ਮਾਘੀ 'ਤੇ ਵਿਸ਼ੇਸ਼: ਸ੍ਰੀ ਮੁਕਤਸਰ ਸਾਹਿਬ ਦੇ ਇਤਿਹਾਸਕ ਪਵਿੱਤਰ ਗੁਰਦਵਾਰੇ
Published : Jan 14, 2022, 9:27 am IST
Updated : Jan 14, 2022, 9:27 am IST
SHARE ARTICLE
Sri Muktsar Sahib
Sri Muktsar Sahib

ਸ੍ਰੀ ਮੁਕਤਸਰ ਸਾਹਿਬ ਦਾ ਵਚਿੱਤਰ ਇਤਿਹਾਸ ਹੋਣ ਕਾਰਨ ਇਹ ਸਿੱਖਾਂ ਦਾ ਬਹੁਤ ਹੀ ਪ੍ਰਸਿੱਧ ਪਵਿੱਤਰ ਅਸਥਾਨ ਹੈ।

 

ਸ੍ਰੀ ਮੁਕਤਸਰ ਸਾਹਿਬ ਦਾ ਵਚਿੱਤਰ ਇਤਿਹਾਸ ਹੋਣ ਕਾਰਨ ਇਹ ਸਿੱਖਾਂ ਦਾ ਬਹੁਤ ਹੀ ਪ੍ਰਸਿੱਧ ਪਵਿੱਤਰ ਅਸਥਾਨ ਹੈ। ਜਦੋਂ ਸੂਬਾ ਸਰਹੰਦ ਨੂੰ ਪਤਾ ਲੱਗਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਢਿਲਵਾਂ ਕਲਾਂ ਨਗਰ ਦੇ ਪਾਸ ਹਨ ਤਾਂ ਵਜ਼ੀਰ ਖ਼ਾਂ ਸੂਬਾ ਸਰਹੰਦ ਗੁਰੂ ਜੀ ਦਾ ਪਿੱਛਾ ਕਰਦਾ ਉਧਰ ਚਲ ਪਿਆ। ਗੁਰੂ ਜੀ ਨੇ ਖਿਦਰਾਣੇ ਦੇ ਰੇਤਲੇ ਟਿੱਬਿਆਂ ਵਿਚ ਇਕ ਪਾਣੀ ਦੀ ਢਾਬ ਦੇਖ ਅਪਣੇ ਮੋਰਚੇ ਬਣਾ ਲਏ। ਇਸ ਥਾਂ ਤੇ ਇਕ ਮਾਘ ਸੰਮਤ 1762 ਨੂੰ ਟੱਕਰ ਹੋਈ ਅਤੇ ਘਮਸਾਨ ਦਾ ਯੁੱਧ ਹੋਇਆ। ਇਸ ਤਰ੍ਹਾਂ ਇਸ ਅਸਥਾਨ ਘਰ ਗੁਰੂ ਜੀ ਨੇ ਮੁਗ਼ਲ ਸਾਮਰਾਜ ਨਾਲ ਆਖ਼ਰੀ ਅਤੇ ਫ਼ੈਸਲਾਕੁਨ ਯੁੱਧ ਕਰ ਕੇ ਭਾਰਤ ਵਿਚ ਮੁਗ਼ਲ ਰਾਜ ਦੀਆਂ ਜੜ੍ਹਾਂ ਪੁੱਟ ਦਿਤੀਆਂ।

Sri Muktsar Sahib
Sri Muktsar Sahib

ਇਸ ਮਹੱਤਵਪੂਰਣ ਯੁੱਧ ਦੀ ਜਿੱਤ ਅਤੇ ਗੁਰੂ ਜੀ ਨਾਲ ਸਬੰਧਤ ਇਥੇ ਕਈ ਗੁਰਦੁਆਰਾ ਸਾਹਿਬ ਸੁਸ਼ੋਭਿਤ ਹਨ ਜਿਨ੍ਹਾਂ ਦਾ ਵੇਰਵਾ ਇਸ ਪ੍ਰਕਾਰ ਹੈ:
1) ਗੁਰਦੁਆਰਾ ਟੁੱਟੀ ਗੰਢੀ ਸਾਹਿਬ: ਇਹ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਸ਼ਹਿਰ ਵਿਚਕਾਰ ਸੁਸ਼ੋਭਿਤ ਹੈ ਜਿਥੇ ਮਾਘੀ ਵਾਲੇ ਦਿਨ ਅਤੇ ਹਰ ਮੱਸਿਆ ਨੂੰ ਭਾਰੀ ਇਕੱਠ ਹੁੰਦਾ ਹੈ। ਇਸ ਸਥਾਨ ’ਤੇ ਹੀ ਗੁਰੂ ਜੀ ਨੇ 40 ਸਿੰਘਾਂ ਵਲੋਂ ਆਨੰਦਪੁਰ ਸਾਹਿਬ ਵਿਖੇ ਦਿਤੇ ਬੇਦਾਵੇ ਨੂੰ ਭਾਈ ਮਹਾਂ ਸਿੰਘ ਦੇ ਸਾਹਮਣੇ ਪਾੜ ਕੇ ਮੁਕਤੀ ਪ੍ਰਦਾਨ ਕੀਤੀ ਸੀ ਅਤੇ ਟੁੱਟੀ ਗੰਢੀ ਸੀ। ਅੱਜਕਲ ਇਥੇ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਸੁਸ਼ੋਭਿਤ ਹੈ।
2) ਗੁਰਦੁਆਰਾ ਸ਼ਹੀਦ ਗੰਜ ਸਾਹਿਬ: ਇਸ ਪਵਿੱਤਰ ਅਸਥਾਨ ’ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਪਣੇ ਹੱਥੀਂ ਚਿਖਾ ਤਿਆਰ ਕਰ ਕੇ 40 ਮੁਕਤਿਆਂ ਦਾ ਅੰਤਮ ਸਸਕਾਰ ਕੀਤਾ ਸੀ, ਜੋ ਮੁਗ਼ਲ ਫ਼ੌਜਾਂ ਵਿਰੁਧ ਲੜਦੇ ਹੋਏ ਇਥੇ ਸ਼ਹੀਦ ਹੋਏ ਸਨ। ਇਥੇ ਹਰ ਸਾਲ ਤਿੰਨ ਮਈ ਨੂੰ ਸ਼ਹੀਦੀ ਦਿਵਸ ਮਨਾਇਆ ਜਾਂਦਾ ਹੈ।

Gurudwara Sri Tutti Gandhi SahibGurudwara Sri Tutti Gandhi Sahib

3) ਗੁਰਦੁਆਰਾ ਤੰਬੂ ਸਾਹਿਬ: ਗੁਰਦੁਆਰਾ ਤੰਬੂ ਸਾਹਿਬ ਸ੍ਰੀ ਦਰਬਾਰ ਦੀਆਂ ਪ੍ਰਕਰਮਾ ਵਿਚ ਹੀ ਸਥਿਤ ਹੈ। ਇਸ ਅਸਥਾਨ ਤੇ 40 ਮੁਕਤਿਆਂ ਨੇ ਮੁਗ਼ਲਾਂ ਨਾਲ ਜੰਗ ਕਰਨ ਤੋਂ ਪਹਿਲਾਂ ਉਨ੍ਹਾਂ ਦੀ ਫ਼ੌਜ ਨੂੰ ਆਉਂਦੀ ਦੇਖ ਝਾੜਾਂ ਅਤੇ ਝੁੰਡਾਂ ਉਪਰ ਅਪਣੇ ਕਪੜੇ ਅਤੇ ਚਾਦਰੇ ਤਾਣ ਕੇ ਮੁਗ਼ਲ ਫ਼ੌਜਾਂ ਨੂੰ ਸਿੰਘਾਂ ਦੀ ਫ਼ੌਜ ਵੱਡੀ ਹੋਣ ਦਾ ਭੁਲੇਖਾ ਪਾਇਆ ਸੀ।
4) ਗੁਰਦੁਆਰਾ ਟਿੱਬੀ ਸਾਹਿਬ: ਸ਼ਹਿਰ ਤੋਂ ਦੋ ਕਿਲੋਮੀਟਰ ਦੂਰ ਇਹ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ ਇਥੇ ਉੱਚਾ ਰੇਤਲਾ ਟਿੱਬਾ ਅਤੇ ਜੰਗਲ ਸੀ। ਇਥੋਂ ਹੀ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵਜ਼ੀਰ ਖ਼ਾਨ ਦੀ ਫ਼ੌਜ ਤੇ ਗੁਰੂ ਜੀ ਦਾ ਪਿੱਛਾ ਕਰਦੀ 40 ਮੁਕਤਿਆਂ ਨਾਲ ਲੜ ਰਹੀ ਸੀ,  ਤੀਰ ਚਲਾਉਂਦੇ ਰਹੇ ਸਨ।
5) ਗੁਰਦੁਆਰਾ ਦਾਤਣਸਰ ਸਾਹਿਬ: ਟਿੱਬੀ ਸਾਹਿਬ ਗੁਰਦੁਆਰਾ ਸਾਹਿਬ ਤੋਂ ਅੱਧਾ ਕਿਲੋਮੀਟਰ ਦੂਰ ਗੁਰਦੁਆਰਾ ਦਾਤਣਸਰ ਸਾਹਿਬ ਸੁਸ਼ੋਭਿਤ ਹੈ। ਇਸ ਅਸਥਾਨ ਪਰ ਗੁਰੂ ਜੀ ਦਾਤਣ ਕੁਰਲਾ ਕਰਿਆ ਕਰਦੇ ਸਨ ਅਤੇ ਇਕ ਦਿਨ ਜਦੋਂ ਗ਼ਦਾਰ ਮੁਸਲਮਾਨ ਨੂਰਦੀਨ ਨੇ ਇਕ ਨਿਹੰਗ ਸਿੰਘ ਦੇ ਭੇਸ ਵਿਚ ਤਲਵਾਰ ਨਾਲ ਗੁਰੂ ਜੀ ਤੇ ਹਮਲਾ ਕੀਤਾ ਤਾਂ ਗੁਰੂ ਜੀ ਨੇ ਬੜੀ ਫੁਰਤੀ ਨਾਲ ਵਾਰ ਬਚਾਉਂਦੇ ਹੋਏ ਪਾਣੀ ਵਾਲਾ ਗੜਵਾ ਮਾਰ ਕੇ ਉਸ ਨੂੰ ਮਾਰ ਦਿਤਾ ਸੀ।

GURUDWARA DATANSAR SAHIBGURUDWARA DATANSAR SAHIB

6) ਗੁਰਦੁਆਰਾ ਖੂਹ ਪਾਤਸ਼ਾਹੀ ਦਸਵੀਂ: ਕਿਉਂਕਿ ਇਸ ਇਲਾਕੇ ਵਿਚ ਪਾਣੀ ਦੀ ਬਹੁਤ ਘਾਟ ਸੀ ਅਤੇ ਖਿਦਰਾਣੇ ਦੀ ਜੰਗ ਸਮੇਂ ਗੁਰੂ ਜੀ ਨੇ ਸੰਗਤਾਂ ਦੀ ਮੰਗ ਤੇ ਤੀਰ ਮਾਰ ਕੇ ਮਿੱਠਾ ਪਾਣੀ ਕਢਿਆ ਸੀ। ਇਸ ਸਥਾਨ ਪਰ ਅੱਜਕਲ ਗੁਰਦੁਆਰਾ ਗੁਰੂ ਦਾ ਖੂਹ ਪਾਤਸ਼ਾਹੀ ਦਸਵੀਂ ਸੁਸ਼ੋਭਿਤ ਹੈ।
7) ਗੁਰਦੁਆਰਾ ਰਕਾਬਸਰ ਸਾਹਿਬ: ਇਹ ਗੁਰਦੁਆਰਾ ਸਾਹਿਬ ਟਿੱਬੀ ਸਾਹਿਬ ਦੇ ਨੇੜੇ ਹੀ ਹੈ ਜਦੋਂ ਗੁਰੂ ਜੀ ਇਥੇ ਖਿਦਰਾਣੇ ਦੀ ਰਣਭੂਮੀ ਵਲ ਚਾਲੇ ਪਾਉਣ ਲੱਗੇ ਤਾਂ ਜਦੋਂ ਉਹ ਘੋੜੇ ਤੇ ਚੜ੍ਹੇ ਤਾਂ ਰਕਾਬ ਟੁੱਟ ਗਈ। ਇਹ ਰਕਾਬ ਅੱਜ ਵੀ ਇਥੇ ਮੌਜੂਦ ਹੈ। ਇਸ ਸਥਾਨ ਪਰ ਹੀ ਗੁਰਦੁਆਰਾ ਰਕਾਬ ਸਾਹਿਬ ਸਥਾਪਤ ਹੈ।
8) ਗੁਰਦੁਆਰਾ ਦੁੱਖ ਨਿਵਾਰਨ ਸਾਹਿਬ : ਇਹ ਗੁਰਦੁਆਰਾ ਬਠਿੰਡਾ ਰੋਡ ’ਤੇ ਸਥਿਤ ਹੈ ਅਤੇ ਮਿੰਨੀ ਸਕੱਤਰੇਤ ਦੇ ਨੇੜੇ 80 ਫੁੱਟ ਉੱਚਾ 40 ਮੁਕਤਿਆਂ ਦੀ ਯਾਦ ਨੂੰ ਸਮਰਪਤ ਇਕ ਮੀਨਾਰ ਬਣਾਇਆ ਗਿਆ ਹੈ ਜਿਸ ਦੇ 40 ਗੋਲ ਚੱਕਰ ਹਨ ਅਤੇ 40 ਮੁਕਤਿਆਂ ਦੇ ਨਾਂ ਅੰਕਿਤ ਹਨ।

Sri Muktsar Sahib
Sri Muktsar Sahib

ਇਸ ਤਰ੍ਹਾਂ ਇਸ ਇਤਿਹਾਸਕ ਸ਼ਹਿਰ ਨੂੰ ਆਉਣ ਵਾਲੀਆਂ ਸੜਕਾਂ ਤੇ ਭਾਈ ਦਾਨ ਸਿੰਘ, ਭਾਈ ਲੰਗਰ ਸਿੰਘ, ਭਾਈ ਮਹਾਂ ਸਿੰਘ ਅਤੇ ਮਾਤਾ ਭਾਗ ਕੌਰ ਦੇ ਨਾਵਾਂ ਤੇ ਯਾਦਗਾਰੀ ਗੇਟ ਉਸਾਰੇ ਗਏ ਹਨ। ਸ਼ਹੀਦਾਂ ਦੇ ਖ਼ੂਨ ਨਾਲ ਸਿੰਜੀ ਇਸ ਧਰਤੀ ਨੂੰ ਗੁਰੂ ਗੋਬਿੰਦ ਸਿੰਘ ਜੀ ਆਪ ਹੀ ਖਿਦਰਾਣੇ ਦੀ ਢਾਬ ਨੂੰ ‘ਮੁਕਤੀ ਦਾ ਸਰ’ ਦਾ ਖ਼ਿਤਾਬ ਦਿਤਾ ਸੀ ਜੋ ਅੱਜਕਲ ਸ੍ਰੀ ਮੁਕਤਸਰ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਸੰਗਤਾਂ ਅਨੇਕਾਂ ਦੀ ਗਿਣਤੀ ਵਿਚ ਇਥੇ ਪਹੁੰਚ ਕੇ ਸ਼ਹੀਦ ਸਿੰਘਾਂ ਨੂੰ ਮੱਥਾ ਟੇਕਦੀਆਂ ਹਨ ਅਤੇ ਸੱਭ ਗੁਰਦਵਾਰਿਆਂ ਦੇ ਦਰਸ਼ਨ ਕਰ ਨਿਹਾਲ ਹੁੰਦੀਆਂ ਹਨ।
ਬਹਾਦਰ ਸਿੰਘ ਗੋਸਲ
(ਮੋਬਾ. 9876452223)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜੰਗ ਨੂੰ ਲੈ ਕੇ Fake news ਫ਼ੈਲਾਉਣ ਵਾਲਿਆਂ ਦੀ ਨਹੀਂ ਖ਼ੈਰ,Ludhiana Police Arrested 2 youth|Operation Sindoor

10 May 2025 5:20 PM

"Pakistan ਜਿੰਨੇ ਮਰਜ਼ੀ ਬੰਬ ਵਰਸਾ ਲਵੇ, ਅਸੀਂ ਭੱਜਣ ਵਾਲੇ ਨਹੀਂ"| Chandigarh Volunteers To Aid In Assistance

10 May 2025 5:18 PM

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM
Advertisement