ਸੱਚੇ ਸੁੱਚੇ ਧਰਮ ਨੂੰ ਕਦੇ ਨਾ ਭੁੱਲੋ : ਬਾਬਾ ਧਰਮ ਸਿੰਘ ਨਿਹੰਗ
Published : Aug 13, 2018, 11:40 am IST
Updated : Aug 13, 2018, 11:40 am IST
SHARE ARTICLE
Baba Dharam Singh addressing  the seminar
Baba Dharam Singh addressing the seminar

ਮੁਲਕ ਵਿਚ ਹੋ ਰਹੀ ਸਿਆਸੀ ਤੇ ਧਾਰਮਕ ਉਥਲ-ਪੁਥਲ ਵਿਸ਼ੇਸ਼ ਕਰ ਕੇ ਪੰਜਾਬ, ਜੰਮੂ ਕਸ਼ਮੀਰ ਤੇ ਉਤਰੀ ਰਾਜਾਂ ਵਿਚ ਸੁਲਗਦੀ ਮਨੁੱਖੀ ਅਧਿਕਾਰਾਂ ਲਈ ਚਿੰਗਰੀ................

ਚੰਡੀਗੜ੍ਹ : ਮੁਲਕ ਵਿਚ ਹੋ ਰਹੀ ਸਿਆਸੀ ਤੇ ਧਾਰਮਕ ਉਥਲ-ਪੁਥਲ ਵਿਸ਼ੇਸ਼ ਕਰ ਕੇ ਪੰਜਾਬ, ਜੰਮੂ ਕਸ਼ਮੀਰ ਤੇ ਉਤਰੀ ਰਾਜਾਂ ਵਿਚ ਸੁਲਗਦੀ ਮਨੁੱਖੀ ਅਧਿਕਾਰਾਂ ਲਈ ਚਿੰਗਰੀ ਦੇ ਮੱਦੇਨਜ਼ਰ ਅੱਜ ਸੱਚ ਖੋਜ ਅਕੈਡਮੀ ਖੰਨਾ ਦੇ ਬਾਨੀ ਬਾਬਾ ਧਰਮ ਸਿੰਘ ਨਿਹੰਗ ਨੇ ਕਿਹਾ ਕਿ ਸੱਚਾ ਧਰਮ ਤਾਂ ਇਨਸਾਨੀਅਤ ਦੇ ਭਲੇ ਵਾਸਤੇ ਹੁੰਦਾ ਹੈ ਪਰ ਸਿਆਸੀ ਨੇਤਾਵਾ ਨੇ ਤਾਂ ਇਸ ਨੂੰ ਗੁਲਾਮ ਬਣਾ ਕੇ ਅਪਣੇ ਲਾਲਚ ਤੇ ਭੁੱਖ ਦੀ ਪੂਰਤੀ ਲਈ ਵਰਤਣਾ ਸ਼ੁਰੂ ਕਰ ਦਿਤਾ ਹੈ। ਮੀਡੀਆ ਨਾਲ ਗੱਲਬਾਤ ਕਰਦੇ ਹੋਏ 82 ਸਾਲਾ ਬਾਬਾ ਧਰਮ ਸਿੰਘ ਨੇ ਦੁੱਖ ਪ੍ਰਗਟ ਕੀਤਾ

ਕਿ ਸੱਚੇ ਸੁੱਚੇ ਧਰਮ ਨੂੰ ਭੁੱਲ ਕੇ ਇਮਾਨਦਾਰੀ ਦੀ ਕਿਰਤ ਤੋਂ ਦੂਰ ਜਾ ਕੇ ਇਹ ਧਰਮ, ਸਿਆਸਤ ਦੇ ਠੇਕੇਦਾਰ ਹਰ ਖੇਤਰ ਵਿਚ ਲੁੱਟ ਮਚਾ ਰਹੇ ਹਨ। 'ਹੱਕ ਸੱਚ ਦੇ ਰਾਜ ਲਈ ਸੰਘਰਸ਼' ਦੇ ਝੰਡੇ ਥੱਲੇ, ਪਹਿਲਾ ਜਨਤਕ ਸੈਮੀਨਾਰ, 18 ਅਗੱਸਤ ਨੂੰ ਲੁਧਿਆਣਾ ਵਿਚ ਕਰਨ ਬਾਬਤ ਬਾਬਾ ਧਰਮ ਸਿੰਘ ਨੇ ਕਿਹਾ ਕਿ ਨਿਆਂ ਤੇ ਸ਼ਾਂਤੀ ਦੀ ਕਾਇਮੀ ਲਈ ਅਤੇ ਕੁਦਰਤੀ ਸੋਮਿਆਂ ਪਾਣੀ ਤੇ ਹਵਾ ਦੇ ਪ੍ਰਦੂਸ਼ਿਤ ਹੋਣ ਨੂੰ ਰੋਕਣਾ ਜ਼ਰੂਰੀ ਹੈ। ਪਟਿਆਲਾ ਯੂਨੀਵਰਸਿਟੀ ਤੋਂ ਡਾ. ਕਮਾਲ ਅਲੀ ਖ਼ਾਨ ਨੇ ਦਸਿਆ ਕਿ ਸਾਰੀ ਮਾਨਵਤਾ ਹਿੰਦੂ ਸਿੱਖ ਮੁਸਲਿਮ ਈਸਾਈ ਤੇ ਹੋਰ ਸੱਭ ਉਸ ਅੱਲਾ ਤਾਲਾ ਦੀ ਔਲਾਦ ਹੈ

ਅਤੇ ਨਫ਼ਰਤ ਦੀ ਬਜਾਹੇ ਮਿਲ-ਜੁਲ ਕੇ ਰਹਿਣ ਨੂੰ ਤਰਜੀਹ ਦੇਣੀ ਬਣਦੀ ਹੈ। ਪ੍ਰੈਸ ਕਲੱਬ ਵਿਚ ਹਾਜ਼ਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਪ੍ਰੋ. ਰੌਣਕੀ ਰਾਮ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਦੇ ਏਜੰਡਾ 2030 ਤਹਿਤ, ਲੁਧਿਆਣੇ ਦਾ ਅਗਲੇ ਹਫ਼ਤੇ ਦਾ ਸੈਮੀਨਾਰ 'ਟਿਕਾਊ ਵਿਕਾਸ ਦੇ ਟੀਚੇ' ਨੂੰ ਨੇਪਰੇ ਚਾੜ੍ਹਨ ਦੀ ਕੋਸ਼ਿਸ਼ ਹੈ।
ਰੈਫ਼ਰੈਂਡਮ 2020 ਦੇ ਸ਼ੋਰ ਸ਼ਰਾਬੇ ਤੋਂ ਅਪਣੇ ਆਪ ਨੂੰ ਪੂਰੀ ਤਰ੍ਹਾਂ ਵੱਖ ਤੇ ਦੂਰ ਰੱਖਦਿਆਂ, ਹਾਈ ਕੋਰਟ ਦੇ ਸੀਨੀਅਰ ਐਡਵੋਕੇਟ ਰਾਜਵਿੰਦਰ ਸਿੰਘ ਬੈਂਸ, ਡਾ. ਕਮਾਲ ਅਲੀ ਖ਼ਾਨ ਅਤੇ ਸਾਹਿਬ ਸਿੰਘ ਨੇ ਸਪਸ਼ਟ ਕੀਤਾ

ਕਿ ਇਹ ਚਰਚਾ ਵੱਖ ਵੱਖ ਖੇਤਰਾਂ ਵਿਚ ਸਮਾਜਕ ਤੇ ਭਲਾਈ ਦੇ ਕੰਮ ਕਰਨ ਵਾਲੀਆ ਸ਼ਖ਼ਸੀਅਤਾ ਤੇ ਪ੍ਰਤਿਭਾ ਵਾਲੇ ਸੱਜਣਾਂ ਦੇ ਵਿਚਾਰ ਤੇ ਰਾਏ ਜਾਨਣ ਲਈ ਕਰਵਾਈ ਜਾਵੇਗੀ। ਇਸ ਗੋਸ਼ਟੀ ਵਿਚ ਸਵਾਮੀ ਅਗਨੀਵੇਸ਼, ਐਡਵੋਕੇਟ ਮਹਿਮੂਦ ਪਰਾਚਾ ਅਤੇ ਵਿਸ਼ਵ ਸ਼ਾਂਤੀ ਸੰਸਥਾ ਦੇ ਜਨਰਲ ਸਕੱਤਰ ਮੌਲਾਨਾ ਕਾਜ਼ਮੀ ਤੇ ਹੋਰ ਬੁੱਧੀਜੀਵੀ ਇਸ ਚਰਚਾ ਵਿਚ ਹਿੱਸਾ ਲੈਣਗੇ।

ਇਸ ਜਨਤਕ ਸੈਮੀਨਾਰ ਦਾ ਮੁੱਖ ਮੁੱਦਾ ਨਿਆਂ ਤੇ ਸ਼ਾਂਤੀ ਦੀ ਮਜ਼ਬੂਤੀ ਵਾਸਤੇ ਉਦਮ ਕਰਨਾ ਹੋਵੇਗਾ ਅਤੇ ਆਮ ਜਨਤਾ ਨੂੰ ਸਿਆਸਤਦਾਨਾ ਦੇ ਕੂੜ ਪ੍ਰਚਾਰ ਤੋਂ ਬਚਾਉਣ ਹੋਵੇਗਾ। ਇਨ੍ਹਾਂ ਸੂਝਵਾਨਾਂ ਦਾ ਕਹਿਣਾ ਹੈ ਕਿ ਪੰਜਾਬ ਦੀ ਧਰਤੀ ਤੋਂ ਹੀ ਨਿਆ ਤੇ ਅਮਨ ਸ਼ਾਂਤੀ ਦੀ ਮਿਸ਼ਾਲ ਜਗਾਣੀ ਹੋਵੇਗੀ ਜਿਥੇ ਗੁਰੂਆਂ ਤੇ ਪੀਰਾਂ ਨੇ ਸਹਿਣਸ਼ੀਲਤਾ ਨਾਲ ਅਪਣੇ ਹੱਕਾਂ ਦੀ ਖ਼ਾਤਰ ਸੰਘਰਸ਼ ਕਰਨ ਦਾ ਸੁਨੇਹਾ ਦਿਤਾ ਸੀ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement