
ਜਾਂਚ ਕਮੇਟੀ ਵਲੋਂ 523ਮੁਲਾਜਮਾਂ ਦੀ ਛਾਂਟੀ ਵਾਲੀ ਸੂਚੀ ਜਨਤਕ ਕਰਨ ਤੋਂ ਪਹਿਲਾ ਹੀ ਅਪਣੇ ਅਹੁਦਿਆਂ ਤੋਂ ਅਸਤੀਫ਼ੇ ਦੇਣੇ ਸ਼ੁਰੂ ਕਰ ਦਿਤੇ ਹਨ।
ਸਿਫ਼ਾਰਸ਼ੀ ਮੁਲਾਜ਼ਮਾਂ ਵਲੋਂ ਅਸਤੀਫ਼ੇ ਦੇਣੇ ਸ਼ੁਰੂ
ਮਾਨਸਾ, 12 ਮਾਰਚ (ਸੁਖਵੰਤ ਸਿੰਘ ਸਿੱਧੂ): ਐਸ ਜੀ ਪੀ ਸੀ ਦੇ ਅਦਾਰਿਆ ਤੇ ਗੁਰਦੁਆਰਿਆਂ ਵਿਚ ਸ਼੍ਰੋਮਣੀ ਕਮੇਟੀ ਮੈਂਬਰਾਂ ਦੀਆਂ ਸਿਫ਼ਾਰਸ਼ਾਂ ਤੇ ਭਰਤੀ ਹੋਏ ਮੁਲਾਜ਼ਮਾਂ ਵਲੋਂ ਜਾਂਚ ਕਮੇਟੀ ਵਲੋਂ 523ਮੁਲਾਜਮਾਂ ਦੀ ਛਾਂਟੀ ਵਾਲੀ ਸੂਚੀ ਜਨਤਕ ਕਰਨ ਤੋਂ ਪਹਿਲਾ ਹੀ ਅਪਣੇ ਅਹੁਦਿਆਂ ਤੋਂ ਅਸਤੀਫ਼ੇ ਦੇਣੇ ਸ਼ੁਰੂ ਕਰ ਦਿਤੇ ਹਨ। ਪ੍ਰੋ. ਬੰਡੂਗਰ ਦੇ ਕਾਰਜਕਾਲ ਦੌਰਾਨ ਇਕ ਅੰਤ੍ਰਿੰਗ ਕਮੇਟੀ ਦੇ ਮੈਂਬਰ ਵਲੋਂ ਸੁਪਰਵਾਈਜ਼ਰ ਭਰਤੀ ਕਰਵਾਏ ਉਸ ਦੇ ਬੇਟੇ
ਨੇ ਜੋ ਸੂਚਨਾ ਕੇਂਦਰ ਵਿਖੇ ਤਾਇਨਾਤ ਸੀ ਨੇ ਚੁੱਪਚਾਪ ਹੀ ਐਸ ਜੀ ਪੀ ਸੀ ਪ੍ਰਧਾਨ ਲੌਂਗੋਵਾਲ ਨੂੰ ਆਪਣਾ ਅਸਤੀਫਾ ਭੇਜ ਦਿਤਾ ਹੈ।ਸ੍ਰੋਮਣੀ ਕਮੇਟੀ ਦੇ ਇਕ ਮੁਲਾਜ਼ਮ ਨੇ ਇਸ ਦੀ ਪੁਸਟੀ ਵੀ ਕੀਤੀ ਹੈ ਤੇ ਦੱਸਿਆ ਕਿ ਸੂਚਨਾ ਕੇਂਦਰ ਵਿਖੇ ਤਾਇਨਾਤ ਸੁਪਰਵਾਈਜ਼ਰ ਵਲੋਂ ਪ੍ਰਧਾਨ ਨੂੰ ਅਪਣਾ ਅਸਤੀਫ਼ਾ ਭੇਜਿਆ ਗਿਆ ਹੈ ਜੋ ਪ੍ਰਵਾਨ ਹੋ ਗਿਆ ਹੈ। ਇਕ ਹੋਰ ਮੁਲਾਜ਼ਮ ਜੋ ਡਰਾਈਵਰ ਵਜੋ ਤਾਇਨਾਤ ਸੀ ਉਸ ਨੇ ਅਧਿਕਾਰੀਆਂ ਦੀ ਮਿਲੀ ਹਦਾਇਤ ਤੇ ਅਸਤੀਫ਼ਾ ਦੇ ਦਿਤਾ ਹੈ।