
ਪਾਕਿਸਤਾਨ ਸਥਿਤ ਇਤਿਹਾਸਕ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਡੇਰਾ ਬਾਬਾ ਨਾਨਕ ਸਰਹੱਦ ਰਾਹੀ ਖੁਲ੍ਹੇ ਲਾਂਘੇ ਦੀ ਆਸ ਨੂੰ ਲੈ ਕੇ ਅੱਜ ਮਸਿਆ............
ਅੰਮ੍ਰਿਤਸਰ : ਪਾਕਿਸਤਾਨ ਸਥਿਤ ਇਤਿਹਾਸਕ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਡੇਰਾ ਬਾਬਾ ਨਾਨਕ ਸਰਹੱਦ ਰਾਹੀ ਖੁਲ੍ਹੇ ਲਾਂਘੇ ਦੀ ਆਸ ਨੂੰ ਲੈ ਕੇ ਅੱਜ ਮਸਿਆ 'ਤੇ ਗੁਰਦੁਆਰਾ ਕਰਤਾਰਪੁਰ (ਰਾਵੀ) ਦਰਸ਼ਨ ਅਭਿਲਾਖੀ ਸੰਸਥਾ ਵਲੋਂ ਜਥੇਦਾਰ ਗੁਰਪਤਾਪ ਸਿੰਘ ਵਡਾਲਾ ਐਮਐਲਏ ਨਕੋਦਰ, ਜਨਰਲ ਸਕੱਤਰ ਗੁਰਿੰਦਰ ਸਿੰਘ ਬਾਜਵਾ ਅਤੇ ਜਥੇਦਾਰ ਜਸਬੀਰ ਸਿੰਘ ਜੱਫ਼ਰਵਾਲ ਦੀ ਅਗਵਾਈ ਹੇਠ ਸੰਗਤ ਨੇ ਸਥਾਨਕ ਅੰਤਰਰਾਸ਼ਟਰੀ ਸਰਹੱਦ 'ਤੇ ਗੁਰਦੁਆਰਾ ਕਰਤਾਰਪੁਰ ਸਾਹਿਬ (ਪਾਕਿਸਤਾਨ) ਦੇ ਸਨਮੁੱਖ ਹੋ ਕੇ 210ਵੀਂ ਅਰਦਾਸ ਕੀਤੀ।
ਬਾਜਵਾ ਨੇ ਦਸਿਆ ਕਿ 2019 ਵਿਚ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ ਉਤਸਵ ਮਨਾਇਆ ਜਾ ਰਿਹਾ ਹੈ। ਆਗੂਆਂ ਨੇ ਕਿਹਾ ਕਿ ਜੇ ਇਹ ਰਸਤਾ ਖੁੱਲ੍ਹ ਜਾਂਦਾ ਹੈ ਤਾਂ ਦੋਹਾਂ ਦੇਸ਼ਾਂ ਵਿਚਾਲੇ ਅਮਨ ਅਤੇ ਸ਼ਾਂਤੀ ਦੀ ਨਵੀਂ ਲਹਿਰ ਚਲੇਗੀ ਕਿਉਂਕਿ ਉਸ ਪਵਿੱਤਰ ਥਾਂ 'ਤੇ ਸਿੱਖਾਂ ਤੋਂ ਇਲਾਵਾ ਹਿੰਦੂ ਅਤੇ ਮੁਸਲਮਾਨ ਵੀ ਨਤਮਸਤਕ ਹੁੰਦੇ ਹਨ।