Sri Darbar Sahib: ਸੰਗਤ ਨੂੰ ਠੰਢ ਤੋਂ ਬਚਾਉਣ ਲਈ ਸ੍ਰੀ ਦਰਬਾਰ ਸਾਹਿਬ ਵਿਖੇ ਵਿਸ਼ੇਸ਼ ਪ੍ਰਬੰਧ; ਪਰਿਕਰਮਾ ਵਿਚ ਵਿਛਾਏ ਗਏ ਮੋਟੇ ਗਲੀਚੇ
Published : Jan 12, 2024, 1:35 pm IST
Updated : Jan 12, 2024, 1:35 pm IST
SHARE ARTICLE
Extra layer of mats, carpets at Sri Darbar Sahib this winter
Extra layer of mats, carpets at Sri Darbar Sahib this winter

ਪੈਰ ਧੋਣ ਲਈ ਗਰਮ ਪਾਣੀ ਦਾ ਵੀ ਪ੍ਰਬੰਧ

Sri Darbar Sahib:  ਪੰਜਾਬ ਵਿਚ ਇਨ੍ਹੀਂ ਦਿਨੀਂ ਕੜਾਕੇ ਦੀ ਠੰਢ ਪੈ ਰਹੀ ਹੈ। ਗੁਰੂ ਕੀ ਨਗਰੀ ਅੰਮ੍ਰਿਤਸਰ ਵਿਚ ਵੀ ਤਾਪਮਾਨ ਵਿਚ ਭਾਰੀ ਗਿਰਾਵਟ ਦਰਜ ਕੀਤੀ ਜਾ ਰਹੀ ਹੈ, ਇਸ ਦੇ ਬਾਵਜੂਦ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਦੀ ਆਮਦ ਜਾਰੀ ਹੈ।

Extra layer of mats, carpets at Sri Darbar Sahib this winter
Extra layer of mats, carpets at Sri Darbar Sahib this winter

ਠੰਢ ਦੇ ਬਾਵਜੂਦ ਸ਼ਰਧਾਲੂਆਂ ਦੀ ਆਸਥਾ ਵਿਚ ਕੋਈ ਕਮੀ ਨਹੀਂ ਆਈ ਹੈ। ਠੰਢੇ ਮੌਸਮ ਦੇ ਬਾਵਜੂਦ ਸੰਗਤਾਂ ਨੇ ਸਰੋਵਰ ਵਿਚ ਇਸ਼ਨਾਨ ਕਰਨ ਤੋਂ ਗੁਰੇਜ਼ ਨਹੀਂ ਕਰ ਰਹੀਆਂ। ਇਸੇ ਤਰ੍ਹਾਂ ‘ਪਰਿਕਰਮਾ’ ਦੀ ਸਫਾਈ ਦੀ ‘ਸੇਵਾ’ ਨਿਰਵਿਘਨ ਜਾਰੀ ਹੈ। ਇਸ ਦੇ ਚਲਦਿਆਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਲਈ ਆਉਣ ਵਾਲੇ ਸ਼ਰਧਾਲੂਆਂ ਲਈ ਪ੍ਰਬੰਧਕਾਂ ਵਲੋਂ ਇਥੇ ਠੰਢ ਤੋਂ ਬਚਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ।

Extra layer of mats, carpets at Sri Darbar Sahib this winter
Extra layer of mats, carpets at Sri Darbar Sahib this winter

ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਧੰਗੇੜਾ ਨੇ ਦਸਿਆ ਕਿ ਇਸ ਦੌਰਾਨ ਗੁਰੂ ਘਰ ਆਉਣ ਵਾਲੀ ਸੰਗਤ ਨੂੰ ਠੰਢ ਤੋਂ ਬਚਾਉਣ ਲਈ ਵਿਸ਼ੇਸ਼ ਪ੍ਰਬੰਧ ਵੀ ਕੀਤੇ ਗਏ ਹਨ। ਗੁਰੂ ਘਰ ਅੰਦਰ ਦਾਖਲ ਹੋਣ ਤੋਂ ਪਹਿਲਾਂ ਸ਼ਰਧਾਲੂਆਂ ਦੇ ਪੈਰ ਧੋਣ ਲਈ ਗਰਮ ਪਾਣੀ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸ੍ਰੀ ਹਰਿਮੰਦਰ ਸਾਹਿਬ ਦੀ ਸਮੁੱਚੀ ਪਰਿਕਰਮਾ ਵਿਚ ਹਰੇ ਰੰਗ ਦੇ ਮੈਟ ਵਿਛਾਏ ਗਏ ਹਨ ਤਾਂ ਜੋ ਸ਼ਰਧਾਲੂਆਂ ਨੂੰ ਪਰਿਕਰਮਾ ਵਿਚ ਚੱਲਣ ਸਮੇਂ ਠੰਢ ਤੋਂ ਬਚਾਇਆ ਜਾ ਸਕੇ।

Extra layer of mats, carpets at Sri Darbar Sahib this winter
Extra layer of mats, carpets at Sri Darbar Sahib this winter

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਦਰਸ਼ਨੀ ਡਿਉੜੀ ਤੋਂ ਲੈ ਕੇ ਸਮੁੱਚੇ ਪੁਲ, ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਤੇ ਆਲੇ-ਦੁਆਲੇ, ਪਹਿਲੀ ਤੇ ਦੂਜੀ ਮੰਜ਼ਿਲ ’ਤੇ ਵੀ ਵਿਸ਼ੇਸ਼ ਨਵੇਂ ਮੋਟੇ ਗਲੀਚੇ ਵਿਛਾਏ ਗਏ ਹਨ। ਇਸ ਦੇ ਨਾਲ ਹੀ ਸ੍ਰੀ ਅਕਾਲ ਤਖਤ ਸਾਹਿਬ ਅਤੇ ਇਸ ਦੇ ਨੇੜਲੇ ਗੁਰਦੁਆਰਿਆਂ ਵਿਚ ਵੀ ਇਸੇ ਤਰ੍ਹਾਂ ਦੇ ਗਲੀਚੇ ਵਿਛਾਏ ਗਏ ਹਨ। ਸ੍ਰੀ ਹਰਿਮੰਦਰ ਸਾਹਿਬ ਦੀਆਂ ਉਪਰਲੀਆਂ ਮੰਜ਼ਿਲਾਂ ’ਤੇ ਬਣੀਆਂ ਖਿੜਕੀਆਂ ਨੂੰ ਬੰਦ ਰੱਖਿਆ ਜਾ ਰਿਹਾ ਹੈ। ਪਰਿਕਰਮਾ ਤੇ ਵਰਾਂਡਿਆਂ ’ਚ ਸ਼ਰਧਾਲੂਆਂ ਦੇ ਬੈਠਣ ਲਈ ਵਿਸ਼ੇਸ਼ ਗਲੀਚੇ ਵਿਛਾਏ ਗਏ ਹਨ। ਪਰਿਕਰਮਾ ਤੋਂ ਬਾਹਰ ਚਾਰੋਂ ਪਾਸੇ ਬਣੇ ਗੇਟਾਂ ਦੇ ਕੋਲ ਚਾਹ ਦੇ ਲੰਗਰ ਵੀ ਚੱਲ ਰਹੇ ਹਨ। ਲੰਗਰ ਹਾਲ ਵਿਚ ਵੀ ਵਿਸ਼ੇਸ਼ ਮੈਟ ਵਿਛਾਏ ਜਾ ਰਹੇ ਹਨ।

 (For more Punjabi news apart from Extra layer of mats, carpets at Sri Darbar Sahib this winter, stay tuned to Rozana Spokesman)

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement