ਪੰਥਕ   ਪੰਥਕ/ਗੁਰਬਾਣੀ  15 Feb 2019  ਤਿੰਨ ਸਿੱਖ ਨੌਜਵਾਨਾਂ ਨੂੰ ਉਮਰਕੈਦ ਵਿਰੁਧ ਕੀਤਾ ਰੋਸ ਪ੍ਰਦਰਸ਼ਨ

ਤਿੰਨ ਸਿੱਖ ਨੌਜਵਾਨਾਂ ਨੂੰ ਉਮਰਕੈਦ ਵਿਰੁਧ ਕੀਤਾ ਰੋਸ ਪ੍ਰਦਰਸ਼ਨ

ਸਪੋਕਸਮੈਨ ਸਮਾਚਾਰ ਸੇਵਾ
Published Feb 15, 2019, 8:11 am IST
Updated Feb 15, 2019, 8:11 am IST
ਅੱਜ ਨਵਾਂਸ਼ਹਿਰ ਅਦਾਲਤ ਦੁਆਰਾ ਕੁੱਝ ਦਿਨ ਪਹਿਲਾਂ ਤਿੰਨ ਸਿੱਖ ਨੌਜਵਾਨਾਂ ਨੂੰ ਸਾਹਿਤ ਤੇ ਤਸਵੀਰਾਂ ਰੱਖਣ ਦੇ ਦੋਸ਼ਾਂ ਹੇਠ ਕੀਤੀ ਉਮਰਕੈਦ.....
The Sikhs, while performing their protest
 The Sikhs, while performing their protest

ਬਠਿੰਡਾ : ਅੱਜ ਨਵਾਂਸ਼ਹਿਰ ਅਦਾਲਤ ਦੁਆਰਾ ਕੁੱਝ ਦਿਨ ਪਹਿਲਾਂ ਤਿੰਨ ਸਿੱਖ ਨੌਜਵਾਨਾਂ ਨੂੰ ਸਾਹਿਤ ਤੇ ਤਸਵੀਰਾਂ ਰੱਖਣ ਦੇ ਦੋਸ਼ਾਂ ਹੇਠ ਕੀਤੀ ਉਮਰਕੈਦ ਦੀ ਸਜ਼ਾ ਦੇ ਫ਼ੈਸਲੇ ਵਿਰੁਧ ਸਥਾਨਕ ਘਨੱਈਆ ਚੌਕ 'ਚ ਰੋਸ ਪ੍ਰਦਰਸ਼ਨ ਕੀਤਾ ਗਿਆ। ਹਰਜਿੰਦਰ ਸਿੰਘ ਮਾਝੀ ਅਤੇ ਹੋਰਨਾਂ ਦੀ ਅਗਵਾਈ ਹੇਠ ਪੁੱਜੇ ਸਿੱਖਾਂ ਨੇ ਇਸ ਮੌਕੇ ਦੁੱਖ ਜ਼ਾਹਰ ਕੀਤਾ ਕਿ ਜੇਕਰ ਸਾਹਿਤ ਪੜ੍ਹਨਾ ਤੇ ਕੌਮੀ ਸ਼ਹੀਦਾਂ ਦੀਆਂ ਤਸਵੀਰਾਂ ਰੱਖਣਾ ਗੁਨਾਹ ਹੈ ਤਾਂ ਉਹ ਇਹ ਗੁਨਾਹ ਚੁਰਾਹੇ 'ਚ ਖੜ ਕੇ ਕਰ ਰਹੇ ਹਨ । ਇਸ ਮੌਕੇ ਦੋਸ਼ ਲਗਾਇਆ ਕਿ ਹੁਣ ਇਸ ਮੁੱਦੇ 'ਤੇ ਲੋਕ ਰੋਹ ਬਣਦਾ ਵੇਖ ਪੁਲਿਸ ਵਲੋਂ ਅਰਵਿੰਦਰ ਸਿੰਘ 'ਤੇ ਹਥਿਆਰ ਮੁਹਈਆ ਕਰਵਾਉਣ ਦੇ ਦੋਸ਼ ਲਗਾਏ ਜਾ ਰਹੇ ਹਨ

ਜਦੋਂ ਕਿ ਉਹ 24 ਮਈ 2016  ਤੋਂ ਲਗਾਤਾਰ ਜੇਲ ਵਿਚ ਬੰਦ ਹਨ । ਇਸ ਮੌਕੇ ਕਿਰਪਾਲ ਸਿੰਘ, ਜਸਪਿੰਦਰ ਸਿੰਘ ਮਧੇਕੇ, ਲਸ਼ਕਾਰ ਸਿੰਘ ਗਾਜੀਆਣਾ, ਹੁਰਪਿੰਦਰ ਸਿੰਘ ਕੋਟਕਪੂਰਾ, ਬੇਅੰਤ ਸਿੰਘ ਲੰਡੇ, ਜਗਤਾਰ ਸਿੰਘ ਜੰਗੀਆਣਾ ਸਮੇਤ ਵੱਡੀ ਗਿਣਤੀ ਵਿਚ ਸਿੰਘ ਹਾਜ਼ਰ ਸਨ।

Advertisement