ਰੈਲੀ ਅਕਾਲੀਆਂ ਦੀ, ਫੇਰੀ ਮੋਦੀ ਦੀ, ਰਾਸ਼ਨ ਕਮੇਟੀ ਦਾ, ਸੇਵਾ ਗੁਰੂ ਘਰ ਦੀ
Published : Jul 11, 2018, 1:31 am IST
Updated : Jul 11, 2018, 11:06 am IST
SHARE ARTICLE
Narendra Modi, Sukhbir Badal, Harsimrat Badal (File Photo)
Narendra Modi, Sukhbir Badal, Harsimrat Badal (File Photo)

ਮਲੋਟ ਵਿਚ ਹੋਣ ਜਾ ਅਕਾਲੀ ਦਲ-ਭਾਜਪਾ ਗਠਜੋੜ ਦੀ ਸਾਂਝੀ ਰੈਲੀ ਬਾਰੇ ਜੋ ਜਾਣਕਾਰੀ ਮਿਲੀ ਹੈ, ਉਸ ਨੇ ਅਕਾਲੀ ਦਲ ਵਲੋਂ ਗੁਰੂ ਦੀ ਗੋਲਕ ਨੂੰ ਸੰਨ੍ਹ ਲਗਾਉਣ...........

ਤਰਨਤਾਰਨ : ਮਲੋਟ ਵਿਚ ਹੋਣ ਜਾ ਅਕਾਲੀ ਦਲ-ਭਾਜਪਾ ਗਠਜੋੜ ਦੀ ਸਾਂਝੀ ਰੈਲੀ ਬਾਰੇ ਜੋ ਜਾਣਕਾਰੀ ਮਿਲੀ ਹੈ, ਉਸ ਨੇ ਅਕਾਲੀ ਦਲ ਵਲੋਂ ਗੁਰੂ ਦੀ ਗੋਲਕ ਨੂੰ ਸੰਨ੍ਹ ਲਗਾਉਣ ਦਾ ਇਕ ਹੋਰ ਪੁਖਤਾ ਸਬੂਤ ਪੇਸ਼ ਕੀਤਾ ਹੈ। ਇਸ ਰੈਲੀ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਸ਼ਾਮਲ ਹੋ ਰਹੇ ਹਨ। ਸ਼੍ਰੋਮਣੀ ਕਮੇਟੀ ਦੇ ਗਲਿਆਰਿਆਂ ਵਿਚੋਂ ਮਿਲੀ ਜਾਣਕਾਰੀ ਮੁਤਾਬਕ ਅਕਾਲੀ ਦਲ ਅਤੇ ਭਾਜਪਾ ਦੀ ਸਾਂਝੀ ਰੈਲੀ ਮਲੋਟ ਵਿਚ ਹੋਣ ਜਾ ਰਹੀ ਹੈ। ਇਸ ਰੈਲੀ ਲਈ ਇਕੱਠ ਨੂੰ ਪ੍ਰਸ਼ਾਦਾ ਛਕਾਉਣ ਦੀ ਜ਼ਿੰਮੇਵਾਰੀ ਸ਼੍ਰੋਮਣੀ ਕਮੇਟੀ ਨੂੰ ਸੌਂਪੀ ਗਈ ਹੈ।

Longowal - SGPC PresidentGobind Singh Longowal - SGPC President (File Photo)

ਕਮੇਟੀ ਅਧਿਕਾਰੀਆਂ ਨੇ ਕਰੀਬ 50 ਹਜ਼ਾਰ ਲੋਕਾਂ ਦੀ ਰੋਟੀ ਲਈ ਕਰੀਬ 10 ਲੱਖ ਰੁਪਏ ਖ਼ਰਚ ਕਰ ਕੇ ਅਕਾਲੀ ਦਲ ਦੇ ਆਗੂਆਂ ਦੀਆਂ ਖ਼ੁਸ਼ੀਆਂ ਹਾਸਲ ਕਰ ਲਈਆਂ ਹਨ। ਇਸ ਰੈਲੀ ਲਈ ਲੰਗਰ ਪਕਾਉਣ ਦੀ ਪੂਰੀ ਸੇਵਾ ਇਕ ਕਾਰ ਸੇਵਾ ਵਾਲੇ ਬਾਬੇ ਦੇ ਨਾਲ ਨਾਲ ਤਖ਼ਤ ਸ੍ਰੀ ਦਮਦਮਾ ਸਾਹਿਬ ਅਤੇ ਗੁਰਦਵਾਰਾ ਮੁਕਤਸਰ ਸਾਹਿਬ ਨੂੰ ਸੌਂਪ ਦਿਤੀ ਗਈ ਹੈ ਜੋ ਇਸ ਰੈਲੀ ਲਈ ਦਾਲ ਸਬਜ਼ੀਆਂ ਰੋਟੀਆਂ ਤੇ ਪੀਣ ਵਾਲੇ ਬੋਤਲ ਬੰਦ ਪਾਣੀ ਦੀ ਰੈਲੀ ਦੌਰਾਨ ਸਪਲਾਈ ਕਰਨਗੇ। ਕਿਹਾ ਜਾਂਦਾ ਹੈ ਕਿ ਇਹ ਬਾਬਾ ਮਲੋਟ ਤੋਂ ਕਰੀਬ 8 ਕਿਲੋਮੀਟਰ ਦੂਰ ਇਕ ਡੇਰਾ ਬਣਾ ਕੇ ਬੈਠਾ ਹੈ ਤੇ ਇਹ ਬਾਬਾ ਅਕਾਲੀ ਦਲ ਦੇ ਨੇੜੇ ਦੇ ਬਾਬਿਆ ਵਿਚੋਂ ਇਕ ਹੈ।

Langar in GurdwaraLangar (File Photo)

ਇਸ ਸਬੰਧੀ ਬਾਬੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਬਾਬੇ ਨੇ ਫ਼ੋਨ ਨਹੀਂ ਚੁਕਿਆ ਪਰ ਬਾਬੇ ਦੇ ਸੇਵਾਦਾਰ ਨੇ ਦਸਿਆ ਕਿ ਸਾਡੇ ਵਲੋਂ ਪੂਰੀ ਤਿਆਰੀ ਹੈ, ਲੰਗਰ ਸਪਲਾਈ ਲਈ ਜ਼ਿੰਮੇਵਾਰ ਬਾਬੇ ਦੇ ਮੁਕਤਸਰ ਸਥਿਤ ਡੇਰੇ ਵਿਚ ਲੰਗਰ ਤਿਆਰ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਗੁਰਦਵਾਰਾ ਮੁਕਤਸਰ ਸਾਹਿਬ ਦੇ ਇਕ ਅਧਿਕਾਰੀ ਨੇ ਤਸਦੀਕ ਕੀਤਾ ਕਿ ਲੰਗਰ ਸਵੇਰੇ 7 ਵਜੇ ਰੈਲੀ ਵਾਲੀ ਥਾਂ 'ਤੇ ਪੁੱਜ ਜਾਵੇਗਾ ਤੇ ਸੰਗਤ ਵਿਚ ਵਰਤਾਇਆ ਜਾਵੇਗਾ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement