
ਅਕਾਲੀ ਭਾਜਪਾ ਵਲੋਂ ਅਪਣੀ ਹੋਂਦ ਬਚਾਉਣ ਲਈ ਮਲੋਟ ਵਿਖੇ ਕੀਤੀ ਗਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਪੰਜਾਬ ਦੇ ਲੋਕਾਂ ਨੂੰ ਅਕਾਲੀ-ਭਾਜਪਾ ਨਾਲ ਜੋੜਨ ਦੀ...
ਜ਼ੀਰਾ, ਅਕਾਲੀ ਭਾਜਪਾ ਵਲੋਂ ਅਪਣੀ ਹੋਂਦ ਬਚਾਉਣ ਲਈ ਮਲੋਟ ਵਿਖੇ ਕੀਤੀ ਗਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਪੰਜਾਬ ਦੇ ਲੋਕਾਂ ਨੂੰ ਅਕਾਲੀ-ਭਾਜਪਾ ਨਾਲ ਜੋੜਨ ਦੀ ਬਜਾਏ ਤੋੜਨ ਦਾ ਕੰਮ ਕਰ ਗਈ ਹੈ, ਕਿਉਂਕਿ ਮਲੋਟ ਰੈਲੀ ਵਿਚ ਜਿੱਥੇ ਦਸਤਾਰ ਦੀ ਬੇਅਦਬੀ ਹੋਈ ਹੈ, ਉੱਥੇ ਗੁਰੂ ਘਰ ਦੇ ਲੰਗਰ ਦੀ ਵੀ ਬੇਅਦਬੀ ਹੋਈ ਹੈ। ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਕਾਂਗਰਸ ਕਿਸਾਨ ਖ਼ੇਤ-ਮਜ਼ਦੂਰ ਸੈੱਲ ਪੰਜਾਬ ਦੇ ਚੇਅਰਮੈਨ ਅਤੇ ਮੁੱਖ ਬੁਲਾਰਾ ਕਾਂਗਰਸ ਜਥੇ. ਇੰਦਰਜੀਤ ਸਿੰਘ ਜ਼ੀਰਾ ਨੇ ਰੋਜ਼ਾਨਾ ਸਪੋਕਸਮੈਨ ਨਾਲ ਗੱਲਬਾਤ ਕਰਦਿਆਂ ਕੀਤਾ।
Modi lifting Turban like a hat
ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਦੀ ਮਲੋਟ ਰੈਲੀ ਵਿਚ ਸਾਬਕਾ ਮੁੱਖ਼ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਵਲੋਂ ਸ੍ਰੀ ਮੋਦੀ ਨੂੰ ਭੇਂਟ ਕੀਤੀ ਗਈ ਪੱਗ ਜਿਸ ਨੂੰ ਮੋਦੀ ਜੀ ਵਲੋਂ ਸਟੇਜ 'ਤੇ ਹੀ ਛੇਤੀ-ਛੇਤੀ ਹੀ ਉਤਾਰ ਦਿਤਾ ਗਿਆ, ਜਿਸ ਨਾਲ ਸਿੱਖ਼ ਕੌਮ ਦੀ ਸ਼ਾਨ ਸਮਝੀ ਜਾਂਦੀ ਦਸਤਾਰ ਦੀ ਬੇਅਦਬੀ ਹੋਈ ਹੈ। ਉਨ੍ਹਾਂ ਕਿਹਾ ਕਿ ਜਿਹੜਾ ਇਨਸਾਨ ਪੱਗ ਨੂੰ ਪਸੰਦ ਨਹੀਂ ਕਰਦਾ ਉਸ ਨੂੰ ਪੱਗ ਦੇਣ ਦੀ ਕੋਈ ਲੋੜ ਨਹੀਂ ਸੀ,
Sukhbir Singh Badal
ਜਿਸ ਲਈ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਨੂੰ ਸਮੁੱਚੀ ਸਿੱਖ਼ ਕੌਮ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਹਰੀਸ਼ ਜੈਨ ਗੋਗਾ ਪ੍ਰਧਾਨ ਟਰੱਕ ਯੂਨੀਅਨ, ਰਾਜੇਸ਼ ਢੰਡ ਵਾਈਸ ਪ੍ਰਧਾਨ ਨਗਰ ਕੌਸਲ, ਗੁਰਭਗਤ ਸਿੰਘ ਗਿੱਲ, ਬਲਵਿੰਦਰ ਸਿੰਘ ਬੁੱਟਰ, ਡਾ. ਰਸ਼ਪਾਲ ਸਿੰਘ ਬਲਾਕ ਪ੍ਰਧਾਨ ਕਾਂਗਰਸ, ਜਨਕ ਰਾਜ ਸ਼ਰਮਾ ਬਲਾਕ ਪ੍ਰਧਾਨ ਕਿਸਾਨ ਸੈੱਲ ਜ਼ੀਰਾ ਆਦਿ ਹਾਜ਼ਰ ਸਨ।