ਬਾਜ਼ਾਰ 'ਚ ਵਿਕ ਰਹੀਆਂ ਸਿੱਖ ਧਾਰਮਿਕ ਚਿੰਨ੍ਹਾਂ ਵਾਲੀਆਂ ਰੱਖੜੀਆਂ!
Published : Aug 11, 2019, 1:47 pm IST
Updated : Aug 11, 2019, 1:47 pm IST
SHARE ARTICLE
Rakhi
Rakhi

ਏਕ ਓਂਕਾਰ ਤੇ ਖੰਡੇ ਵਾਲੀਆਂ ਰੱਖੜੀਆਂ ਨੂੰ ਲੈ ਕੇ ਸਿੱਖਾਂ 'ਚ ਰੋਸ

ਚੰਡੀਗੜ੍ਹ: ਇਸ ਸਮੇਂ ਰੱਖੜੀ ਦੇ ਤਿਓਹਾਰ ਨੂੰ ਲੈ ਕੇ ਬਾਜ਼ਾਰ ਵਿਚ ਕਾਫ਼ੀ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਹਨ। ਬਜ਼ਾਰਾਂ ਵਿਚ ਰੱਖੜੀ ਖ਼ਰੀਦਣ ਵਾਲਿਆਂ ਦੀ ਭੀੜ ਅਕਸਰ ਹੀ ਦੇਖੀ ਜਾ ਸਕਦੀ ਹੈ, ਜੋ ਤਰ੍ਹਾਂ-ਤਰ੍ਹਾਂ ਦੇ ਡਿਜ਼ਾਇਨਾਂ ਵਾਲੀਆਂ ਰੱਖੜੀਆਂ ਖ਼ਰੀਦ ਰਹੇ ਹਨ ਪਰ ਬਾਜ਼ਾਰ ਵਿਚ ਕੁੱਝ ਸਿੱਖ ਧਰਮ ਦੇ ਚਿੰਨ੍ਹਾਂ ਵਾਲੀਆਂ ਰੱਖੜੀਆਂ ਵੀ ਦੇਖਣ ਨੂੰ ਮਿਲ ਰਹੀਆਂ ਹਨ।

RakhiRakhi

ਜਿਸ ਨੂੰ ਲੈ ਕੇ ਕੁੱਝ ਸਿੱਖ ਜਥੇਬੰਦੀਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਕਿਉਂਕਿ ਇਕ ਤਾਂ ਇਹ ਧਾਰਮਿਕ ਚਿੰਨ੍ਹਾਂ ਦੀ ਬੇਅਦਬੀ ਹੈ। ਦੂਜਾ ਸਿੱਖ ਧਰਮ ਵਿਚ ਰੱਖੜੀ ਦਾ ਤਿਓਹਾਰ ਮਨਾਉਣ ਦੀ ਕੋਈ ਰਵਾਇਤ ਨਹੀਂ ਹੈ। ਉਂਝ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਬਜ਼ਾਰ ਵਿਚ ਸਿੱਖਾਂ ਦੇ ਧਾਰਮਿਕ ਚਿੰਨ੍ਹ ਏਕ ਓਂਕਾਰ ਅਤੇ ਖੰਡੇ ਵਾਲੀਆਂ ਰੱਖੜੀਆਂ ਵਿਚ ਬਜ਼ਾਰ ਵਿਚ ਆਈਆਂ ਹੋਣ। ਇਸ ਤੋਂ ਪਹਿਲਾਂ ਵੀ ਅਕਸਰ ਇਸ ਤਰ੍ਹਾਂ ਦੀਆਂ ਰੱਖੜੀਆਂ ਬਾਜ਼ਾਰ ਵਿਚ ਦੇਖਣ ਨੂੰ ਮਿਲਦੀਆਂ ਹਨ।

RakhiRakhi

ਹੋਰ ਤਾਂ ਹੋਰ ਕੁੱਝ ਆਨਲਾਈਨ ਕੰਪਨੀਆਂ ਵੱਲੋਂ ਵੀ ਸਿੱਖ ਧਾਰਮਿਕ ਚਿੰਨ੍ਹਾਂ ਵਾਲੀਆਂ ਰੱਖੜੀਆਂ ਵੇਚੇ ਜਾਣ ਦੀ ਖ਼ਬਰ ਮਿਲੀ ਹੈ।  ਹੱਥ ਵਿਚ ਪਾਏ ਜਾਣ ਵਾਲੇ ਬੈਂਡ ਵਰਗੀਆਂ ਇਨ੍ਹਾਂ ਰੱਖੜੀਆਂ 'ਤੇ ਤੁਹਾਨੂੰ ਹਰ ਧਰਮ ਦੇ ਚਿੰਨ੍ਹ ਬਣਾਏ ਹੋਏ ਮਿਲ ਜਾਣਗੇ। ਸੋ ਕੁੱਝ ਸਿੱਖ ਆਗੂਆਂ ਦਾ ਕਹਿਣਾ ਹੈ ਕਿ ਸਿੱਖਾਂ ਨੂੰ ਬਜ਼ਾਰ ਵਿਚ ਆ ਰਹੀਆਂ ਸਿੱਖ ਧਰਮ ਦੇ ਚਿੰਨ੍ਹਾਂ ਵਾਲੀਆਂ ਰੱਖੜੀਆਂ ਦਾ ਵਿਰੋਧ ਕਰਨਾ ਚਾਹੀਦਾ ਹੈ ਅਤੇ ਸ਼੍ਰੋਮਣੀ ਕਮੇਟੀ ਨੂੰ ਵੀ ਇਸ ਦਾ ਸਖ਼ਤ ਨੋਟਿਸ ਲੈਣਾ ਚਾਹੀਦਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement