
‘ਸ਼੍ਰੋਮਣੀ ਕਮੇਟੀ ਚੋਣਾਂ ਲੜਨ ਵਾਲੀਆਂ ਪਾਰਟੀਆਂ ਜਥੇਦਾਰ ਦੇ ਅਹੁਦੇ ਬਾਰੇ ਅਪਣੀ ਰਾਏ ਤੋਂ ਸੰਗਤਾਂ ਨੂੰ ਜ਼ਰੂਰ ਕਰਵਾਉਣ ਜਾਣੂ’
Panthak News: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦਾ ਆਜ਼ਾਦ ਨਾ ਹੋਣ ਕਾਰਨ ਅੱਜ ਸਿੱਖ ਪੰਥ ਦਾ ਬਹੁਤ ਨੁਕਸਾਨ ਹੋ ਰਿਹਾ ਹੈ। ਜਥੇਦਾਰ ਦੀ ਨਾਮਜ਼ਦਗੀ ਲਈ ਇਕ ਸਿਸਟਮ ਹੋਣਾ ਚਾਹੀਦਾ ਹੈ, ਜਿਸ ਵਿਚ ਕਿਸੇ ਵੀ ਸਿਆਸੀ ਪਾਰਟੀ ਦੀ ਦਖ਼ਲਅੰਦਾਜ਼ੀ ਨਾ ਹੋਵੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਦਿੱਲੀ ਘੱਟ-ਗਿਣਤੀ ਕਮਿਸ਼ਨ ਦੇ ਸਾਬਕਾ ਮੈਂਬਰ ਅਜੀਤਪਾਲ ਸਿੰਘ ਬਿੰਦਰਾ ਨੇ ਕੀਤਾ।
ਉਨ੍ਹਾਂ ਕਿਹਾ, “ਜਿਹੜੀਆਂ ਪਾਰਟੀਆਂ ਸ਼੍ਰੋਮਣੀ ਕਮੇਟੀ ਚੋਣਾਂ ਲੜਨਾ ਚਾਹੁੰਦੀਆਂ ਹਨ, ਉਹ ਸਿੱਖ ਸੰਗਤਾਂ ਨੂੰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਾਮਜ਼ਦਗੀ ਬਾਰੇ ਅਪਣੇ ਵਿਚਾਰ ਜ਼ਰੂਰ ਦੱਸਣ। ਹਾਲ ਦੀ ਘੜੀ ਇਕ ਤਿੰਨ ਮੈਂਬਰੀ ਕਮੇਟੀ ਬਣਾਈ ਜਾਣੀ ਚਾਹੀਦੀ ਹੈ ਜਿਸ ਵਿਚ ਪੰਜਾਬ ਤੇ ਹਰਿਆਣਾ ਹਾਈਕੋਰਟ ਦਾ ਕੋਈ ਮੌਜੂਦਾ ਸਿੱਖ ਜੱਜ, ਸ਼੍ਰੋਮਣੀ ਕਮੇਟੀ ਦਾ ਇਕ ਨੁਮਾਇੰਦਾ ਅਤੇ ਵਿਰੋਧੀ ਧਿਰ ਦਾ ਇਕ ਨੁਮਾਇੰਦਾ ਹੋਵੇ, ਜੋ ਕੁੱਝ ਨਾਂਵਾਂ ’ਚੋਂ ਜਥੇਦਾਰ ਦੀ ਚੋਣ ਕਰੇ। ਜਦੋਂ ਤਕ ਅਕਾਲ ਤਖ਼ਤ ਦੇ ਜਥੇਦਾਰ ਦਾ ਅਹੁਦਾ ਮਜ਼ਬੂਤ ਤੇ ਨਿਰਪੱਖ ਨਹੀਂ ਹੁੰਦਾ, ਉਦੋਂ ਤਕ ਆਜ਼ਾਦ ਤੇ ਪੰਥ ਦੇ ਹਿਤ ਵਿਚ ਸਟੈਂਡ ਲੈਣ ਵਾਲੇ ਜਥੇਦਾਰ ਦੀ ਬਦਲੀ ਹੁੰਦੀ ਰਹੇਗੀ।”
(For more Punjabi news apart from Nomination of Jathedar of Akal Takht Sahib should be free from political influence: Bindra, stay tuned to Rozana Spokesman)