ਹਜ਼ੂਰ ਸਾਹਿਬ ਵਿਖੇ ਪੰਜ ਪਿਆਰਿਆਂ ਦੀ ਹੋਈ ਮੀਟਿੰਗ
Published : Mar 17, 2019, 9:40 pm IST
Updated : Mar 17, 2019, 9:40 pm IST
SHARE ARTICLE
Hazoor Sahib
Hazoor Sahib

ਨਵਾਂ ਬੋਰਡ ਕਾਨੂੰਨ ਮੁਤਾਬਕ ਕੰਮਕਾਰ ਸ਼ੁਰੂ ਕਰੇ

ਅੰਮ੍ਰਿਤਸਰ : ਤਖ਼ਤ ਸ੍ਰੀ ਅਬਿਚਲ ਨਗਰ ਹਜ਼ੂਰ ਸਾਹਿਬ ਵਿਖੇ ਅੱਜ ਪੰਜ ਪਿਆਰਿਆਂ ਦੀ ਮੀਟਿੰਗ ਹੋਈ ਜਿਸ ਵਿਚ ਨਵੇਂ ਬਣੇ ਬੋਰਡ ਨੂੰ ਆਦੇਸ਼ ਦਿਤੇ ਗਏ ਕਿ ਉਹ ਕਾਨੂੰਨ ਮੁਤਾਬਕ ਅਪਣਾ ਕੰਮਕਾਰ ਸ਼ੁਰੂ ਕਰੇ। 

ਅੱਜ ਇਹ ਜਾਣਕਾਰੀ ਬੋਰਡ ਦੇ ਸੁਪਰੀਡੈਂਟ ਗੁਰਵਿੰਦਰ ਸਿੰਘ ਵਾਧਵਾ ਨੇ ਦਿੰਦੇ ਹੋਏ ਦਸਿਆ ਕਿ ਪੰਜ ਪਿਆਰੇ ਸਿੰਘਾਂ ਨੇ ਮਹਾਰਾਸ਼ਟਰ ਗੁਰਦਵਾਰਾ ਬੋਰਡ ਦੀ ਪਹਿਲੀ ਮੀਟਿੰਗ 1 ਅਪ੍ਰੈਲ ਨੂੰ ਦੁਪਹਿਰ ਢਾਈ ਵਜੇ ਸ਼੍ਰੋਮਣੀ ਕਮੇਟੀ ਦੇ ਗੈਸਟ ਹਾਊਸ ਵਿਚ ਕਰਨ ਦਾ ਆਦੇਸ਼ ਦਿਤਾ ਗਿਆ ਹੈ। ਤਖ਼ਤ ਸਾਹਿਬ ਦੇ ਪੰਜ ਪਿਆਰੇ ਸਿੰਘਾਂ ਨੇ ਮਹਾਰਾਸ਼ਟਰ ਸਰਕਾਰ ਵਲੋਂ 1956 ਦੇ ਗੁਰਦਵਾਰਾ ਬੋਰਡ ਦੇ ਐਕਟ ਦੇ ਕਾਲਮ 11 ਵਿਚ ਸਰਕਾਰ ਵਲੋਂ ਕੀਤੇ ਬਦਲ ਨੂੰ ਰੱਦ ਕਰਵਾਉਣ ਲਈ ਇਕ 7 ਮੈਂਬਰੀ ਕਮੇਟੀ ਗਠਨ ਕਰਨ ਦਾ ਐਲਾਨ ਕੀਤਾ ਗਿਆ।

ਇਸ ਵਿਚ ਬੋਰਡ ਦੇ ਨਾਮਜ਼ਦ ਪ੍ਰਧਾਨ ਭੁਪਿੰਦਰ ਸਿੰਘ ਮਿਨਹਾਸ, ਪਰਮਜੋਤ ਸਿੰਘ ਚਾਹਲ, ਵਿਧਾਇਕ ਤਾਰਾ ਸਿੰਘ, ਰਵਿੰਦਰ ਸਿੰਘ ਬੁੰਗਈ, ਮਨਪ੍ਰੀਤ ਸਿੰਘ ਕੂੰਜੀ ਵਾਲੇ, ਗੁਰਮੀਤ ਸਿੰਘ ਮਹਾਜਨ, ਅਮਰੀਕ ਸਿੰਘ ਵਾਸਰੀਕਰ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਮੀਟਿੰਗ ਵਿਚ ਜਥੇਦਾਰ ਬਾਬਾ ਕੁਲਵੰਤ ਸਿੰਘ, ਮੀਤ ਜਥੇਦਾਰ ਭਾਈ ਜੋਤਿਇੰਦਰ ਸਿੰਘ, ਹੈੱਡ ਗ੍ਰੰਥੀ ਭਾਈ ਕਸ਼ਮੀਰ ਸਿੰਘ, ਮੀਤ ਗ੍ਰਥੀ ਭਾਈ ਅਵਤਾਰ ਸਿੰਘ ਅਤੇ ਧੁਪੀਆ ਭਾਈ ਰਾਮ ਸਿੰਘ ਸ਼ਾਮਲ ਹੋਏ। 

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement