Amritsar News: ਦਰਬਾਰ ਸਾਹਿਬ ’ਚ ਰੀਲ ਬਣਾਉਣ ’ਤੇ ਸ਼੍ਰੋਮਣੀ ਕਮੇਟੀ ਨੇ ਲਾਈ ਪਾਬੰਦੀ
Published : Jun 15, 2024, 8:43 am IST
Updated : Jun 15, 2024, 9:07 am IST
SHARE ARTICLE
The Shiromani Committee has banned the making of reels in Darbar Sahib Amritsar News
The Shiromani Committee has banned the making of reels in Darbar Sahib Amritsar News

Amritsar News: ਪਿਛਲੇ ਸਮੇਂ ’ਚ ਕੁੱਝ ਅਜਿਹੀਆਂ ਰੀਲਾਂ ਸਾਹਮਣੇ ਆਈਆਂ ਜਿਨ੍ਹਾਂ ਨੂੰ ਦੇਖ ਕੇ ਆਮ ਸਿੱਖਾਂ ਦੇ ਮਨਾਂ ਨੂੰ ਠੇਸ ਪਹੁੰਚੀ

The Shiromani Committee has banned the making of reels in Darbar Sahib Amritsar News : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੰਮ੍ਰਿਤਸਰ ਸਥਿਤ ਦਰਬਾਰ ਸਾਹਿਬ ਦੀ ਹਦੂਦ ਅੰਦਰ ਰੀਲਜ਼ ਬਣਾਉਣ ਜਾਂ ਫ਼ੋਟੋਆਂ ਖਿੱਚਣ ’ਤੇ ਪਾਬੰਦੀ ਲਗਾ ਦਿਤੀ ਹੈ। ਇਹ ਪਾਬੰਦੀ ਅੱਜ ਤੋਂ ਲਾਗੂ ਹੋ ਗਈ ਹੈ। ਸ਼੍ਰੋਮਣੀ ਕਮੇਟੀ ਮੈਂਬਰ ਭਗਵੰਤ ਸਿੰਘ ਸਿਆਲਕਾ ਨੇ ਕਿਹਾ ਕਿ ਇਹ ਪਾਬੰਦੀ ਇਸ ਲਈ ਲਗਾਈ ਗਈ ਹੈ ਕਿਉਂਕਿ ਇੰਟਰਨੈੱਟ ਮੀਡੀਆ ਦੇ ਵੱਖ-ਵੱਖ ਪਲੇਟਫ਼ਾਰਮਾਂ ਵਲੋਂ ਪਵਿੱਤਰ ਸਥਾਨ ਨੂੰ ਪਿਕਨਿਕ ਸਪਾਟ ਜਾਂ ਸੈਲਫ਼ੀ ਪੁਆਇੰਟ ਵਜੋਂ ਵਰਤਿਆ ਜਾਂਦਾ ਹੈ।

ਇਹ ਵੀ ਪੜ੍ਹੋ: Household Tips: ਸਜਾਵਟੀ ਮੱਛੀਆਂ ਦੇ ਸਫ਼ਲ ਉਤਪਾਦਨ ਲਈ ਕੁੱਝ ਨੁਸਖ਼ੇ  

ਕਈ ਵਾਰ ਸੋਸ਼ਲ ਮੀਡੀਆ ’ਤੇ ਅਜਿਹੀਆਂ ਰੀਲਾਂ ਦੇਖਣ ਨੂੰ ਮਿਲਦੀਆਂ ਹਨ ਜੋ ਦਰੁਸਤ ਨਹੀਂ ਹੁੰਦੀਆਂ। ਪਿਛਲੇ ਸਮੇਂ ’ਚ ਕੁੱਝ ਅਜਿਹੀਆਂ ਰੀਲਾਂ ਸਾਹਮਣੇ ਆਈਆਂ ਜਿਨ੍ਹਾਂ ਨੂੰ ਦੇਖ ਕੇ ਆਮ ਸਿੱਖਾਂ ਦੇ ਮਨਾਂ ਨੂੰ ਠੇਸ ਪਹੁੰਚੀ ਸੀ ਇਸ ਲਈ ਮਜਬੂਰਨ ਅਜਿਹਾ ਕਦਮ ਚੁਕਣਾ ਪਿਆ।

ਇਹ ਵੀ ਪੜ੍ਹੋ: TRAI News: 'ਲੋਕਾਂ ਨੂੰ ਕੀਤਾ ਜਾ ਰਿਹਾ ਹੈ ਗੁੰਮਰਾਹ'.. 1 ਤੋਂ ਵੱਧ ਸਿਮ ਰੱਖਣ 'ਤੇ ਚਾਰਜ ਲੈਣ ਦਾ ਟਰਾਈ ਨੇ ਕੀਤਾ ਖੰਡਨ

ਅੰਮ੍ਰਿਤਸਰ ’ਚ ਸਥਿਤ ਗੋਲਡਨ ਟੈਂਪਲ ਨੂੰ ਸ੍ਰੀ ਹਰਿਮੰਦਰ ਸਾਹਿਬ ਵੀ ਕਿਹਾ ਜਾਂਦਾ ਹੈ। ਸਿੱਖ ਧਰਮ ਦੇ ਪੈਰੋਕਾਰਾਂ ਦਾ ਸੱਭ ਤੋਂ ਪਵਿੱਤਰ ਧਾਰਮਕ ਅਸਥਾਨ ਜਾਂ ਸੱਭ ਤੋਂ ਪ੍ਰਮੁੱਖ ਗੁਰਦੁਆਰਾ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ’ਚ ਦੇਸ਼ ਦੀਆਂ ਵੱਖ-ਵੱਖ ਜਗ੍ਹਾ ਤੋਂ ਸੈਲਾਨੀ ਸ੍ਰੀ ਦਰਬਾਰ ਸਾਹਿਬ ਆਉਂਦੇ ਹਨ। ਭਾਵੇਂ ਹੁਣ ਤਕ ਇਸ ਤਰ੍ਹਾਂ ਦੀ ਪਾਬੰਦੀ ਨਹੀਂ ਸੀ ਪਰ ਪਿਛਲੇ ਸਮੇਂ ’ਚ ਕੁੱਝ ਅਜਿਹੀਆਂ ਰੀਲਾਂ ਸਾਹਮਣੇ ਆਈਆਂ ਜਿਨ੍ਹਾਂ ਨੂੰ ਦੇਖ ਕੇ ਆਮ ਸਿੱਖਾਂ ਦੇ ਮਨਾਂ ਨੂੰ ਠੇਸ ਪਹੁੰਚੀ ਸੀ ਇਸ ਲਈ ਮਜਬੂਰਨ ਅਜਿਹਾ ਕਦਮ ਚੁਕਣਾ ਪਿਆ।

(For more Punjabi news apart from The Shiromani Committee has banned the making of reels in Darbar Sahib Amritsar News, stay tuned to Rozana Spokesman)

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM
Advertisement