ਪੂਰੀ ਦੁਨੀਆਂ ਜਾਣਦੀ ਹੈ ਕਿ ਜਰਨਲ ਡਾਇਰ ਦੀ ਪੁਸ਼ਤਪਨਾਹੀ ਕਿਸ ਪ੍ਰਵਾਰ ਨੇ ਕੀਤੀ : ਮਨਪ੍ਰੀਤ ਬਾਦਲ
Published : Apr 16, 2019, 1:49 am IST
Updated : Apr 16, 2019, 9:11 am IST
SHARE ARTICLE
Manpreet Singh Badal
Manpreet Singh Badal

ਵਿੱਤ ਮੰਤਰੀ ਨੇ ਨਾਵਲਕਾਰ ਨਾਨਕ ਸਿੰਘ ਦੀ ਕਾਵਿ ਪੁਸਤਕ 'ਖ਼ੂਨੀ ਵਿਸਾਖੀ' ਨੂੰ ਕੀਤਾ ਜਾਰੀ

ਅੰਮ੍ਰਿਤਸਰ : ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਹੈ ਕਿ ਪੂਰੀ ਦੁਨੀਆਂ ਜਾਣਦੀ ਹੈ ਕਿ 1919 ਦੇ ਖ਼ੂਨੀ ਸਾਕੇ ਦੇ ਦੋਸ਼ੀ ਜਰਨਲ ਡਾਇਰ ਦੀ ਪੁਸ਼ਤਪਨਾਹੀ ਕਿਸ ਪ੍ਰਵਾਰ ਨੇ ਕੀਤੀ ਤੇ ਕਿਸ ਨੇ ਸਿਰੋਪੋ ਦੇ ਕੇ ਨਿਵਾਜਿਆ।  ਪੰਜਾਬੀ ਦੇ ਉਘੇ ਨਾਵਲਕਾਰ ਨਾਨਕ ਸਿੰਘ ਦੀ ਕਾਵਿ ਪੁਸਤਕ 'ਖ਼ੂਨੀ ਵਿਸਾਖੀ' ਨੂੰ ਮਨੁੱਖਤਾਵਾਦੀ ਸੋਚ ਨਾਲ ਪ੍ਰਣਾਈ ਕਾਵਿ ਪੁਸਤਕ ਜਾਰੀ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲ ਕਰਦਿਆਂ ਸ. ਬਾਦਲ ਨੇ ਕਿਹਾ ਕਿ ਉਨ੍ਹਾਂ ਲੋਕਾਂ ਨੂੰ ਵੀ ਅਪਣੇ ਪਾਪਾਂ ਦਾ ਪਸ਼ਚਾਤਾਪ ਕਰਨਾ ਚਾਹੀਦਾ ਹੈ ਜਿਨ੍ਹਾਂ ਦੇ ਵਡੇਰਿਆਂ ਦਾ ਰੋਲ ਜਲਿਆਂ ਵਾਲਾ ਬਾਗ਼ ਦੇ ਦੋਸ਼ੀਆਂ ਨਾਲ ਸਾਂਝਾ ਪੁਗਾਉਣ ਵਾਲਾ ਰਿਹਾ।

Manpreet Singh BadalManpreet Singh Badal

ਉਨ੍ਹਾਂ ਕਿਹਾ ਕਿ ਨਾਨਕ ਸਿੰਘ ਦੀ ਇਹ ਪੁਸਤਕ ਉਨ੍ਹਾਂ ਵਲੋਂ ਅਪਣੀ ਅੱਖੀ ਡਿੱਠੀ ਦਾਸਤਾਨ ਸੀ ਜਿਸ ਨੂੰ ਉਨ੍ਹਾਂ ਨੇ ਧਾਰਮਕ ਢੰਗ ਨਾਲ ਕਾਵਿਕ ਰੂਪ ਦਿਤਾ। ਇਸ ਦੇ ਲਈ ਸਮੁੱਚੀ ਪੰਜਾਬੀਅਤ ਸਦਾ ਰਿਣੀ ਰਹੇਗੀ। ਉਨ੍ਹਾਂ ਕਿਹਾ ਕਿ ਅੱਜ ਜਲ੍ਹਿਆਂਵਾਲਾ ਬਾਗ਼ ਦੇ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਇਹੋ ਹੀ ਹੋਵੇਗੀ ਕਿ ਅੱਜ ਅਸੀ ਪ੍ਰਣ ਕਰੀਏ ਕਿ ਦੇਸ਼ ਵਿਚੋਂ ਗੁਰਬਤ, ਅਨਪੜ੍ਹਤਾ, ਫ਼ਿਰਕਾਪ੍ਰਸਤੀ, ਭ੍ਰਿਸ਼ਟਾਚਾਰ ਨੂੰ ਜੜ੍ਹੋਂ ਮਟਾਉਣ ਦੇ ਲਈ ਸਾਂਝੇ ਤੌਰ 'ਤੇ ਹੰਭਲਾ ਮਾਰੀਏ । 'ਖ਼ੂਨੀ ਵਿਸਾਖੀ' ਕਵਿਤਾ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਵਿਚ ਨਾਵਲਕਾਰ ਨਾਨਕ ਸਿੰਘ ਨੇ ਉਨ੍ਹਾਂ ਜਜ਼ਬਾਤਾਂ ਅਤੇ ਭਾਵਨਾਵਾਂ ਨੂੰ ਕਵਿਤਾ ਵਿਚ ਪੇਸ਼ ਕੀਤਾ ਹੈ, ਜੋ ਦੇਸ਼ ਭਗਤਾਂ ਵਿਚ ਸੀ।

Jallianwala BaghJallianwala Bagh

ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਦਸਿਆ ਕਿ ਪੰਜਾਬ ਵਿਚ 1947 ਤਕ ਇਕ ਵੀ ਆਪਸੀ ਫਸਾਦ ਨਹੀਂ ਹੋਇਆ। ਹਿੰਦੂ, ਸਿੱਖ, ਮੁਸਲਮਾਨ ਇਕਜੁਟ ਹੋ ਕੇ ਅਜ਼ਾਦੀ ਦੀ ਲੜਾਈ ਲੜ ਰਹੇ ਸਨ। ਪੰਜਾਬ ਦੇ ਉਸ ਸਮੇਂ 65 ਫ਼ੀ ਸਦੀ ਮੁਸਲਮਾਨਾਂ ਦੀ ਮੰਗ ਅਜ਼ਾਦੀ ਸੀ ਨਾ ਕਿ ਦੇਸ਼ ਦੀ ਵੰਡ। ਉਨ੍ਹਾਂ ਨੇ ਇਹ ਵੀ ਦਸਿਆ ਕਿ ਪਹਿਲੇ ਵਿਸ਼ਵ ਯੁੱਧ ਵਿਚ 10 ਲੱਖ ਦੀ ਫ਼ੌਜ ਵਿਚੋਂ 5 ਲੱਖ ਪੰਜਾਬੀ ਸਨ। ਪੰਜਾਬੀ ਅਤੇ ਅੰਗਰੇਜ਼ੀ ਦੀ ਇਸ ਪੁਸਤਕ ਨੂੰ ਰਿਲੀਜ਼ ਕਰਨ ਦੀ ਰਸਮ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਗੁਰੂ ਨਾਨਕ ਦੇਵ ਯੂਨੀਵਰਸਟੀ ਦੇ ਉਪ-ਕੁਲਪਤੀ ਡਾ.ਜਸਪਾਲ ਸਿੰਘ ਸੰਧੂ, ਨਵਦੀਪ ਸਿੰਘ ਸੂਰੀ (ਪੋਤਰਾ ਨਾਨਕ ਸਿੰਘ) ਅਤੇ ਨਾਨਕ ਸਿੰਘ ਦੇ ਸੁੱਪਤਰ ਕੁਲਵੰਤ ਸਿੰਘ ਸੂਰੀ, ਡੀਨ ਡਾ. ਐਸ.ਐਸ.ਬਹਿਲ ਨੇ ਅਦਾ ਕੀਤੀ। 13 ਅਪ੍ਰੈਲ 1919 ਨੂੰ ਜਲ੍ਹਿਆਂ ਵਾਲਾ ਬਾਗ਼ ਵਿਚ ਵਾਪਰੇ ਖ਼ੂਨੀ ਸਾਕੇ ਦੀ ਅੱਖੀ ਡਿੱਠੀ ਦਰਦਨਾਕ ਦਾਸਤਾਨ ਵਾਲੀ ਇਸ ਕਾਵਿ ਪੁਸਤਕ ਨੂੰ ਅੰਗਰੇਜ਼ ਸਰਕਾਰ ਵਲੋਂ ਪਾਬੰਦੀ ਲਗਾ ਦਿਤੀ ਗਈ ਸੀ।

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement