿ ਉਨ੍ਹਾਂ ਔਰਤਾਂ ਬਾਰੇ ਵੀ ਸੀ ਜੋ ਪਰਵਾਰ ਵਿਚ ਮਰਦਾਂ ਦੇ ਕਤਲੇਆਮ ਦੇ 40 ਸਾਲ ਬਾਅਦ ਵੀ ਦੁੱਖ ਝੱਲ ਰਹੀਆਂ ਹਨ। ਔਰਤਾਂ ਨਾਲ ਜਬਰ ਜਨਾਹ ਕੀਤਾ ਗਿਆ, ਉਨ੍ਹਾਂ ਨੂੰ ਮਾਰ ਦਿਤਾ ਗਿਆ ਅਤੇ ਕੁੱਝ ਨੇ ਹਥਿਆਰ ਵੀ ਚੁੱਕ ਲਏ ਅਤੇ ਸਥਾਪਨਾ ਅਤੇ ਬੇਇਨਸਾਫੀ ਦੇ ਵਿਰੋਧ ’ਚ ਅਤਿਵਾਦੀ ਬਣ ਗਏ। 

ਕਿਤਾਬ ਦੇ ਲੇਖਕ ਜੰਮੂ ਦੇ ਰਹਿਣ ਵਾਲੇ ਸਨਮ ਸੁਤੀਰਥ ਵਜ਼ੀਰ (33) ਹਨ, ਜੋ ਪਹਿਲਾਂ ਐਮਨੈਸਟੀ ਇੰਟਰਨੈਸ਼ਨਲ ਨਾਲ ‘ਜਸਟਿਸ ਫਾਰ ਸਿੱਖ ਵਿਰੋਧੀ ਕਤਲੇਆਮ’ ਪ੍ਰਾਜੈਕਟ ਲਈ ਕੰਮ ਕਰ ਚੁਕੇ ਹਨ, ਕਹਿੰਦੇ ਹਨ, ‘‘ਜਦੋਂ ਵੀ ਕੋਈ ਜੰਗ ਜਾਂ ਟਕਰਾਅ ਸ਼ੁਰੂ ਹੁੰਦਾ ਹੈ, ਤਾਂ ਇਹ ਮਰਦਾਂ ਦੇ ਵਿਚਕਾਰ ਹੁੰਦਾ ਹੈ ਪਰ ਔਰਤਾਂ ਨੂੰ ਕਿਸੇ ਵੀ ਤਰ੍ਹਾਂ ਇਸ ’ਚ ਘਸੀਟਿਆ ਜਾਂਦਾ ਹੈ। ਔਰਤਾਂ ਸੱਭ ਤੋਂ ਪਹਿਲਾਂ ਮਾਰੀਆਂ ਜਾਂਦੀਆਂ ਹਨ ਪਰ ਉਨ੍ਹਾਂ ਦੀਆਂ ਤਕਲੀਫਾਂ ਨੂੰ ਕਦੇ ਵੀ ਦਸਤਾਵੇਜ਼ਬੱਧ ਨਹੀਂ ਕੀਤਾ ਜਾਂਦਾ।’’

ਆਪਰੇਸ਼ਨ ਬਲੂ ਸਟਾਰ ਅਤੇ ਸਿੱਖ ਵਿਰੋਧੀ ਨਸਲਕੁਸ਼ੀ ਦਾ ਵੀ ਇਹੋ ਹਾਲ ਹੈ। ਔਰਤਾਂ ਮਾਰੀਆਂ ਗਈਆਂ ਪਰ ਇਤਿਹਾਸ ਨੇ ਉਨ੍ਹਾਂ ਨੂੰ ਕਦੇ ਦਸਤਾਵੇਜ਼ਬੱਧ ਨਹੀਂ ਕੀਤਾ। ਇਹ ਕਿਤਾਬ ਘੱਟੋ-ਘੱਟ 40 ਅਜਿਹੀਆਂ ਔਰਤਾਂ ਦੇ ਜੀਵਨ ਬਾਰੇ ਦੱਸਦੀ ਹੈ ਜਿਨ੍ਹਾਂ ਨੇ ਆਪਰੇਸ਼ਨ ਬਲੂ ਸਟਾਰ, ਨਸਲਕੁਸ਼ੀ ਅਤੇ ਇੱਥੋਂ ਤਕ ਕਿ ਇਸ ਤੋਂ ਬਾਅਦ ਦੇ ਸਮੇਂ ’ਚ ਅਪਣੀਆਂ ਮੁਸ਼ਕਲਾਂ ਦਾ ਸਾਹਮਣਾ ਕੀਤਾ ਸੀ। ਉਹ ਅੱਜ ਵੀ ਦੁੱਖ ਝੱਲ ਰਹੇ ਹਨ। ਸਿਰਫ ਉਹ ਹੀ ਨਹੀਂ, ਬਲਕਿ ਉਨ੍ਹਾਂ ਦੀਆਂ ਘੱਟੋ-ਘੱਟ ਤਿੰਨ ਪੀੜ੍ਹੀਆਂ ਸਰੋਤਾਂ ਅਤੇ ਮਦਦ ਦੀ ਘਾਟ ਕਾਰਨ ਪੀੜਤ ਹਨ। ਹਾਲਾਂਕਿ ਅਸੀਂ 1984 ਦੀ ਬਹਾਦਰੀ ਨਾਲ ਲੜਨ ਵਾਲੀਆਂ ਔਰਤਾਂ ਦੇ ਸੌ ਤੋਂ ਵੱਧ ਇੰਟਰਵਿਊ ਕੀਤੇ, ਪਰ ਕਿਤਾਬ ’ਚ ਉਨ੍ਹਾਂ ’ਚੋਂ ਘੱਟੋ ਘੱਟ 40 ਨੂੰ ਸ਼ਾਮਲ ਕੀਤਾ ਗਿਆ ਹੈ। 

ਅਜਿਹੀ ਹੀ ਇਕ ਕਹਾਣੀ 1984 ਵਿਚ ਕਾਲਜ ਦੀ ਇਕ ਨੌਜੁਆਨ ਵਿਦਿਆਰਥਣ ਨਿਰਪ੍ਰੀਤ ਕੌਰ ਦੀ ਹੈ, ਜਿਸ ਦੇ ਪਿਤਾ ਨੂੰ ਸਿੱਖ ਵਿਰੋਧੀ ਨਸਲਕੁਸ਼ੀ ਦੌਰਾਨ ਉਸ ਦੀਆਂ ਅੱਖਾਂ ਸਾਹਮਣੇ ਜ਼ਿੰਦਾ ਸਾੜ ਦਿਤਾ ਗਿਆ ਸੀ। ਉਹ ਅਪਣੀ ਮਾਂ ਨਾਲ ਪੰਜਾਬ ਚਲੀ ਗਈ ਪਰ ਜਲਦੀ ਹੀ ਬੰਦੂਕਾਂ ਚੁੱਕ ਲਈਆਂ। ਉਹ ਇਕ ਖਾੜਕੂ ਬਣ ਗਈ ਅਤੇ ਉਸ ਨੂੰ ਜੇਲ੍ਹ ਵੀ ਭੇਜਿਆ ਗਿਆ। ਉਹ ਹੁਣ ਚੰਡੀਗੜ੍ਹ ’ਚ ਇਕ ਅਨਾਥ ਆਸ਼ਰਮ ਚਲਾਉਂਦੀ ਹੈ। ‘‘ਉਸ ਨੇ ਗੁੱਸੇ ’ਚ ਬੰਦੂਕਾਂ ਚੁੱਕ ਲਈਆਂ।’’

ਉਹ ਉਸ ਗੁੱਸੇ ’ਚ ਅਪਣੇ ਪਿਤਾ ਦੀ ਹੱਤਿਆ ਲਈ ਨਿਆਂ ਦੀ ਭਾਲ ਕਰ ਰਹੀ ਸੀ, ਅਤੇ ਇਹ ਗੁੱਸਾ ਉਦੋਂ ਹੀ ਵਧਦਾ ਹੈ ਜਦੋਂ ਅਜਿਹੇ ਘਿਨਾਉਣੇ ਅਪਰਾਧਾਂ ਦੇ ਦੋਸ਼ੀਆਂ ਨੂੰ ਕਦੇ ਸਜ਼ਾ ਨਹੀਂ ਦਿਤੀ ਜਾਂਦੀ, ਬਲਕਿ ਚੋਣਾਂ ਜਿੱਤਕੇ ਮੰਤਰੀ ਬਣ ਜਾਂਦੇ ਹਨ,‘‘ ਵਜ਼ੀਰ ਕਹਿੰਦੇ ਹਨ। 

ਕਿਤਾਬ ’ਚ ‘ਚੌਰਾਸੀ ਕੀ ਨਾ ਇਨਸਾਫੀ’, ‘ਕਲਮ ਤੋਂ ਬੰਦੂਕਾਂ ਤਕ’, ‘ਖਾੜਕੂ ਲਾੜੀ’, ‘ਇਕ ਪੁਲਿਸੀਏ ਦੀ ਧੀ’ ਅਤੇ ‘ਦਿੱਲੀ ’ਚ ਵਿਧਵਾਵਾਂ’ ਵਰਗੇ ਅਧਿਆਏ ਸ਼ਾਮਲ ਹਨ। 

‘‘ਉਸ ਸਾਲ ਸੈਂਕੜੇ ਸਿੱਖ ਔਰਤਾਂ ਨੇ ਨਰਕ ਨੂੰ ਜੀਉਂਦਾ ਵੇਖਿਆ। ਇਨ੍ਹਾਂ ’ਚ ਉਹ ਔਰਤਾਂ ਵੀ ਸ਼ਾਮਲ ਸਨ ਜੋ ਹਰਿਮੰਦਰ ਸਾਹਿਬ ਦੇ ਅੰਦਰ ਫਸੀਆਂ ਹੋਈਆਂ ਸਨ, ਜੋ ਅਪਣੇ ਖਾੜਕੂ ਆਦਮੀਆਂ ਦੇ ਨਾਲ ਖੜੀਆਂ ਸਨ, ਅਤੇ ਉਹ ਜੋ ਅਪਣੀ ਜ਼ਿੰਦਗੀ ਦੇ ਕਿਸੇ ਸਮੇਂ ਖੁਦ ਅਤਿਵਾਦੀ ਸਨ। ਉਹ ਜਬਰ ਜਨਾਹ ਦੀਆਂ ਪੀੜਤ ਹਨ। ਉਹ ਮਾਰੇ ਗਏ ਲੋਕਾਂ ’ਚ ਸ਼ਾਮਲ ਹਨ। ਉਹ ਭੁੱਲ ਗਏ ਹਨ। ਉਨ੍ਹਾਂ ਵਿਚੋਂ ਬਹੁਤ ਸਾਰੇ ਅਜੇ ਵੀ ਨਿਆਂ ਲਈ ਅਦਿੱਖ ਲੜਾਈ ਲੜ ਰਹੇ ਹਨ। ਵਜ਼ੀਰ ਕਹਿੰਦੇ ਹਨ, ‘‘ਇਹ ਕਿਤਾਬ ਇਸ ਬਾਰੇ ਨਹੀਂ ਹੈ ਕਿ ਉਸ ਸਮੇਂ ਦੌਰਾਨ ਕੌਣ ਸਹੀ ਸੀ ਜਾਂ ਗਲਤ, ਬਲਕਿ ਉਨ੍ਹਾਂ ਔਰਤਾਂ ਨਾਲ ਕੀਤੀਆਂ ਗਈਆਂ ਗਲਤੀਆਂ ਬਾਰੇ ਹੈ ਜੋ ਬੇਸਹਾਰਾ ਅਤੇ ਅਣਸੁਣੀਆਂ ਸਨ।’’

SHARE ARTICLE

ਏਜੰਸੀ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement