
ਸਿੱਖ ਬੰਧੂ ਵੈਲਫ਼ੇਅਰ ਟਰੱਸਟ ਵਲੋਂ ਸਮਾਜ ਸੇਵਾ ਲਈ ਕਾਰਜਸ਼ੀਲ ਪਤਵੰਤਿਆਂ ਨੂੰ ਸਨਮਾਨਤ ਕਰਨ ਲਈ ਮੋਤੀ ਨਗਰ ਵਿਖੇ ਇਕ ਸਮਾਰੋਹ ਕਰਵਾਇਆ ਗਿਆ...
ਨਵੀਂ ਦਿੱਲੀ, ਸਿੱਖ ਬੰਧੂ ਵੈਲਫ਼ੇਅਰ ਟਰੱਸਟ ਵਲੋਂ ਸਮਾਜ ਸੇਵਾ ਲਈ ਕਾਰਜਸ਼ੀਲ ਪਤਵੰਤਿਆਂ ਨੂੰ ਸਨਮਾਨਤ ਕਰਨ ਲਈ ਮੋਤੀ ਨਗਰ ਵਿਖੇ ਇਕ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਕਤ ਸੰਸਥਾ ਦੇ ਚੇਅਰਮੈਨ ਅਤੇ ਆਲ ਇੰਡੀਆ ਰਾਮਗੜ੍ਹੀਆ ਵਿਸ਼ਵਕਰਮਾ ਫ਼ੈਡਰੇਸਨ ਦੇ ਕੌਮੀ ਪ੍ਰਧਾਨ ਸੁਖਦੇਵ ਸਿੰਘ ਰਿਆਤ ਨੇ ਦਸਿਆ ਕਿ ਸਮਾਜਕ ਕੰਮ ਕਰਨ ਵਾਲਿਆਂ ਦੀ ਹੌਂਸਲਾ ਅਫ਼ਜਾਈ ਵੀ ਕਰਨੀ ਬਹੁਤ ਜਰੂਰੀ ਹੈ।
ਸ. ਰਿਆਤ ਨੇ ਦਸਿਆ ਕਿ ਸਿੱਖ ਬੰਧੂ ਵੈਲਫ਼ੇਅਰ ਟਰੱਸਟ ਦੇ ਇਸ ਸਲਾਨਾ ਸਮਾਗਮ ਵਿਚ ਮਹਾਸ਼ਿਆਂ ਦੀ ਹੱਟੀ (ਐਮ.ਡੀ.ਐਚ) ਮਸਾਲਿਆਂ ਦੇ ਮਾਲਕ ਮਹਾਸ਼ਾ ਧਰਮਪਾਲ ਗੁਲਾਟੀ ਨੂੰ ਸਿਹਤ ਤੇ ਸਿਖਿਆ ਦੇ ਖੇਤਰ ਵਿਚ ਪਾਏ ਆਪਣੇ ਅਹਿਮ ਯੋਗਦਾਨ ਬਦਲੇ ਅਨਮੋਲ ਰਤਨ ਦਾ ਖਿਤਾਬ ਜਿਸ ਵਿਚ ਇਕ ਲੱਖ ਰੁਪਏ ਦਾ ਚੈਕ ਅਤੇ ਯਾਦਗਾਰੀ ਚਿੰਨ ਦੇ ਸਨਮਾਨਤ ਕੀਤਾ ਗਿਆ ਹੈ।
Manjit Singh GK
ਜਥੇਦਾਰ ਅਵਤਾਰ ਸਿੰਘ ਹਿੱਤ ਨੂੰ ਪੰਥ ਅਤੇ ਸਿਆਸਤ ਤੇ ਬਰਾਦਰੀ ਨੂੰ ਉਪਰ ਚੁਕਣ ਲਈ ਰਾਮਗੜ੍ਹੀਆ ਰਤਨ ਦਾ ਖਿਤਾਬ ਜਿਸ ਵਿਚ 51 ਹਜਾਰ ਰੁਪਏ ਦਾ ਚੈਕ ਤੇ ਯਾਦਗਾਰੀ ਚਿੰਨ ਦੇ ਕੇ ਸਨਮਾਨ ਕੀਤਾ ਗਿਆ। ਇਤਿਹਾਸਕਾਰਾਂ ਬੀਬੀ ਅਮਰਜੀਤ ਕੌਰ ਭੰਮਰਾ (ਅੰਮ੍ਰਿਤਸਰ) ਨੂੰ ਮਾਂ-ਬੋਲੀ ਪੰਜਾਬੀ ਨੂੰ ਪ੍ਰਚੰਡ ਕਰਨ ਲਈ ਉਨ੍ਹਾਂ ਵਲੋਂ ਇਤਿਹਾਸ ਸਬੰਧੀ ਲਿਖੀਆਂ 18 ਪੁਸਤਕਾਂ ਤੇ ਹੋਰਨਾ ਕਾਰਜਾਂ ਲਈ ਵਿਸ਼ੇਸ਼ ਸਨਮਾਨ 31 ਹਜਾਰ ਰੁਪਏ ਦਾ ਚੈੱਕ ਦੇ ਯਾਦਗਾਰੀ ਚਿੰਨ ਦੇ ਕੇ ਸਨਮਾਨਤ ਕੀਤਾ।
ਗੋਲਡ ਮੈਡਲ ਜਿੱਤਣ ਵਾਲੀ ਪਾਨੀਪਤ ਦੀ ਹੋਣਹਾਰ ਵਿਦਿਆਰਥਣ ਗੁਰਕੀਰਤ ਕੌਰ ਜਿਸ ਨੇ ਸਿੱਖਿਆ ਦੇ ਖੇਤਰ ਵਿਚ ਮੱਲਾ ਮਾਰੀਆਂ ਤੇ ਸੋਨੇ ਦੇ ਤਗ਼ਮੇ ਜਿਤੇ ਉਨ੍ਹਾਂ ਨੂੰ ਸਟੂਡੈਂਟ ਆਫ਼ ਦਾ ਈਅਰ 21 ਹਜ਼ਾਰ ਰੁਪਏ ਦਾ ਚੈੱਕ ਤੇ ਯਾਦਗਾਰੀ ਚਿੰਨ ਦੇ ਕੇ ਸਨਮਾਨਤ ਕੀਤਾ ਗਿਆ। ਇਸ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਮਨਜੀਤ ਸਿੰਘ ਜੀ.ਕੇ. ਨੇ ਸ਼ਮੂਲੀਅਤ ਕੀਤੀ। ਸੰਸਥਾ ਦੇ ਪ੍ਰਧਾਨ ਜਸਵਿੰਦਰ ਸਿੰਘ ਰਿਆਤ ਨੇ ਦਸਿਆ ਕਿ ਉਕਤ ਸਮਾਰੋਹ ਦੌਰਾਨ ਇਕ ਸੌ ਤੋਂ ਵੱਧ ਸਮਾਜ ਸੇਵਾ ਵਿਚ ਲਗੀਆਂ ਸ਼ਖਸੀਅਤਾਂ ਦਾ ਵੀ ਸਨਮਾਨ ਕੀਤਾ ਗਿਆ ਹੈ। ਇਸ ਸਮਾਗਮ ਦੌਰਾਨ ਚਾਹਤ ਸਪੈਸ਼ਲ ਸਕੂਲ ਸੁਸਾਇਟੀ ਦੇ ਬੱਚਿਆਂ ਨੇ ਪ੍ਰੋਗਰਾਮ ਪੇਸ਼ ਕੀਤਾ।
ਇਸ ਮੌਕੇ ਜਸਵਿੰਦਰ ਸਿੰਘ ਰਿਆਤ, ਸੁਖਦੇਵ ਸਿੰਘ ਰਿਆਤ, ਕਿਰਨਦੀਪ ਸਿੰਘ ਰਿਆਤ, ਹਰਮਨਜੀਤ ਸਿੰਘ, ਬੀਬੀ ਰਣਜੀਤ ਕੌਰ, ਮਹਿੰਦਰ ਸਿੰਘ ਭੁੱਲਰ, ਸੁਰਜੀਤ ਸਿੰਘ ਵਿਲਕੂ, ਹੰਸਪਾਲ ਸਿੰਘ ਨਾਮਧਾਰੀ, ਕੁਲਵੰਤ ਸਿੰਘ ਖ਼ਾਲਸਾ, ਸੁਭਾਸ਼ ਆਰੀਆ, ਤੇਜਪਾਲ ਸਿੰਘ, ਅਜੀਤ ਸਿੰਘ ਸਿਹਰਾ, ਸਤਪਾਲ ਸਿੰਘ ਤ੍ਰੀਨਗਰ, ਜਤਿੰਦਰਪਾਲ ਸਿੰਘ ਗਾਗੀ, ਗੁਰਸ਼ਰਨ ਸਿੰਘ ਸੰਧੂ, ਜਗਜੀਤ ਸਿੰਘ ਰੀਹਲ, ਭੁਪਿੰਦਰ ਸਿੰਘ ਭੁੱਲਰ ਆਦਿ ਹਾਜ਼ਰ ਸਨ।