
ਦਰਬਾਰ ਸਾਹਿਬ ਵਿਖੇ ਪੁਜਦੀ ਸੰਗਤ ਦੀ ਸਹੂਲਤ ਲਈ ਸ਼੍ਰੋਮਣੀ ਕਮੇਟੀ ਵਲੋਂ ਵਿਰਾਸਤੀ ਮਾਰਗ 'ਤੇ ਭਾਈ ਗੁਰਦਾਸ ਹਾਲ ਵਿਖੇ ਤਿਆਰ ਕਰਵਾਈ ਪਾਣੀ ਦੀ ਛਬੀਲ ਅੱਜ ਸ਼ੁਰੂ ਕਰ........
ਅੰਮ੍ਰਿਤਸਰ : ਦਰਬਾਰ ਸਾਹਿਬ ਵਿਖੇ ਪੁਜਦੀ ਸੰਗਤ ਦੀ ਸਹੂਲਤ ਲਈ ਸ਼੍ਰੋਮਣੀ ਕਮੇਟੀ ਵਲੋਂ ਵਿਰਾਸਤੀ ਮਾਰਗ 'ਤੇ ਭਾਈ ਗੁਰਦਾਸ ਹਾਲ ਵਿਖੇ ਤਿਆਰ ਕਰਵਾਈ ਪਾਣੀ ਦੀ ਛਬੀਲ ਅੱਜ ਸ਼ੁਰੂ ਕਰ ਦਿਤੀ ਗਈ। ਆਰੰਭਤਾ ਸਮੇਂ ਦਰਬਾਰ ਸਾਹਿਬ ਦੇ ਅਰਦਾਸੀਆ ਭਾਈ ਸੁਲਤਾਨ ਸਿੰਘ ਨੇ ਅਰਦਾਸ ਕੀਤੀ। ਇਸ ਮੌਕੇ ਅਕਾਲ ਤਖ਼ਤ ਦੇ ਜਥੇਦਾਰ ਗਿ. ਗੁਰਬਚਨ ਸਿੰਘ, ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਆਦਿ ਹਾਜ਼ਰ ਸਨ।
ਇਸ ਮੌਕੇ ਗਿ. ਗੁਰਬਚਨ ਸਿੰਘ ਅਤੇ ਭਾਈ ਲੌਂਗੋਵਾਲ ਨੇ ਕਿਹਾ ਕਿ ਗਰਮੀ ਦਾ ਮੌਸਮ ਹੋਣ ਕਾਰਨ ਵਿਰਾਸਤੀ ਮਾਰਗ 'ਤੇ ਪੈਦਲ ਚਲਦੀ ਸੰਗਤ ਨੂੰ ਇਸ ਛਬੀਲ ਦਾ ਫ਼ਾਇਦਾ ਹੋਵੇਗਾ। ਇਸ ਮੌਕੇ ਬਾਬਾ ਕਸ਼ਮੀਰ ਸਿੰਘ ਭੂਰੀਵਾਲਿਆਂ ਨੇ ਕਿਹਾ ਕਿ ਗੁਰੂ ਦੀਆਂ ਸੰਗਤ ਲਈ ਛਬੀਲ ਤਿਆਰ ਕਰਨ ਦੀ ਸੇਵਾ ਉਨ੍ਹਾਂ ਨੂੰ ਮਿਲਣੀ ਗੁਰੂ ਬਖ਼ਸ਼ਿਸ਼ ਹੈ ਅਤੇ ਇਹ ਕਾਰਜ ਸੰਗਤ ਦੇ ਸਹਿਯੋਗ ਨਾਲ ਹੀ ਪੂਰਾ ਹੋ ਸਕਿਆ ਹੈ।