ਭੋਗਲ ਵਲੋਂ ਯੂਪੀ ਦੇ ਮੁੱਖ ਸਕੱਤਰ ਨਾਲ ਮੁਲਾਕਾਤ
Published : Feb 15, 2019, 8:19 am IST
Updated : Feb 15, 2019, 8:19 am IST
SHARE ARTICLE
Kuldeep Singh Bhogal met the UP Chief Secretary
Kuldeep Singh Bhogal met the UP Chief Secretary

ਯੂਪੀ ਸਰਕਾਰ ਵਲੋਂ ਨਵੰਬਰ 1984 ਵਿਚ ਕਾਨਪੁਰ ਵਿਖੇ ਕਤਲ ਕੀਤੇ ਗਏ 127 ਸਿੱਖਾਂ ਦੇ ਮਾਮਲਿਆਂ ਦੀ ਪੜਤਾਲ ਵਾਸਤੇ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਕਾਇਮ.....

ਨਵੀਂ ਦਿੱਲੀ : ਯੂਪੀ ਸਰਕਾਰ ਵਲੋਂ ਨਵੰਬਰ 1984 ਵਿਚ ਕਾਨਪੁਰ ਵਿਖੇ ਕਤਲ ਕੀਤੇ ਗਏ 127 ਸਿੱਖਾਂ ਦੇ ਮਾਮਲਿਆਂ ਦੀ ਪੜਤਾਲ ਵਾਸਤੇ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਕਾਇਮ ਕਰਨ ਪਿਛੋਂ ਆਲ ਇੰਡੀਆ ਦੰਗਾ ਪੀੜਤ ਰਾਹਤ ਕਮੇਟੀ ਨੇ ਯੂਪੀ ਸਰਕਾਰ ਨੂੰ ਮਿਥੀ ਹੱਦ ਵਿਚ ਦੋਸ਼ੀਆਂ ਦੀ ਪਛਾਣ ਕਰ ਕੇ, ਤੁਰਤ ਗ੍ਰਿਫ਼ਤਾਰ ਕਰਨ ਤੇ ਗਵਾਹਾਂ ਨੂੰ ਸੁਰੱਖਿਆ ਦੇਣ ਦੀ ਮੰਗ ਕੀਤੀ ਹੈ। ਸੁਸਾਇਟੀ ਦੇ ਪ੍ਰਧਾਨ ਤੇ ਪੁਰਾਣੇ ਅਕਾਲੀ ਅਹੁਦੇਦਾਰ ਸ.ਕੁਲਦੀਪ ਸਿੰਘ ਭੋਗਲ ਦੀ ਅਗਵਾਈ ਹੇਠ ਬੀਤੇ ਦਿਨੀਂ ਇਕ ਵਫ਼ਦ ਜਿਸ ਵਿਚ ਵਕੀਲ ਪ੍ਰਸੁਨ ਕੁਮਾਰ, ਸ.ਇਕਬਾਲ ਸਿੰਘ ਦੂਆ, ਸ.ਗੁਰਦੇਵ ਸਿੰਘ ਤੇ ਸ.ਸੁਰਜੀਤ ਸਿੰਘ ਉਬਰਾਏ ਸ਼ਾਮਲ ਸਨ,

ਨੇ ਯੂਪੀ ਦੇ ਮੁੱਖ ਸਕੱਤਰ ਅਨੂਪ ਚੰਦਰ ਪਾਂਡੇ ਤੇ ਗ੍ਰਹਿ ਸਕੱਤਰ ਅਰਵਿੰਦ ਕੁਮਾਰ ਨਾਲ ਮੁਲਾਕਾਤ ਕਰਦਿਆਂ 84 ਦੇ ਚਸ਼ਮਦੀਦ ਗਵਾਹਾਂ ਦੀ ਸੁਰੱਖਿਆ ਦਾ ਮੁੱਦਾ ਚੁਕਿਆ ਤੇ ਇਹ ਮੰਗ ਕੀਤੀ ਕਿ ਜਿਨ੍ਹਾਂ ਅਪਰਾਧੀਆਂ ਵਿਰੁਧ ਪਹਿਲਾਂ ਹੀ ਐਫ਼ਆਈਆਰ ਦਰਜ ਹੈ,  ਉਨ੍ਹਾਂ ਨੂੰ ਤੁਰਤ ਗ੍ਰਿਫ਼ਤਾਰ ਕੀਤਾ ਜਾਵੇ। ਕਾਨਪੁਰ ਦੌਰੇ ਤੋਂ ਵਾਪਸ ਪਰਤਣ ਪਿਛੋਂ ਇਥੇ 'ਸਪੋਕਸਮੈਨ' ਨਾਲ ਗੱਲਬਾਤ ਕਰਦਿਆਂ ਸ.ਭੋਗਲ ਨੇ ਦਸਿਆ ਕਿ ਮੁੱਖ ਸਕੱਤਰ ਤੋਂ ਇਹ ਵੀ ਮੰਗ ਕੀਤੀ ਗਈ ਹੈ ਕਿ ਐਸਆਈਟੀ ਦਾ ਦਫ਼ਤਰ ਲਖਨਊ ਦੀ ਬਜਾਏ ਕਾਨਪੁਰ ਵਿਖੇ ਹੀ ਕਾਇਮ ਕੀਤਾ ਜਾਵੇ, ਇਸ ਨਾਲ ਪੀੜਤਾਂ ਦੀ ਖੱਜਲ ਖੁਆਰੀ ਨਹੀਂ ਹੋਵੇਗੀ।

ਇਹ ਵੀ ਮੰਗ ਕੀਤੀ ਗਈ ਹੈ ਕਿ ਐਸਆਈਟੀ ਦੀ ਸਮਾਂ ਹੱਦ ਛੇ ਮਹੀਨੇ ਮਿਥੀ ਗਈ ਹੈ ਤੇ ਇਸੇ ਹੱਦ ਵਿਚ ਹੀ ਫੁਰਤੀ ਨਾਲ ਮਾਮਲਿਆਂ ਦਾ ਨਿਪਟਾਰਾ ਕੀਤਾ ਜਾਵੇ ਕਿਉਂਕਿ ਪਹਿਲਾਂ ਹੀ ਕਤਲੇਆਮ ਨੂੰ 34 ਸਾਲ ਬੀਤ ਚੁਕੇ ਹਨ ਅਤੇ ਦੋਸ਼ੀ ਅਜੇ ਵੀ ਖੁਲ੍ਹੇਆਮ ਘੁੰਮ ਰਹੇ ਹਨ। ਉਨ੍ਹਾਂ ਦਸਿਆ ਕਿ ਗ੍ਰਹਿ ਸਕੱਤਰ ਅਰਵਿੰਦ ਕੁਮਾਰ ਨੇ ਭਰੋਸਾ ਦਿਤਾ ਹੈ ਕਿ ਐਸਆਈਟੀ ਦਾ ਦਫ਼ਤਰ ਇਕ ਹਫ਼ਤੇ ਤਕ ਬਣਾ ਦਿਤਾ ਜਾਵੇਗਾ ਤੇ ਇਹ ਕਾਨਪੁਰ ਵਿਖੇ ਹੀ ਰੱਖਿਆ ਜਾਵੇਗਾ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM
Advertisement