
ਪੰਜਾਬ ਵਿਚ ਤਿੰਨ ਸਾਲ ਪਹਿਲਾਂ ਵਾਪਰੇ ਬਰਗਾੜੀ ਕਾਂਡ ਦੀਆਂ ਪਰਤਾਂ ਇਕ ਇਕ ਕਰਕੇ ਖੁੱਲ੍ਹਣੀਆਂ ਸ਼ੁਰੂ ਹੋ ਗਈਆਂ ਹਨ।
ਪੰਜਾਬ ਵਿਚ ਤਿੰਨ ਸਾਲ ਪਹਿਲਾਂ ਵਾਪਰੇ ਬਰਗਾੜੀ ਕਾਂਡ ਦੀਆਂ ਪਰਤਾਂ ਇਕ ਇਕ ਕਰਕੇ ਖੁੱਲ੍ਹਣੀਆਂ ਸ਼ੁਰੂ ਹੋ ਗਈਆਂ ਹਨ। ਇਸ ਮੰਦਭਾਗੀ ਘਟਨਾ ਵਿਚ ਕੁੱਝ ਅਣਪਛਾਤੇ ਲੋਕਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਗਾਂ ਨੂੰ ਫਾੜ ਕੇ ਗਲੀਆਂ ਵਿਚ ਸੁੱਟ ਦਿਤਾ ਸੀ। ਜਿਸ ਤੋਂ ਬਾਅਦ ਸਮੂਹ ਸਿੱਖ ਭਾਈਚਾਰੇ ਵਿਚ ਭਾਰੀ ਰੋਸ ਪਾਇਆ ਗਿਆ ਸੀ। ਦਸ ਦਈਏ ਕਿ ਇਹ ਮੰਦਭਾਗਾ ਕਾਂਡ ਪਿਛਲੀ ਅਕਾਲੀ ਸਰਕਾਰ ਵੇਲੇ ਵਾਪਰਿਆ ਸੀ, ਪਰ ਸਰਕਾਰ ਦੋਸ਼ੀਆਂ ਨੂੰ ਫੜਨ ਵਿਚ ਪੂਰੀ ਤਰ੍ਹਾਂ ਨਾਕਾਮ ਸਾਬਤ ਹੋਈ ਸੀ।
Beadbi of Sri Guru Granth Sahib
ਪਰ ਹੁਣ ਪਿਛਲੇ ਤਿੰਨ ਸਾਲਾਂ ਤੋਂ ਇਸ ਮਾਮਲੇ ਦੀ ਪੜਤਾਲ ਕਰ ਰਹੀ ਪੰਜਾਬ ਪੁਲਿਸ ਦੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਵੱਲੋਂ ਡੇਰਾ ਪ੍ਰੇਮੀ ਮੋਹਿੰਦਰ ਪਾਲ ਬਿੱਟੂ ਨੂੰ ਇਸ ਮਾਮਲੇ 'ਚ ਦੋਸ਼ੀ ਕਰਾਰ ਕੀਤਾ ਗਿਆ ਹੈ। ਇਸ ਮਾਮਲੇ ਨੂੰ ਲੈ ਕੇ ਐਸਆਈਟੀ ਵਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਨ੍ਹਾਂ ਦੋਸ਼ੀਆਂ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਗਾਂ ਨੂੰ ਕੋਟਕਪੂਰੇ ਦੇ ਡਰੇਨ ‘ਚ ਸੁੱਟਿਆ ਗਿਆ ਹੈ। ਹਾਲਾਂਕਿ ਐਸਆਈਟੀ ਦੇ ਹੱਥ ਹਾਲੇ ਅਜਿਹਾ ਕੁੱਝ ਨਹੀਂ ਲੱਗ ਸਕਿਆ ਹੈ।
punjab police
ਦਸ ਦਈਏ ਕਿ ਇਸ ਮਾਮਲੇ ‘ਚ ਗ੍ਰਿਫਤਾਰ ਕੀਤੇ ਗਏ ਡੇਰੇ ਦੇ ਪ੍ਰੇਮੀਆਂ ਨੇ ਪੁਲਿਸ ਦੇ ਸਾਹਮਣੇ ਇਸ ਬਾਰੇ ਖ਼ੁਦ ਖ਼ੁਲਾਸਾ ਕੀਤਾ ਹੈ। ਇਸ ਮਾਮਲੇ ‘ਚ ਪੁਲਿਸ ਨੇ ਹੁਣ ਤੱਕ 7 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਸੀ ਜਿੰਨ੍ਹਾਂ ਨੂੰ ਬਰਗਾੜੀ ਕਾਂਡ ਲਈ ਸਿਰਸਾ ਸਥਿਤ ਡੇਰਾ ਸੱਚਾ ਸੌਦਾ ਤੋਂ ਹਥਿਆਰ ਉਪਲੱਬਧ ਕਰਵਾਏ ਗਏ ਸਨ। ਪੁਲਿਸ ਦੇ ਅਨੁਸਾਰ , ਗ੍ਰਿਫਤਾਰ ਦੋਸ਼ੀਆਂ ਨੇ ਬਰਗਾੜੀ ਕਾਂਡ ਨੂੰ ਅੰਜਾਮ ਦੇਣ ਲਈ ਡੇਰਾ ਸੱਚਾ ਸੌਦਾ ਵੱਲੋਂ ਇੱਕ – ਇੱਕ ਦੇਸੀ ਪਿਸਟਲ ਅਤੇ 10 – 10 ਕਾਰਤੂਸ ਦਿੱਤੇ ਗਏ ਸਨ। ਬਰਗਾੜੀ ਕਾਂਡ ਨੂੰ ਅੰਜਾਮ ਦੇਣ ਲਈ ਲੋਕਾਂ ਨੂੰ ਕੌਣ ਹੁਕਮ ਦੇ ਰਿਹਾ ਸੀ , ਇਸਦੀ ਹਾਲੇ ਤੱਕ ਪੁਲਿਸ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।
punjab police
ਪੁਲਿਸ ਦੇ ਕੋਲ ਇਸ ਪੂਰੇ ਮਾਮਲੇ ਨੂੰ ਲੈ ਕੇ ਕਈ ਅਹਿਮ ਸੁਰਾਗ ਹੱਥ ਲੱਗ ਚੁੱਕੇ ਹਨ, ਜਿਨ੍ਹਾਂ ਨੂੰ ਲੈ ਕੇ ਪੁਲਿਸ ਹੁਣ ਸਬੂਤ ਇਕੱਠਾ ਕਰਨ ‘ਚ ਜੁੱਟ ਗਈ ਹੈ। ਦਸ ਦਈਏ ਕਿ ਮੋਹਿੰਦਰ ਪਾਲ ਬਿੱਟੂ, ਜੋ ਕਿ ਰਾਮ ਰਹੀਮ ਨੂੰ ਸਜ਼ਾ ਐਲਾਨੇ ਜਾਣ ਤੋਂ ਬਾਅਦ ਦਾ ਹੀ ਫ਼ਰਾਰ ਸੀ, ਉਸ ਨੂੰ ਪੁਲਿਸ ਵੱਲੋਂ ਹਿਮਾਚਲ ਪ੍ਰਦੇਸ਼ ਦੇ ਪਾਲਮਪੁਰ 'ਚੋਂ ਗਿਰਫ਼ਤਾਰ ਕੀਤਾ ਗਿਆ ਹੈ।
Beadbi of Sri Guru Granth Sahib
ਬਰਗਾੜੀ ਬੇਅਦਬੀ ਕਾਂਡ ਨੂੰ ਪੂਰੀ ਤਰ੍ਹਾਂ ਨਾਲ ਸੁਲਝਾਉਣ ਦੇ ਨੇੜੇ ਪਹੁੰਚ ਚੁੱਕੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਨੇ ਸਭ ਤੋਂ ਪਹਿਲੇ ਪੜਾਅ ‘ਚ ਡੇਰਾ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਸੀ । ਦੋਸ਼ੀਆਂ ਵੱਲੋਂ ਸੁਰਾਗ ਮਿਲਣ ਤੋਂ ਬਾਅਦ ਪੁਲਿਸ ਨੇ ਦੇਵੀ ਵਾਲਾ ਰੋਡ ‘ਤੇ ਸਥਿਤ ਡਰੇਨ ‘ਚੋਂ ਪਾਵਨ ਗ੍ਰੰਥ ਸਾਹਿਬ ਦੇ ਖੰਡਿਤ ਅੰਗਾਂ ਦੀ ਤਲਾਸ਼ ਵੀ ਸ਼ੁਰੂ ਕਰ ਦਿੱਤੀ ਹੈ।