Panthak News: ਜਥੇਦਾਰ ਕਿਸੇ ਵੀ ਸਮੇਂ ਫ਼ੈਸਲਾ ਸੁਣਾਉਣ ਲਈ ਬੈਠਕ ਬੁਲਾ ਸਕਦੇ ਹਨ
Panthak News: ਬਾਦਲ ਪ੍ਰਵਾਰ ਤੇ ਅਗੱਸਤ 2024 ਭਾਰੂ ਰਿਹਾ। ਪਿਛਲੇ ਡੇਢ ਮਹੀਨੇ ਤੋਂ ਬਾਦਲ ਪ੍ਰਵਾਰ ਵਿਵਾਦਾਂ ਵਿਚ ਘਿਰਿਆ ਤੇ ਅਖ਼ਬਾਰੀ ਸੁਰਖੀਆਂ ਬਟੋਰ ਰਿਹਾ ਹੈ।
ਇਨ੍ਹਾਂ ਵਿਰੁਧ ਬਾਗ਼ੀ ਲੀਡਰਸ਼ਿਪ, ਸਿੱਖ ਸੰਗਤ ਅਤੇ ਪੰਥਕ ਦਲਾਂ ਦਾ ਇਕੋ-ਇਕ ਨਿਸ਼ਾਨਾ ਸ਼੍ਰੋਮਣੀ ਅਕਾਲੀਦਲ ਦੀ ਪ੍ਰਧਾਨਗੀ ਖੋਹਣ ਦਾ ਹੈ ਜਿਨ੍ਹਾ ਸੌਦਾ-ਸਾਧ ਨੂੰ ਅਪਣੀ ਸਰਕਾਰ ਸਮੇਂ ਬਖ਼ਸ਼ਣ ਦੇ ਨਾਲ ਮੀਰੀ ਪੀਰੀ ਦੇ ਸਿਧਾਂਤ ਛਿੱਕੇ ’ਤੇ ਟੰਗ ਦਿਤੇ ਸਨ ਪਰ ਮਸਲਾ ਧਰਮ ਦਾ ਸੀ ਤੇ ਸਾਧ ਪੰਥ ਵਿਚੋਂ ਛੇਕਿਆ ਸੀ।
ਇਸ ਵੇਲੇ ਸੁਖਬੀਰ ਸਿੰਘ ਬਾਦਲ ਤਨਖ਼ਾਹੀਆ ਕਰਾਰ ਦਿਤਾ ਹੈ ਤੇ ਉਸ ਨੂੰ ਧਾਰਮਕ ਸਜ਼ਾ ਕਿਸੇ ਵੇਲੇ ਵੀ ਸੁਣਾਈ ਜਾ ਸਕਦੀ ਹੈ ਜਿਸ ਬਾਰੇ ਜਥੇਦਾਰ ਦੀ ਬੈਠਕ ਸਬੰਧੀ ਤਰੀਕ ਨਿਸ਼ਚਿਤ ਕੀਤੀ ਜਾਣੀ ਹੈ।
ਸਾਬਕਾ ਅਕਾਲੀ ਮੰਤਰੀ ਸਪੱਸ਼ਟੀਕਰਨ ਅਕਾਲ ਤਖ਼ਤ ਸਾਹਿਬ ’ਤੇ ਪੇਸ਼ ਹੋ ਕੇ ਦੇ ਚੁੱਕੇ ਹਨ ਪਰ ਵਿਰੋਧੀ ਧਿਰ ਦੀ ਮੰਗ ਮੁਤਾਬਕ ਸਾਬਕਾ ਜਥੇਦਾਰ ਗਿ. ਗੁਰਬਚਨ ਸਿੰਘ, ਬਲਵਿੰਦਰ ਸਿੰਘ ਭੂੰਦੜ, ਮਨਜਿੰਦਰ ਸਿੰਘ ਸਿਰਸਾ ਅਤੇ ਸੁਖਦੇਵ ਸਿੰਘ ਢੀਂਡਸਾ ਨੂੰ ਤਲਬ ਕਰਨ ਲਈ, ਜਥੇਦਾਰ ਸਾਹਿਬ ਵਲੋਂ ਕੋਈ ਫ਼ੈਸਲਾ ਨਹੀਂ ਲਿਆ ਗਿਆ।