
ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਵਲੋਂ ਅੱਜ ਮਲੋਟ ਵਿਖੇ ਸਾਉਣੀ ਦੀਆਂ ਫ਼ਸਲਾਂ ਦੇ ਖ਼ਰੀਦ ਮੁੱਲ ਵਿਚ ਵਾਧੇ ਨੂੰ ਵੇਖਦੇ ਹੋਏ ਕਿਸਾਨਾ ਦੀ ਧੰਨਵਾਦ...
ਲੁਧਿਆਣਾ, ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਵਲੋਂ ਅੱਜ ਮਲੋਟ ਵਿਖੇ ਸਾਉਣੀ ਦੀਆਂ ਫ਼ਸਲਾਂ ਦੇ ਖ਼ਰੀਦ ਮੁੱਲ ਵਿਚ ਵਾਧੇ ਨੂੰ ਵੇਖਦੇ ਹੋਏ ਕਿਸਾਨਾ ਦੀ ਧੰਨਵਾਦ ਰੈਲੀ ਕਰਵਾਈ ਗਈ । ਰੈਲੀ ਨੂੰ ਸਬੋਧਨ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਚੇਚੇ ਤੌਰ ਤੇ ਪਹੁੰਚੇ ਅਤੇ ਉਨ੍ਹਾਂ ਦੇ ਸਵਾਗਤ ਲਈ ਸਟੇਜ ਤੇ ਪ੍ਰਕਾਸ਼ ਸਿੰਘ ਬਾਦਲ, ਸੁੱਖਬੀਰ ਸਿੰਘ ਬਾਦਲ, ਹਰਸਿਮਰਤ ਕੌਰ, ਪ੍ਰੇਮ ਸਿੰਘ ਚੰਦੂਮਾਜਰਾ ਤੋ ਇਲਾਵਾ ਭਾਜਪਾ ਸਿੰਨਿਅਰ ਲਿਡਰਸ਼ਿਪ ਹਾਜ਼ਰ ਸੀ । ਸੁੱਖਬੀਰ ਬਾਦਲ ਵੱਲੋ ਮਦੀ ਨੂੰ ਸਨਮਾਨਿਤ ਕਰਨ ਲਈ ਇਕ ਕਿਰਪਾਨ ਅਤੇ ਸਿਰ ਤੇ ਪੱਗ ਰੱਖੀ ਗਈ ।
ਸਟੇਜ਼ ਤੇ ਹੈਰਾਨੀ ਦੀ ਹੱਦ ਉਦੋ ਟੱਪ ਗਈ ਜਦੋ ਸੁੱਖਬੀਰ ਬਾਦਲ ਨੇ ਮੋਦੀ ਦੇ ਸਿਰ ਤੇ ਪੱਗ ਰੱਖ ਅਤੇ ਮੋਦੀ ਨੇ ਪਲ ਵਿੱਚ ਟੋਪੀ ਦੀ ਤਰ੍ਹਾਂ ਉਤਾਰ ਕੇ ਪਿੱਛੇ ਕਿਸੇ ਨੂੰ ਫੜਾ ਦਿੱਤੀ । ਸਿੱਖ ਕੌਮ ਵਿੱਚ ਸੱਭ ਤੋ ਵੱਡਾ ਸਨਮਾਨ ਚਿੰਨ ਜਿਸ ਦੀ ਖਾਤਰ ਵੱਡੀਆਂ ਕੁਰਬਾਨੀਆ ਹੋਈਆ ਅਤੇ ਕਈ ਅੰਦੋਲਨ ਚੱਲੇ ਉਸ ਪੱਗ ਨੂੰ ਮੋਦੀ ਨੇ ਇੱਕ ਮਿੰਟ ਵੀ ਸਿਰ ਤੇ ਨਾ ਰੱਖਿਆ । ਮੋਦੀ ਦੀ ਇਸ ਹਰਕਤ ਤੇ ਗਭੀਰ ਨੋਟਿਸ ਲੈਦਿਆਂ ਸ੍ਰੋਮਣੀ ਅਕਾਲੀ ਦਲ ਅਮ੍ਰਿਤਸਰ ਦੇ ਜਨਰਲ ਸਕੱਤਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਕਿਹਾ ਬਾਦਲ ਨੇ ਮੋਦੀ ਦੇ ਸਿਰ ਤੇ ਪੱਗ ਰੱਖ ਕੇ ਪੁਰੀ ਸਿੱਖ ਕੌਮ ਦੀ ਬੇਜਇਤੀ ਕਰਵਾਈ ਹੈ।
P.M Narendra Modi
ਆਪਣੀ ਭਾਈਵਾਲ ਪਰਟੀ ਨੂੰ ਹਾਲੇ ਤੱਕ ਬਾਦਲ ਪੱਗ ਦੀ ਅਹਿਮੀਅਤ ਨਹੀ ਸਮਝਾ ਸਕਿਆ । ਉਨ੍ਹਾਂ ਕਿਹਾ ਭਾਜਪਾ ਪ੍ਰਧਾਨ ਮੰਤਰੀ ਸਿੱਖਾ ਪ੍ਰਤੀ ਕਦੀ ਵੀ ਸੁਹਿਰਦ ਨਹੀ ਸੀ ।ਅਫਗਾਨਿਕ ਸਥਾਨ ਵਿੱਚ ਬੰਬ ਧਮਾਕੇ ਵਿੱਚ ਸਿੱਖ ਮਾਰੇ ਗਈ ਸੀ ਤਾਂ ਉਥੋ ਦੇ ਪ੍ਰਧਾਨ ਮੰਤਰੀ ਨੇ ਸਿੱਖਾ ਨੂੰ ਗਲ੍ਹੇ ਨਾਲ ਲਗਾ ਕੇ ਦੁੱਖ ਸਾਝਾਂ ਕੀਤਾ । ਪਰ ਜਦੋ ਗੁਰੂ ਗੰਥ ਸਾਹਿਬ ਦੇ ਸਰੂਪ ਗਾਇਬ ਹਏ ਤਾਂ ਪ੍ਰਧਾਨ ਮੰਤਰੀ ਇੱਕ ਵਾਰ ਵੀ ਸਿੱਖਾ ਨੂੰ ਇੱਕ ਵਾਰ ਵੀ ਮਿਲਣ ਨਾ ਅਇਆ । ਜਸਕਰਨ ਨੇ ਅਕਾਲੀ ਦਲ ਨੂੰ ਤਾੜਨ ਕੀਤੀ ਹੈ ਜਿਸ ਵਿਆਕਤੀ ਨੂੰ ਪੱਗ ਦੀ ਅਹਿਮੀਅਤ ਨਹੀ ਉਸ ਨੂੰ ਪੱਗ ਨਾਲ ਸਨਮਾਨਿਤ ਨਾ ਕੀਤਾ ਜਾਵੇ ।