
ਭਾਰਤ ਦੇ 72ਵੇਂ ਆਜ਼ਾਦੀ ਦਿਵਸ ਮੌਕੇ, ਲੰਡਨ, ਜਰਮਨੀ ਦੂਤਘਰ ਅੱਗੇ ਸਿੱਖਾਂ ਅਤੇ ਕਸ਼ਮੀਰੀਆਂ ਵਲੋਂ ਜ਼ੋਰਦਾਰ ਰੋਸ ਮੁਜ਼ਾਹਰੇ ਕੀਤੇ ਗਏ...................
ਲੰਡਨ : ਭਾਰਤ ਦੇ 72ਵੇਂ ਆਜ਼ਾਦੀ ਦਿਵਸ ਮੌਕੇ, ਲੰਡਨ, ਜਰਮਨੀ ਦੂਤਘਰ ਅੱਗੇ ਸਿੱਖਾਂ ਅਤੇ ਕਸ਼ਮੀਰੀਆਂ ਵਲੋਂ ਜ਼ੋਰਦਾਰ ਰੋਸ ਮੁਜ਼ਾਹਰੇ ਕੀਤੇ ਗਏ। ਹਿੰਦੁਸਤਾਨ ਨੂੰ ਮਿਲੀ ਆਜ਼ਾਦੀ ਤੋਂ, ਬਾਅਦ ਵੀ 71 ਸਾਲਾਂ ਦੌਰਾਨ ਗ਼ੁਲਾਮੀ ਅਤੇ ਬਰਬਾਦੀ ਦੇ ਸੋਗ ਸੰਤਾਪ ਵਿਰੁਧ ਦ੍ਰਿੜ ਖੜੀਆਂ ਸੰਘਰਸ਼ੀਲ ਪੰਥਕ ਅਤੇ ਭਾਈਵਾਲ ਕੌਮੀ ਜਥੇਬੰਦੀ ਦੇ ਨੁਮਾਇੰਦਿਆਂ ਵਲੋਂ ਸਾਂਝੇ ਤੌਰ 'ਤੇ ਹਰ ਸਾਲ ਦੀ ਤਰ੍ਹਾਂ ਭਾਰਤ ਦੇ ਦੂਤਘਰਾਂ ਅੱਗੇ ਜ਼ੋਰਦਾਰ ਮੁਜ਼ਾਹਰੇ ਕੀਤੇ ਗਏ ਅਤੇ ਇਸ ਸਾਲ ਵੀ ਅਖੌਤੀ ਆਜ਼ਾਦੀ ਨੂੰ ਕਾਲੇ ਦਿਵਸ ਵਜੋਂ ਮਨਾਇਆ ਗਿਆ।
ਦਸਣਯੋਗ ਹੈ ਕਿ ਭਾਰਤੀ ਪੱਖੀ ਪ੍ਰਦਰਸ਼ਨਕਾਰੀ, ਜਿਨ੍ਹਾਂ ਨੇ ਇਸ ਸਾਲ ਦੇ ਜਨਵਰੀ, ਅਪ੍ਰੈਲ ਅਤੇ 12 ਅਗੱਸਤ ਦੇ ਰਾਏਸ਼ੁਮਾਰੀ ਮੁਜ਼ਾਹਰਿਆਂ ਵਿਚ ਭਾਰੀ ਨਮੌਸ਼ੀ ਦਾ ਸਾਹਮਣਾ ਹੋਣ ਤੋਂ ਬਾਅਦ ਭਾਰਤੀ ਦੂਤਘਰ ਸਾਹਮਣਿਉਂ ਗਾਇਬ ਰਹੇ। ਸਿੱਖਜ਼ ਫ਼ਾਰ ਜਸਟਿਸ ਦੇ ਕਾਰਕੁਨ ਭਾਈ ਦੁਪਿੰਦਰਜੀਤ ਸਿੰਘ, ਭਾਈ ਪਰਮਜੀਤ ਸਿੰਘ ਪੰਮਾ, ਕਸ਼ਮੀਰ ਕਾਨਸਰਨ ਮੁਖੀ ਨਜ਼ੀਰ ਅਹਿਮਦ ਸ਼ਾਵਲ, ਕੌਂਸਲ ਆਫ਼ ਖ਼ਾਲਿਸਤਾਨ ਦੇ ਪ੍ਰਧਾਨ, ਸ: ਅਮਰੀਕ ਸਿੰਘ ਸਹੋਤਾ, (ਓ.ਬੀ.ਈ.),
ਸ: ਲਵਸ਼ਿੰਦਰ ਸਿੰਘ ਡੱਲੇਵਾਲ, ਵਿਸ਼ਵ ਸਿੱਖ ਸੰਸਦ ਦੇ ਭਾਈ ਮਨਪ੍ਰੀਤ ਸਿੰਘ ਅਤੇ ਇਟਲੀ ਦੇ ਸ: ਜਸਬੀਰ ਸਿੰਘ, ਖ਼ਾਲਿਸਤਾਨ ਜਲਾਵਤਨ ਸਰਕਾਰ ਦੇ ਪ੍ਰਧਾਨ ਮੰਤਰੀ ਸ: ਗੁਰਮੇਜ ਸਿੰਘ ਗਿੱਲ ਤੋਂ ਇਲਾਵਾ ਅਤੇ ਰਾਜਾ ਸਿਕੰਦਰ ਖ਼ਾਨ ਸਮੇਤ ਕਈ ਹੋਰ ਕਸ਼ਮੀਰੀ ਨੇਤਾ ਅਤੇ ਜਥੇਬੰਦੀਆਂ ਵੀ ਮੁਜ਼ਾਹਰੇ ਵਿਚ ਸ਼ਾਮਲ ਹੋਈਆਂ।