Ucha Dar Babe Nanak Da ਵਿਖੇ ਹਿੰਦੂ-ਮੁਸਲਿਮ-ਈਸਾਈ ਅਤੇ ਬੋਧੀਆਂ ਦੇ ਬਾਬੇ ਨਾਨਕ ਸਬੰਧੀ ਵਿਚਾਰ ਵਿਲੱਖਣ : ਇੰਜੀ. ਮਿਸ਼ਨਰੀ
Published : Apr 18, 2024, 7:59 am IST
Updated : Apr 18, 2024, 7:59 am IST
SHARE ARTICLE
File Photo
File Photo

ਚੜ੍ਹਦੀ ਕਲਾ ਦੇ ਪੰਜ-ਪੰਜ ਜੈਕਾਰਿਆਂ ਨਾਲ ਹੋਈ ਰਵਾਨਗੀ ਅਤੇ ਵਾਪਸੀ : ਬੱਬੂ/ਰੋਮਾਣਾ

Ucha Dar Babe Nanak Da: ਕੋਟਕਪੂਰਾ (ਗੁਰਿੰਦਰ ਸਿੰਘ) : ਰੋਜ਼ਾਨਾ ਸਪੋਕਸਮੈਨ ਦੇ ਗ਼ਰੀਬ ਪਾਠਕਾਂ ਅਰਥਾਤ ਭਾਈ ਲਾਲੋਆਂ ਦੇ ਸਹਿਯੋਗ ਨਾਲ 100 ਕਰੋੜ ਰੁਪਏ ਤੋਂ ਜ਼ਿਆਦਾ ਦੀ ਕੀਮਤ ਨਾਲ ਤਿਆਰ ਕੀਤੇ ਗਏ ‘ਉੱਚਾ ਦਰ ਬਾਬੇ ਨਾਨਕ ਦਾ’ ਨੂੰ ਲੋਕ ਅਰਪਣ ਕਰਨ ਲਈ ਗੁਰੂ ਨਾਨਕ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਦੀ ਅਸਲ ਮਿਤੀ 14 ਅਪੈ੍ਰਲ ਵਾਲੇ ਦਿਨ ਦੀ ਚੋਣ ਕਰਨ ਵਾਲਾ ਫ਼ੈਸਲਾ ਢੁਕਵੇਂ ਸਮੇਂ ’ਤੇ ਦਰੁਸਤ ਆਖਦਿਆਂ ‘ਏਕਸ ਕੇ ਬਾਰਕ’ ਦੇ ਕਨਵੀਨਰ ਅਤੇ ਗਵਰਨਿੰਗ ਕੌਂਸਲ ਦੇ ਮੈਂਬਰ ਇੰਜੀ. ਬਲਵਿੰਦਰ ਸਿੰਘ ਮਿਸ਼ਨਰੀ ਨੇ ਆਖਿਆ ਕਿ ਭਾਵੇਂ ‘ਉੱਚਾ ਦਰ..’ ਨੂੰ ਹੋਂਦ ਵਿਚ ਲਿਆਉਣ ਲਈ ਅਨੇਕਾਂ ਮੁਸ਼ਕਲਾਂ

 ਸਮੱਸਿਆਵਾਂ, ਚੁਨੌਤੀਆਂ, ਪ੍ਰੇਸ਼ਾਨੀਆਂ, ਪੇਸ਼ਬੰਦੀਆਂ, ਅੜਿੱੱਕਿਆਂ, ਤੇਜ਼ ਝੱਖੜਾਂ, ਤੂਫ਼ਾਨਾਂ ਆਦਿ ਦੀ ਪ੍ਰਵਾਹ ਨਾ ਕਰਦਿਆਂ ਸ.. ਜੋਗਿੰਦਰ ਸਿੰਘ ਸਪੋਕਸਮੈਨ ਦਿ੍ਰੜ੍ਹ ਇਰਾਦੇ ਨਾਲ ਅਡੋਲ ਰਹੇ ਪਰ ਸਿੱਖ ਕੌਮ ਦੇ ਅਰਬਾਂ-ਖਰਬਾਂਪਤੀ ਧਨਾਢ ਲੋਕਾਂ ਵਲੋਂ ਸਹਿਯੋਗ ਨਾ ਮਿਲਣ ਦਾ ਸ. ਜੋਗਿੰਦਰ ਸਿੰਘ ਸਮੇਤ ਰੋਜ਼ਾਨਾ ਸਪੋਕਸਮੈਨ ਦੇ ਗ਼ਰੀਬ ਪਾਠਕਾਂ ਅਰਥਾਤ ਭਾਈ ਲਾਲੋਆਂ ਦੇ ਮਨਾਂ ’ਚ ਗਿਲਾ ਤੇ ਰੋਸ ਬਰਕਰਾਰ ਰਹੇਗਾ। 

ਇੰਜੀ. ਬਲਵਿੰਦਰ ਸਿੰਘ ਮਿਸ਼ਨਰੀ ਨੇ ਆਖਿਆ ਕਿ ਬਾਬੇ ਨਾਨਕ ਦੀਆਂ ਚਾਰ ਉਦਾਸੀਆਂ ਅਰਥਾਤ ਚਾਰ ਵੱਡੀਆਂ ਯਾਤਰਾਵਾਂ ਦੇ ਹਰ ਪੜਾਅ ’ਤੇ ਰੁਕ ਕੇ ਅਤੇ ਪੈਦਲ ਚਲ ਕੇ ਇਸ ਵਿਚ ਸ਼ਾਮਲ ਹੋਣ ਦਾ ਆਨੰਦ ਵਖਰਾ ਅਤੇ ਵਿਲੱਖਣ ਹੋਵੇਗਾ। ਸਰਪ੍ਰਸਤ ਮੈਂਬਰਾਂ ਸੁਖਵਿੰਦਰ ਸਿੰਘ ਬੱਬੂ ਅਤੇ ਲਖਵਿੰਦਰ ਸਿੰਘ ਰੋਮਾਣਾ ਨੇ ਆਖਿਆ ਕਿ 6 ਵੱਡੇ ਏਅਰ ਕੰਡੀਸ਼ਨਰ ਹਾਲਾਂ ਵਿਚ ਬਾਬੇ ਨਾਨਕ ਦੇ ਫ਼ਲਸਫ਼ੇ ਨੂੰ ਰੂਪਮਾਨ ਕਰਨ ਵਾਲੀਆਂ ਫ਼ਿਲਮਾਂ ਹਰ ਇਕ ਵੀਰ-ਭੈਣ, ਬੱਚੇ, ਨੌਜਵਾਨ ਅਤੇ ਬਜ਼ੁਰਗ ਦੇ ਗਿਆਨ ’ਚ ਵਾਧਾ ਕਰਨਗੀਆਂ।

ਗੁਰਦੀਪ ਸਿੰਘ, ਹਰਦੇਵ ਸਿੰਘ ਅਤੇ ਬਲਰਾਜ ਸਿੰਘ ਨੇ ਆਖਿਆ ਕਿ ਸਾਰੇ ਮੈਂਬਰ ‘ਉੱਚਾ ਦਰ..’ ਦੇ ਨਨਕਾਣਾ ਬਜ਼ਾਰ ਵਿਚੋਂ ਹਰ ਚੀਜ਼ ਜ਼ੀਰੋ ਮੁਨਾਫ਼ੇ ’ਤੇ ਅਰਥਾਤ ਕੰਪਨੀ ਰੇਟ ’ਤੇ ਲੈ ਸਕਣਗੇ, ਬਜ਼ਾਰ ਵਿਚ ਉਹ ਚੀਜ਼ ਭਾਵੇਂ ਕਿੰਨੀ ਵੀ ਮਹਿੰਗੀ ਵਿਕਦੀ ਹੋਵੇ। ਜਸਵਿੰਦਰ ਸਿੰਘ, ਗੁਰਿੰਦਰ ਸਿੰਘ, ਗੁਰਮੀਤ ਸਿੰਘ ਅਤੇ ਸੁਖਦੇਵ ਕੌਰ ਨੇ ਆਖਿਆ ਕਿ ਗੁਰੂ ਨਾਨਕ ਸਾਹਿਬ ਦੀਆਂ ਦੇਸ਼-ਵਿਦੇਸ਼ ਵਿਚ ਸਾਂਭੀਆਂ ਯਾਦਗਾਰਾਂ ਅਤੇ ਭਾਈ ਲਾਲੋ ਦੀ ਬਗ਼ੀਚੀ ਵਿਚੋਂ ਫਲਾਂ ਦੇ ਮੌਸਮ ਵਿਚ ਮੁਫ਼ਤ ਫਲ ਲੈਣ ਸਮੇਤ ‘ਕੋਧਰੇ ਦੀ ਰੋਟੀ’ ਦਾ ਪ੍ਰਸ਼ਾਦ ਮਿਲਣਾ ਵੀ ਪ੍ਰਬੰਧਕਾਂ ਦਾ ਬਹੁਤ ਵੱਡਾ ਤੇ ਵਿਲੱਖਣ ਉਪਰਾਲਾ ਹੈ। 

ਟੇਕ ਸਿੰਘ, ਬਲਜਿੰਦਰ ਸਿੰਘ, ਤਰਸੇਮ ਸਿੰਘ, ਰਣਜੀਤ ਸਿੰਘ, ਲਖਵੀਰ ਸਿੰਘ, ਮਹਿੰਦਰ ਸਿੰਘ, ਭਰਪੂਰ ਸਿੰਘ, ਇਕਬਾਲ ਸਿੰਘ, ਏਕਮ ਸਿੰਘ, ਤਰਲੋਚਨ ਸਿੰਘ ਆਦਿ ਨੇ ਦਸਿਆ ਕਿ ‘ਉੱਚਾ ਦਰ..’ ਵਿਚ ਬੱਚਿਆਂ ਲਈ ਫ਼ਿਲਮਾਂ ਤੇ ਝੂਲੇ, ਮੁਫ਼ਤ ਇਲਾਜ, ਬੇਬੇ ਨਾਨਕੀ ਸਰਾਵਾਂ, ਘਰੇਲੂ ਖੇਡਾਂ, ਬਾਗ਼ ਅਤੇ ਫੁਹਾਰੇ, ਵਿਦਿਆਸਰ ਵਿਚ ਮੁਫ਼ਤ ਕਲਾਸਾਂ, ਟੀ.ਵੀ. ਚੈਨਲ

ਹਿੰਦੂ-ਈਸਾਈ-ਬੋਧੀ-ਮੁਸਲਮਾਨ ਆਦਿਕ ਵਿਦਵਾਨਾਂ ਵਲੋਂ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਅਪਣਾ ਗੁਰੂ ਦਰਸਾਉਣ ਅਤੇ ਬਾਬੇ ਨਾਨਕ ਦੀ ਮਹਿਮਾ ਸਬੰਧੀ ਲਿਖੀ ਸ਼ਬਦਾਵਲੀ ਵੀ ਸਰਲਭਾਸ਼ਾ ਵਿਚ ਪੜ੍ਹਨ-ਸੁਣਨ ਅਤੇ ਦੇਖਣ ਨੂੰ ਮਿਲੇਗੀ। ਇੰਜੀ. ਬਲਵਿੰਦਰ ਸਿੰਘ ਮਿਸ਼ਨਰੀ ਅਤੇ ਸੁਖਵਿੰਦਰ ਸਿੰਘ ਬੱਬੂ ਦੀ ਅਗਵਾਈ ’ਚ ਸੰਗਤਾਂ ਨੇ ਰਵਾਨਗੀ ਅਤੇ ਵਾਪਸੀ ਮੌਕੇ ਚੜ੍ਹਦੀ ਕਲਾ ਦੇ ਪੰਜ-ਪੰਜ ਜੈਕਾਰੇ ਲਾ ਕੇ ਸਫ਼ਰ ਦੀ ਸ਼ੁਰੂਆਤ ਕੀਤੀ।

SHARE ARTICLE

ਏਜੰਸੀ

Advertisement

Harpal Cheema VS Partap Bajwa : ਪ੍ਰਤਾਪ ਬਾਜਵਾ ਤੇ ਹਰਪਾਲ ਚੀਮਾ ਦੀ ਹੋ ਗਈ ਬਹਿਸ ਤੁਸੀ ਗੈਂਗਸਟਰ ਪਾਲੇ ਆ

11 Jul 2025 12:17 PM

Punjab Vidhan Sabha Session live : ਅਮਨ ਅਰੋੜਾ ਤੇ ਬਾਜਵਾ ਦੀ ਬਹਿਸ ਮਗਰੋਂ CM ਮਾਨ ਹੋ ਗਏ ਖੜ੍ਹੇ

11 Jul 2025 12:15 PM

Abohar Tailor Murder Case Sanjay Verma, photo of Sandeep Jakhar with the accused in the Abohar case

10 Jul 2025 9:04 PM

'ਮੁੱਖ ਮੰਤਰੀ ਸਿਹਤ ਯੋਜਨਾ' ਹੋਵੇਗੀ ਉੱਤਮ ਯੋਜਨਾ?...10 ਲੱਖ ਦੇ ਕੈਸ਼ਲੈੱਸ ਇਲਾਜ ਨਾਲ ਮਿਲੇਗੀ ਰਾਹਤ?....

10 Jul 2025 9:02 PM

'Beadbi ਕਰਨ ਵਾਲਿਆਂ ਲਈ ਮੌਤ ਦੀ ਸਜ਼ਾ' - ਹੰਗਾਮੇਦਾਰ ਹੋਵੇਗਾ Vidhan Sabha ਦਾ ਵਿਸ਼ੇਸ਼ ਇਜਲਾਸ | Spokesman Debate

10 Jul 2025 5:46 PM
Advertisement