ਕਰਤਾਰਪੁਰ ਲਾਂਘੇ ਨੂੰ ਬੰਦ ਰੱਖਣ ਦੀ ਕੋਈ ਤੁਕ ਹੀ ਨਹੀਂ ਬਣਦੀ, ਇਸ ਦੀ ਯਾਤਰਾ ਕੌਮਾਂਤਰੀ ਹੈ: ਗੁਰਾਇਆ
Published : Jul 18, 2021, 8:11 am IST
Updated : Jul 18, 2021, 8:11 am IST
SHARE ARTICLE
Kartarpur Sahib
Kartarpur Sahib

ਕਰਤਾਰਪੁਰ ਲਾਂਘਾ ਖੁਲ੍ਹਵਾਉਣ ਸਬੰਧੀ ਜਥੇਬੰਦੀ ਨੇ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ 

ਅੰਮਿ੍ਰਤਸਰ (ਸੁਖਵਿੰਦਰਜੀਤ ਸਿੰਘ ਬਹੋੜੂ) : ਕਰਤਾਰਪੁਰ ਲਾਂਘਾ ਅੰਦੋਲਨ ’ਚ ਯੋਗਦਾਨ ਪਾਉਣ ਵਾਲੇ ਭਬੀਸ਼ਨ ਸਿੰਘ ਗੁਰਾਇਆ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਨਲਾਈਨ ਪੱਤਰ ਲਿਖ ਕੇ ਬੇਨਤੀ ਕੀਤੀ ਹੈ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਿਆ ਜਾਵੇ ਜੋ ਕਿ 16 ਮਾਰਚ 2020 ਤੋਂ ਲਾਕਡਾਊਨ ਕਰ ਕੇ ਬੰਦ ਕਰ ਦਿਤਾ ਗਿਆ ਸੀ। ਹੁਣ ਕਿਉਂਕਿ ਦੇਸ਼ ਭਰ ਦੇ ਸਾਰੇ ਇਮੀਗ੍ਰੇਸ਼ਨ ਦਫ਼ਤਰ ਖੋਲ੍ਹ ਦਿਤੇ ਗਏ ਹਨ, ਕਰਤਾਰਪੁਰ ਸਾਹਿਬ ਵਾਲੇ ਲਾਂਘੇ ਨੂੰ ਬੰਦ ਰੱਖਣ ਦੀ ਕੋਈ ਤੁਕ ਹੀ ਨਹੀਂ ਬਣਦੀ। ਕਰਤਾਰਪੁਰ ਦੀ ਯਾਤਰਾ ਕੌਮਾਂਤਰੀ ਹੈ, ਜਿਥੇ ਕੋਰੋਨਾ ਪ੍ਰੋਟੋਕੋਲ ਆਸਾਨੀ ਨਾਲ ਲਾਗੂ ਹੈ।

Photo

ਇਥੇ ਭੀੜ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਕਿਉਂਕਿ ਸਰਹੱਦੀ ਇਮੀਗ੍ਰੇਸ਼ਨ ਦਫ਼ਤਰ ਤਕ ਉਹੀ ਜਾ ਸਕਦਾ ਹੈ ਜਿਸ ਨੇ ਪਹਿਲਾਂ ਤੋਂ ਆਨਲਾਈਨ ਆਗਿਆ ਲਈ ਹੋਵੇ। ਫਿਰ ਯਾਤਰੀ ਸੁਰੱਖਿਆ ਪੁਲਿਸ ਦੇ ਹੁਕਮ ਬਗੈਰ ਕਦਮ ਵੀ ਨਹੀਂ ਪੁੱਟ ਸਕਦਾ। ਸਗੋਂ ਕੌਮਾਂਤਰੀ ਹਵਾਈ ਅੱਡਿਆਂ ’ਤੇ ਭੀੜ ਹੋ ਸਕਦੀ ਹੈ ਪਰ ਕਰਤਾਰਪੁਰ ਲਾਂਘੇ ’ਤੇ ਨਹੀਂ। ਫਿਰ ਜਿਥੇ ਜਾਣਾ ਹੈ ਉਹ ਵੀ ਕੋਈ ਭੀੜ ਭਾੜ ਵਾਲੀ ਥਾਂ ਨਹੀਂ ਹੈ ਕਿਉਂਕਿ ਕਰਤਾਰਪੁਰ ਸਾਹਿਬ ਇਕੱਲਾ ਪਿਆ ਸਥਾਨ ਹੈ ਜਿਥੇ ਨੇੜੇ-ਤੇੜੇ ਕੋਈ ਬਾਜ਼ਾਰ, ਮੰਡੀ, ਪਿੰਡ, ਬਸਤੀ ਜਾਂ ਸ਼ਹਿਰ ਨਹੀਂ ਹੈ। ਸੋ ਕਰਤਾਰਪੁਰ ਦੀ ਯਾਤਰਾ ਕੋਈ ਆਮ ਧਾਰਮਕ ਯਾਤਰਾ ਨਹੀਂ।

Gurudwara Kartarpur SahibKartarpur Sahib

ਬਾਕੀ ਥਾਈਂ ਅਕਸਰ ਭੀੜਾਂ ਇਕੱਠੀਆਂ ਹੋ ਜਾਂਦੀਆਂ ਹਨ। ਪਾਕਿਸਤਾਨ ਵਿਚ ਉਂਜ ਵੀ ਕੋਰੋਨਾ ਦਾ ਅਸਰ ਸਾਡੇ ਨਾਲੋਂ ਘੱਟ ਰਿਹਾ ਹੈ ਅਤੇ ਉਥੋਂ ਦੀ ਸਰਕਾਰ ਇਹ ਯਾਤਰਾ ਦੁਬਾਰਾ ਚਾਲੂ ਕਰਨ ਲਈ ਹਾਮੀ ਵੀ ਭਰ ਚੁੱਕੀ ਹੈ। ਸਰਕਾਰ ਯਾਤਰੀ ਦੇ ਟੀਕਾ ਲੱਗਾ ਹੋਣ ਦੀ ਸ਼ਰਤ ਵੀ ਨਾਲ ਜੋੜ ਲਵੇ। ਚਿੱਠੀ ਦੀ ਨਕਲ ਉਨ੍ਹਾਂ ਨੇ ਵਿਦੇਸ਼ ਮੰਤਰੀ, ਕੇਂਦਰੀ ਖੇਤੀਬਾੜੀ ਮੰਤਰੀ, ਮੁੱਖ ਮੰਤਰੀ ਪੰਜਾਬ, ਗ੍ਰਹਿ ਸਕੱਤਰ ਭਾਰਤ ਸਰਕਾਰ ਅਤੇ ਡੀ.ਸੀ. ਗੁਰਦਾਸਪੁਰ ਨੂੰ ਵੀ ਭੇਜੀ ਹੈ ਕਿ ਬਣਦੀ ਕਰਵਾਈ ਸ਼ੁਰੂ ਕੀਤੀ ਜਾਵੇ।

kartarpur sahibkartarpur sahib

ਗੁਰਾਇਆ ਦੀ ਜਥੇਬੰਦੀ ‘ਸੰਗਤ ਲਾਂਘਾ ਕਰਤਾਰਪੁਰ’ ਜਿਸ ਨੇ ਪਿੱਛੇ ਲਾਂਘਾ ਖੁਲ੍ਹਵਾਉਣ ਲਈ 18 ਸਾਲ ਜੱਦੋਜਹਿਦ ਕੀਤੀ, ਲਾਂਘਾ ਖੁਲ੍ਹਣ ’ਤੇ ਨਵੰਬਰ 2019 ਵਿਚ ਭੰਗ ਕਰ ਦਿਤੀ ਗਈ ਸੀ। ਕਲ ਫਿਰ ਸੰਗਰਾਂਦ ਦੇ ਦਿਹਾੜੇ ਤੇ ਗੁਰਾਇਆ ਨੇ ਭਜਨ ਸਿੰਘ ਰੋਡਵੇਜ, ਰਾਜ ਸਿੰਘ ਅਤੇ ਲਖਵਿੰਦਰ ਸਿੰਘ ਨੇ ਸਰਹੱਦ ’ਤੇ ਅਰਦਾਸ ਕੀਤੀ ਜਿਸ ਵਿਚ ਅਨੇਕਾਂ ਸੰਗਤਾਂ ਵੀ ਸ਼ਾਮਲ ਹੋਈਆਂ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Mohali News: ਕਾਰ ਨੂੰ ਹਾਰਨ ਮਾਰਨ ਕਰਕੇ ਚੱਲੇ ਘਸੁੰਨ..ਪਾੜ ਦਿੱਤੀ ਟੀ-ਸ਼ਰਟ, ਦੇਖੋ ਕਿਵੇਂ ਪਿਆ ਪੰਗਾ

20 Apr 2024 11:42 AM

Pathankot News: ਬਹੁਤ ਵੱਡਾ ਹਾਦਸਾ! ਤੇਜ਼ ਹਨ੍ਹੇਰੀ ਨੇ ਤੋੜ ਦਿੱਤੇ ਬਿਜਲੀ ਦੇ ਖੰਭੇ, ਲਪੇਟ 'ਚ ਆਈ ਬੱਸ, ਦੇਖੋ ਮੌਕੇ

20 Apr 2024 11:09 AM

ਪਟਿਆਲਾ ਦੇ ਬਾਗੀ ਕਾਂਗਰਸੀਆਂ ਲਈ Dharamvir Gandhi ਦਾ ਜਵਾਬ

20 Apr 2024 10:43 AM

ਕੀ Captain Amarinder Singh ਕਰਕੇ ਨਹੀਂ ਦਿੱਤੀ ਟਕਸਾਲੀ ਕਾਂਗਰਸੀਆਂ ਨੂੰ ਟਿਕਟ?

20 Apr 2024 10:00 AM

ਚਮਕੀਲਾ ਗੰਦੇ ਗੀਤਾਂ ਕਾਰਨ ਮਰਿਆ, ਪਰ ਬਾਕੀ ਕਿਵੇਂ ਬੱਚ ਗਏ? ਪਾਸ਼ ਦਾ ਕੀ ਕਸੂਰ ਸੀ...

20 Apr 2024 9:49 AM
Advertisement