
ਪੰਜ ਸਿੱਖ ਸਤਨਾਮ ਸਿੰਘ ਖੰਡੇਵਾਲਾ, ਸਤਨਾਮ ਸਿੰਘ ਖ਼ਾਲਸਾ, ਮੇਜਰ ਸਿੰਘ, ਮੰਗਲ ਸਿੰਘ, ਤਰਲੋਕ ਸਿੰਘ ਨੇ ਨਵਾਂ ਸ਼ਹਿਰ ਦੇ ਵਧੀਕ ਸ਼ੈਸ਼ਨ ਜੱਜ ਦੀ ਅਦਾਲਤ ਵਲੋਂ ਤਿੰਨ ਸਿੱਖ.....
ਅੰਮ੍ਰਿਤਸਰ : ਪੰਜ ਸਿੱਖ ਸਤਨਾਮ ਸਿੰਘ ਖੰਡੇਵਾਲਾ, ਸਤਨਾਮ ਸਿੰਘ ਖ਼ਾਲਸਾ, ਮੇਜਰ ਸਿੰਘ, ਮੰਗਲ ਸਿੰਘ, ਤਰਲੋਕ ਸਿੰਘ ਨੇ ਨਵਾਂ ਸ਼ਹਿਰ ਦੇ ਵਧੀਕ ਸ਼ੈਸ਼ਨ ਜੱਜ ਦੀ ਅਦਾਲਤ ਵਲੋਂ ਤਿੰਨ ਸਿੱਖ ਨੌਜਵਾਨਾਂ ਅਰਵਿੰਦਰ ਸਿੰਘ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ, ਸੁਰਜੀਤ ਸਿੰਘ ਗੁਰਦਾਸਪੁਰ ਅਤੇ ਰਣਜੀਤ ਸਿੰਘ ਕੈਥਲ ਨੂੰ ਉਮਰ ਕੈਦ ਦੀ ਸਜ਼ਾ ਸੁਣਾਏ ਜਾਣ ਤੇ ਹੈਰਾਨੀ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਇਨ੍ਹਾਂ ਤਿੰਨ ਸਿੱਖ ਨੌਜਵਾਨਾਂ ਤੇ ਧਾਰਾ 121 ਅਤੇ 121 ਆਈਪੀਸੀ ਦੇ ਤਹਿਤ ਮੁਲਕ ਵਿਰੁਧ ਜੰਗ ਛੇੜਨ ਦਾ ਦੋਸ਼ ਲਾਇਆ ਗਿਆ ਹੈ ਅਤੇ ਨਾਲ ਹੀ ਗ਼ੈਰਕਾਨੂੰਨੀ ਐਕਟ 1967 ਦੇ ਅਧੀਨ ਧਾਰਾ 10 ਅਤੇ 13 ਦੇ ਤਹਿਤ ਦੋਸ਼ੀ ਕਰਾਰ ਦਿੱਤਾ ਗਿਆ ਹੈ
ਜਦ ਕਿ ਤੱਥਾਂ ਦੇ ਅਨੁਸਾਰ ਇਨ੍ਹਾਂ ਤਿੰਨਾਂ ਨੌਜਵਾਨਾਂ ਤੇ ਕੇਵਲ ਸ਼ਹੀਦ ਸਿੰਘਾਂ ਦੀਆਂ ਫੋਟੋਆਂ ਪ੍ਰਕਾਸ਼ਤ ਸਹਿਤ ਅਤੇ ਕੁੱਝ ਕਿਤਾਬਾਂ ਮਿਲੀਆਂ ਹਨ ਜੋ ਕਿ ਸਿੱਖ ਸੰਘਰਸ਼ ਤੇ ਵਿਰਸੇ ਨਾਲ ਸਬੰਧਤ ਹਨ ਅਤੇ ਜਿਨ੍ਹਾਂ ਦੇ ਪ੍ਰਕਾਸ਼ਨ ਤੇ ਕਦੀ ਵੀ ਕੋਈ ਰੋਕ ਨਹੀਂ ਸੀ ਲੱਗੀ। ਜੱਜ ਵਲੋਂ ਆਏ ਹੋਏ ਫ਼ੈਸਲੇ ਨੂੰ ਵਾਚਣ ਉਪਰੰਤ ਇਹ ਸ਼ਪੱਸ਼ਟ ਹੈ ਕਿ ਇਨ੍ਹਾਂ ਤਿੰਨ ਨੌਜਵਾਨਾਂ ਤੋਂ ਨਾ ਕੋਈ ਗ਼ੈਰਕਾਨੂੰਨੀ ਹਥਿਆਰ ਪ੍ਰਾਪਤ ਹੋਏ ਹਨ ਅਤੇ ਨਾ ਹੀ ਦੇਸ਼ ਦੀ ਅਖੰਡਤਾ ਨੂੰ ਤੋੜਨ ਦਾ ਕੋਈ ਮਨਸੂਬਾ ਨਜ਼ਰ ਆਉਂਦਾ ਹੈ। ਪੰਜ ਸਿੰਘਾਂ ਨੇ ਸਮੂਹ ਸਿੱਖ ਜਗਤ ਨੂੰ ਉਕਤ ਧੱਕੇਸ਼ਾਹੀ ਵਿਰੁਧ ਜਾਗਰਿਤ, ਸੁਚੇਤ ਅਤੇ ਕੌਮੀ ਪਹਿਰੇਦਾਰ ਬਣ ਕੇ ਵਿਚਰਨ ਦੀ ਅਪੀਲ ਕੀਤੀ।