
ਪੰਥਕ ਤਾਲਮੇਲ ਸੰਗਠਨ ਨੇ ਭੇਖੀ ਸਾਧ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਮਾਣਿਕਤਾ ਪ੍ਰਤੀ ਦਿਤੀ ਚੁਨੌਤੀ...
ਅੰਮ੍ਰਿਤਸਰ, ਪੰਥਕ ਤਾਲਮੇਲ ਸੰਗਠਨ ਨੇ ਭੇਖੀ ਸਾਧ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਮਾਣਿਕਤਾ ਪ੍ਰਤੀ ਦਿਤੀ ਚੁਨੌਤੀ ਦਾ ਸਖ਼ਤ ਨੋਟਿਸ ਲਿਆ ਹੈ। ਸੰਗਠਨ ਕਨਵੀਨਰ ਗਿਆਨੀ ਕੇਵਲ ਸਿੰਘ ਨੇ ਕਿਹਾ ਕਿ ਭੇਖੀ ਸਾਧ ਦੀ ਬੋਲੀ ਵਿਚੋਂ ਸਪੱਸ਼ਟ ਕੱਟੜਤਾ ਤੇ ਸਿਆਸੀ ਸਾਜ਼ਸ਼ ਦੀ ਬੋਅ ਆਉਂਦੀ ਹੈ। ਗੁਰੂ ਸਾਹਿਬਾਨਾਂ ਨੂੰ ਗਊ ਪੂਜਕ ਅਤੇ ਮੂਰਤੀ ਪੂਜਕ ਵਜੋਂ ਪੇਸ਼ ਕਰਨ ਲਈ ਛੱਪ ਰਹੀਆਂ ਪੁਸਤਕਾਂ ਇਸ ਕੜੀ ਦਾ ਵੱਡਾ ਸਬੂਤ ਹਨ। ਅੱਜ ਦੇਸ਼ ਭਰ ਦੇ ਨਾਨਕ ਨਾਮ ਲੇਵਾ ਅਤੇ ਘੱਟ-ਗਿਣਤੀਆਂ ਦੇ ਆਪਸੀ ਸਬੰਧ ਗੂੜੇ ਹੋ ਰਹੇ ਹਨ ਜੋ ਕਿ ਕੱਟੜ ਧਿਰਾਂ ਲਈ ਚਿੰਤਾ ਪੈਦਾ ਕਰ ਰਹੇ ਹਨ।
Giani Kewal Singh
ਲਗਾਤਾਰ ਸਿੱਖ ਧਰਮ ਅਤੇ ਇਤਿਹਾਸ 'ਤੇ ਪੂਰੀ ਵਿਉਂਤਬੰਦੀ ਨਾਲ ਹਮਲੇ ਹੋ ਰਹੇ ਹਨ। ਸੰਗਠਨ ਨੇ ਚਿਤਾਵਨੀ ਦਿਤੀ ਕਿ ਬਿਨਾਂ ਸ਼ੱਕ ਸਿੱਖ ਧਰਮ ਦੀਆਂ ਸਿਰਮੌਰ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਤਖ਼ਤ ਸਾਹਿਬਾਨ ਪੰਥ-ਦੋਖੀਆਂ ਦੀ ਕਮਾਨ ਹੇਠ ਹਨ ਪਰ ਸਿੱਖ ਸੰਗਤ ਹਮਲਿਆਂ ਨੂੰ ਬਰਦਾਸ਼ਤ ਨਹੀਂ ਕਰੇਗੀ। ਭੇਖੀ ਸਾਧ ਤੇ ਉਸ ਦੇ ਆਕਾਵਾਂ ਨੂੰ ਖੁਲ੍ਹਾ ਸੱਦਾ ਹੈ ਕਿ ਉਹ ਅਪਣੇ ਸਵਾਲਾਂ ਦਾ ਜਵਾਬ ਜਦ ਮਰਜ਼ੀ ਜਨਤਕ ਇਕੱਠ ਵਿਚ ਲੈ ਸਕਦੇ ਹਨ ਪਰ ਇਹ ਯਾਦ ਰਖਣਾ ਚਾਹੀਦਾ ਹੈ ਕਿ ਗੁਰੂ ਅਰਜਨ ਦੇਵ ਜੀ ਗੁਰੂ ਸ਼ਹੀਦ-ਪਰੰਪਰਾ ਦੇ ਮੋਢੀ ਹਨ।