Panthak News: ਹਰਿਆਣੇ ਦੇ ਇਤਿਹਾਸਕ ਗੁਰਦਵਾਰਿਆਂ ਵਿਚ ਮਰਿਆਦਾ ਦੀ ਉਲੰਘਣਾ ਵਿਰੁਧ ਸੰਗਤਾਂ ’ਚ ਰੋਸ
Published : Feb 19, 2024, 6:44 am IST
Updated : Feb 19, 2024, 8:47 am IST
SHARE ARTICLE
Baljit Singh Daduwal
Baljit Singh Daduwal

ਸਿੱਖ ਮਾਮਲਿਆਂ ’ਚ ਦਖ਼ਲ ਦੇਣ ਵਾਲੀਆਂ ਸਰਕਾਰਾਂ ਬਾਦਲਾਂ ਦਾ ਹਸ਼ਰ ਦੇਖ ਲੈਣ : ਦਾਦੂਵਾਲ

Panthak News: ਹਰਿਆਣੇ ਦੇ ਇਤਿਹਾਸਕ ਗੁਰਦਵਾਰਿਆਂ ’ਚ ਪੈਰਾਮਿਲਟਰੀ ਫ਼ੋਰਸਾਂ ਵਲੋਂ ਸ਼ਰਾਬ ਪੀਣ ਜਾਂ ਤਮਾਕੂਨੋਸ਼ੀ ਕਰਨ ਦੇ ਲੱਗੇ ਦੋਸ਼ਾਂ ਤੋਂ ਬਾਅਦ ਭਾਵੇਂ ਹਰਿਆਣਾ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਮੈਨੇਜਰ ਨੂੰ ਮੁਅੱਤਲ ਕਰਨ ਦਾ ਐਲਾਨ ਕੀਤਾ ਹੈ ਪਰ ਆਰਜ਼ੀ ਪ੍ਰਬੰਧਾਂ ਕਰ ਕੇ ਸਿੱਖ ਸਿਧਾਂਤਾਂ ਤੇ ਪੰਥਕ ਮਰਿਆਦਾ ਦੀਆਂ ਜੋ ਧੱਜੀਆਂ ਉਡਾਈਆਂ ਗਈਆਂ ਹਨ, ਉਹ ਬਰਦਾਸ਼ਤ ਤੋਂ ਬਾਹਰ ਹਨ।

ਹਰਿਆਣਾ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਆਖਿਆ ਕਿ ਸਿੱਖ ਮਾਮਲਿਆਂ ਵਿਚ ਦਖ਼ਲਅੰਦਾਜ਼ੀ ਕਰਨ ਵਾਲੀਆਂ ਸਰਕਾਰਾਂ ਅਕਾਲੀਆਂ ਦਾ ਹਸ਼ਰ ਦੇਖ ਲੈਣ ਕਿਉਂਕਿ ਅਕਾਲੀ ਦਲ ਬਾਦਲ ਨੇ ਅਪਣੀ ਹਕੂਮਤ ਦੌਰਾਨ ਗੁਰਦਵਾਰਿਆਂ ਦੀਆਂ ਗੋਲਕਾਂ ਅਤੇ ਸਰਾਵਾਂ ਦੀ ਰੱਜ ਕੇ ਦੁਰਵਰਤੋਂ ਕੀਤੀ ਜਿਸ ਕਰ ਕੇ ਉਹ ਅਪਣੀਆਂ ਪਾਰਟੀਆਂ ਸਮੇਤ ਹਾਸ਼ੀਏ ’ਤੇ ਜਾ ਪਏ ਹਨ।

ਭਾਈ ਪੰਥਪ੍ਰੀਤ ਸਿੰਘ, ਪ੍ਰੋ. ਇੰਦਰ ਸਿੰਘ ਘੱਗਾ, ਪੋ੍ਰ ਸਰਬਜੀਤ ਸਿੰਘ ਧੁੰਦਾ, ਭਾਈ ਗੁਰਬਚਨ ਸਿੰਘ ਪੰਨਵਾਂ, ਭਾਈ ਹਰਜਿੰਦਰ ਸਿੰਘ ਮਾਝੀ, ਭਾਈ ਸੁਖਜੀਤ ਸਿੰਘ ਖੋਸੇ, ਭਾਈ ਸਤਨਾਮ ਸਿੰਘ ਚੰਦੜ ਅਤੇ ਭਾਈ ਹਰਜੀਤ ਸਿੰਘ ਢਪਾਲੀ ਨੇ ਹਰਿਆਣੇ ਦੇ ਇਤਿਹਾਸਕ ਗੁਰਦਵਾਰਿਆਂ ਪੰਜੋਖਰਾ ਸਾਹਿਬ ਅਤੇ ਮੰਜੀ ਸਾਹਿਬ ਵਿਖੇ ਵਾਪਰੀਆਂ ਗੁਰ ਮਰਿਆਦਾ ਦੀ ਉਲੰਘਣਾ ਕਰਨ ਵਾਲੀਆਂ ਘਟਨਾਵਾਂ ਦੀ ਨਿਖੇਧੀ ਕਰਦਿਆਂ ਆਖਿਆ ਹੈ ਕਿ ਭਾਵੇਂ ਸਰਕਾਰਾਂ ਦਾ ਕਿਸੇ ਖ਼ਾਸ ਸ਼੍ਰੇਣੀ ਪ੍ਰਤੀ ਨਜ਼ਰੀਆ ਜੋ ਮਰਜ਼ੀ ਹੋਵੇ ਪਰ ਉਸ ਧਰਮ ਦੇ ਸਿਧਾਂਤਾਂ ਅਤੇ ਮਰਿਆਦਾ ਦੀਆਂ ਧੱਜੀਆਂ ਉਡਾਉਣ ਦੀ ਸੰਵਿਧਾਨਕ ਦੇਸ਼ ਅੰਦਰ ਕਿਸੇ ਨੂੰ ਕੋਈ ਇਜਾਜ਼ਤ ਨਹੀਂ।
ਗੁਰਦਵਾਰੇ ਅੰਦਰ ਸ਼ਰਾਬ ਪੀਣ, ਤਮਾਕੂਨੋਸ਼ੀ ਕਰਨ ਸਮੇਤ ਉਨ੍ਹਾਂ ਹੀ ਫ਼ੋਰਸਾਂ ਵਲੋਂ ਪੰਜਾਬੀ ਕਿਸਾਨਾ ’ਤੇ ਤਸ਼ੱਦਦ ਢਾਹੁਣ, ਸਿੱਖ ਨੌਜਵਾਨਾਂ ਨੂੰ ਅਪਣੇ ਮੋਟਰਸਾਈਕਲ ਗੁਰਦਵਾਰੇ ਦੀ ਹਦੂਦ ਅੰਦਰ ਲਾਉਣ ਤੋਂ ਪ੍ਰਬੰਧਕਾਂ ਵਲੋਂ ਰੋਕਣ ਵਾਲੇ ਵੀਡੀਉ ਕਲਿਪ ਵਾਇਰਲ ਹੋਣ ਨਾਲ ਜਿਥੇ ਸਿੱਖ ਚਿੰਤਕਾਂ, ਪੰਥਕ ਵਿਦਵਾਨਾਂ ਅਤੇ ਪੰਥਦਰਦੀਆਂ ਨੇ ਹਰਿਆਣਾ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਪ੍ਰਬੰਧ ’ਤੇ ਦੋਸ਼ ਲਾਏ ਹਨ, ਉੱਥੇ ਦੇਸ਼ ਵਿਦੇਸ਼ ਵਿੱਚ ਵਸਦੀਆਂ ਗੁਰੂ ਨਾਨਕ ਨਾਮਲੇਵਾ ਸੰਗਤਾਂ ਵਿਚ ਇਸ ਘਟਨਾ ਪ੍ਰਤੀ ਰੋਸ ਪੈਦਾ ਹੋਣਾ ਸੁਭਾਵਕ ਹੈ।

 (For more Punjabi news apart from Panthak News: Sangat against violation in historical Gurudwaras of Haryana, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement