ਕੇ.ਪੀ.ਐਸ. ਗਿੱਲ ਦੇ ਕਾਰਜਕਾਲ ’ਚ ਪੰਜਾਬੀਆਂ ਨੂੰ ਅਣਮਨੁੱਖੀ ਜ਼ੁਲਮ ਸਹਿਣਾ ਪਿਆ : ਬੀਬੀ ਸੰਦੀਪ ਕੌਰ
Published : Jan 15, 2019, 1:18 pm IST
Updated : Jan 15, 2019, 1:18 pm IST
SHARE ARTICLE
Bibi Sandeep Kaur talking with Spokesman TV
Bibi Sandeep Kaur talking with Spokesman TV

ਪੰਜਾਬ ਪੁਲਿਸ ਦੇ ਸਾਬਕਾ ਡੀਜੀਪੀ ਕੇ.ਪੀ.ਐਸ ਗਿੱਲ ਦੇ ਜ਼ੁਲਮਾਂ ਤੇ ਅਤਿਆਚਾਰਾਂ ਦੀ ਸੂਚੀ ਦਿਨੋਂ ਦਿਨ ਲੰਮੀ ਹੁੰਦੀ ਜਾਂਦੀ ਹੈ.........

ਅੰਮ੍ਰਿਤਸਰ : ਪੰਜਾਬ ਪੁਲਿਸ ਦੇ ਸਾਬਕਾ ਡੀਜੀਪੀ ਕੇ.ਪੀ.ਐਸ ਗਿੱਲ ਦੇ ਜ਼ੁਲਮਾਂ ਤੇ ਅਤਿਆਚਾਰਾਂ ਦੀ ਸੂਚੀ ਦਿਨੋਂ ਦਿਨ ਲੰਮੀ ਹੁੰਦੀ ਜਾਂਦੀ ਹੈ। ਅੱਜ ਗਿੱਲ ਦੀ ਕਿਤਾਬ ‘ਕੂੜ ਫਿਰੈ ਪ੍ਰਧਾਨ ਵੇ ਲਾਲੋ ਦੇ’ ਜਵਾਬ ਵਿਚ ਲਿਖੀ ਕਿਤਾਬ ‘ਓੜਕ ਸਚ ਰਹੀ’ ਦੀ ਲੇਖਿਕਾ ਅਤੇ ਭਾਈ ਧਰਮ ਸਿੰਘ ਖ਼ਾਲਸਾ ਟਰੱਸਟ ਦੀ ਚੇਅਰਪਰਸਨ ਬੀਬੀ ਸੰਦੀਪ ਕੌਰ ਨੇ ਦਸਿਆ ਕਿ ਗਿੱਲ ਕੋਈ ਸੁਪਰਕੌਪ ਨਹੀਂ ਸੀ ਬਲਕਿ ਇਹ ਉਹ ਦਹਿਸ਼ਤਪੰਸਦ ਸੀ ਜਿਸ ਦੇ ਕਾਰਜਕਾਲ ਵਿਚ ਪੰਜਾਬੀਆਂ ਨੂੰ ਅਣਮਨੁੱਖੀ ਜ਼ੁਲਮ ਸਹਿਣ ਕਰਨੇ ਪਏ। 

ਅੱਜ ਸਪੋਕਸਮੈਨ ਟੀਵੀ ਨਾਲ ਗੱਲ ਕਰਦਿਆਂ ਬੀਬੀ ਸੰਦੀਪ ਕੌਰ ਨੇ ਕਿਹਾ ਕਿ ਗਿੱਲ ਨੂੰ ਇਕ ਨਾਇਕ ਵਜੋਂ ਪੇਸ਼ ਕਰਨ ਵਾਲੇ ਕਿਲੀ ਬੌਦਲਾਂ ਦੇ ਉਸ ਘਰ ਨੂੰ ਜਾ ਕੇ ਜ਼ਰੂਰ ਦੇਖਣ ਜਿਥੇ ਅੱਜ ਵੀ ਉਸ ਦੇ ਅਤਿਆਚਾਰਾਂ ਦੀ ਮੂੰਹ ਬੋਲਦੀ ਤਸਵੀਰ ਮੌਜੂਦ ਹੈ। ਬੀਬੀ ਸੰਦੀਪ ਕੌਰ ਨੇ ਦਸਿਆ ਕਿ ਕੁੱਝ ਲੋਕ ਕੇ.ਪੀ.ਐਸ. ਗਿੱਲ ਨੂੰ ਇਕ ਨਾਇਕ ਬਣਾ ਕੇ ਪੇਸ਼ ਕਰ ਰਹੇ ਹਨ ਪਰ ਗਿੱਲ ਇਕ ਅਜਿਹਾ ਖ਼ਲਨਾਇਕ ਸੀ ਜਿਸ ਨੇ ਪੂਰੀ ਇਕ ਪੀੜ੍ਹੀ ਹੀ ਖ਼ਤਮ ਕਰ ਦਿਤੀ। ਉਨ੍ਹਾਂ ਦਸਿਆ ਕਿ ਕਿਲੀ ਬੌਦਲਾ ਦੇ ਇਕ ਘਰ ਵਿਚ ਕੁੱਝ ਅਤਿਵਾਦੀ ਪਨਾਹ ਲਈ ਬੈਠੇ ਸਨ। 

ਗਿੱਲ ਦੇ ਕਾਰਜਕਾਲ ਵਿਚ ਬੇਲਗਾਮ ਹੋਈ ਪੁਲਿਸ ਨੇ ਜਦ ਉਸ ਘਰ ਵਿਚ ਆ ਕੇ ਦਸਤਕ ਦਿਤੀ ਤਾਂ ਅਤਿਵਾਦੀ ਤਾਂ ਸੁਰੱਖਿਅਤ ਨਿਕਲ ਗਏ ਪਰ ਪੁਲਿਸ ਨੇ ਪ੍ਰਵਾਰ ’ਤੇ ਜ਼ੁਲਮਾਂ ਦੀ ਅੱਤ ਹੀ ਕਰ ਦਿਤੀ। ਪੁਲਿਸ ਨੇ ਘਰ ਦੇ 6 ਜੀਆਂ ਨੂੰ ਇਕ ਜੰਡ ਨਾਲ ਸੰਗਲ ਨਾਲ ਬੰਨ੍ਹ ਕੇ ਨੂੜ ਲਿਆ। ਇਕ ਇਕ ਜੀਅ ਦਾ ਮਾਸ ਕਦੂਕਸ ਨਾਲ ਖੁਰਚਿਆ ਤੇ ਫਿਰ ਉਬਲਦੀ ਲੁਕ ਤੇ ਉਬਲਦਾ ਡੀਜ਼ਲ ਪਾ ਕੇ ਕੌਹ ਕੌਹ ਕੇ ਮਾਰਿਆ। ਉਨ੍ਹਾਂ ਦਸਿਆ ਕਿ ਇਕ ਲੜਕੀ ਹਰਪ੍ਰੀਤ ਕੌਰ ਜੋ ਕਿ ਸੁਲਤਾਨਵਿੰਡ ਪਿੰਡ ਦੀ ਰਹਿਣ ਵਾਲੀ ਸੀ, ਘਰੋਂ ਜੁਤੀ ਗੰਢਵਾਉਣ ਲਈ ਗਈ ਪਰ ਪੁਲਿਸ ਦੇ ਕੈਟਾਂ ਦੇ ਹੱਥੇ ਚੜ੍ਹ ਗਈ ਤੇ ਉਸ ਦੀ ਅੱਜ ਤਕ ਲਾਸ਼ ਵੀ ਨਾ ਮਿਲੀ।

ਭਾਈ ਜੋਗਾ ਸਿੰਘ ਖਾਨਕੋਟ ਦਾ ਪ੍ਰਵਾਰ ਵੀ ਗਿੱਲ ਦੇ ਜ਼ੁਲਮਾਂ ਦਾ ਸ਼ਿਕਾਰ ਹੋਇਆ। ਉਨ੍ਹਾਂ ਦਸਿਆ ਕਿ ਗਿੱਲ ਦੇ ਕਾਰਜਕਾਲ ਵਿਚ ਸਿੱਖ ਬੀਬੀਆਂ ਨੂੰ ਥਾਣਿਆਂ ਵਿਚ ਨੰਗਾ ਕਰ ਕੇ ਕੁੱਟਿਆ ਜਾਂਦਾ ਸੀ ਤੇ ਜ਼ਲੀਲ ਕੀਤਾ ਜਾਂਦਾ ਸੀ। ਪੰਜਾਬ ਵਿਚਲੀ ਸ਼ਾਂਤੀ ਲਈ ਗਿੱਲ ਦੇ ਰੋਲ ਬਾਰੇ ਪੁਛੇ ਸਵਾਲ ਦੇ ਜਵਾਬ ਵਿਚ ਬੀਬੀ ਸੰਦੀਪ ਕੌਰ ਨੇ ਦਸਿਆ ਕਿ ਜਿਵੇਂ ਪੰਜਾਬ ਵਿਚ ਇਕ ਅਖਾਣ ਹੈ ਕਿ ‘ਉਜੜੇ ਬਾਗ਼ਾਂ ਦੇ ਗਾਲੜ ਪਟਵਾਰੀ’। ਪੰਜਾਬ ਦੇ ਨੌਜਵਾਨਾਂ ਦੀ ਇਕ ਪੂਰੀ ਨਸਲ ਖ਼ਤਮ ਕਰ ਕੇ ਕਿਸ ਸ਼ਾਂਤੀ ਦੀ ਗੱਲ ਕੀਤੀ ਜਾ ਰਹੀ ਹੈ। 

ਉਨ੍ਹਾਂ ਦਸਿਆ ਕਿ ਹੰਕਾਰ ਨਾਲ ਭਰਿਆ ਗਿੱਲ ਜਦ ਨਸ਼ੇ ਦੀ ਹਾਲਤ ਵਿਚ ਇਕ ਸਰਕਾਰੀ ਅਧਿਕਾਰੀ ਔਰਤ ਨਾਲ ਅਸ਼ਲੀਲ ਹਰਕਤਾਂ ਕਰਦਾ ਸੀ ਉਸ ਵੇਲੇ ਉਸ ਨੂੰ ਨਾਇਕ ਦਸਣ ਵਾਲਿਆਂ ਦੀ ਜ਼ੁਬਾਨ ਕਿਉਂ ਬੰਦ ਹੋ ਜਾਂਦੀ ਹੈ? ਉਨ੍ਹਾਂ ਕਿਹਾ ਕਿ ਉਸ ਦਲੇਰ ਅਧਿਕਾਰੀ ਨੇ ਪੂਰੀ ਦ੍ਰਿੜਤਾ ਨਾਲ ਕੇਸ ਲੜਿਆ ਤੇ ਗਿੱਲ ਦਾ ਚਿਹਰਾ ਬੇਨਕਾਬ ਕੀਤਾ। ਬੀਬੀ ਨੇ ਦਸਿਆ ਕਿ ਕਾਸਤੀਵਾਲ ਵਾਲਾ ਘਰ ਵੀ ਗਿੱਲ ਦੀ ਅਗਵਾਈ ਵਾਲੀ ਪੁਲਿਸ ਨੇ ਤਿੰਨ ਵਾਰ ਤੋੜਿਆ ਤੇ 9 ਸਾਲ ਤਕ ਮੇਰੇ ਸਹੁਰੇ ਘਰੋਂ ਬੇਘਰ ਰਹੇ। 

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM
Advertisement