ਚੀਫ਼ ਖ਼ਾਲਸਾ ਦੀਵਾਨ ਦੇ ਮੈਂਬਰ ਵੀ ਡੇਰਾਵਾਦ ਦੇ ਉਪਾਸਕ?
Published : Mar 15, 2018, 1:11 am IST
Updated : Mar 19, 2018, 4:11 pm IST
SHARE ARTICLE
cifa-khalasa-divana-de-maimbara-vi-deravada-de-upasaka
cifa-khalasa-divana-de-maimbara-vi-deravada-de-upasaka

ਬਹੁਗਿਣਤੀ ਮੈਂਬਰ ਸ਼ਰਾਬ ਆਦਿ ਦੀ ਵਰਤੋ ਤਾਂ ਕਰਦੇ ਹੀ ਹਨ, ਦਾਹੜੀ ਰੰਗਣ ਅਤੇ ਰੋਮਾਂ ਦੀ ਬੇਅਦਬੀ ਜਿਹੀ ਕੁਰਹਿਤ ਕਰਨ ਵਿਚ ਵੀ ਪਿੱਛੇ ਨਹੀਂ ਹਨ।

ਤਰਨਤਾਰਨ, 14 ਮਾਰਚ (ਚਰਨਜੀਤ ਸਿੰਘ): ਚੀਫ਼ ਖ਼ਾਲਸਾ ਦੀਵਾਨ ਦੀ ਨਿਘਰ ਰਹੀ ਹਾਲਤ ਪਿੱਛੇ ਦੀਵਾਨ ਦੇ ਮੈਂਬਰਾਂ ਦੀ ਚੋਣ ਕਰਨ ਵਾਲੀਆਂ ਧਿਰਾਂ ਦੀ ਭੂਮਿਕਾ ਨੂੰ ਵੀ ਅਖੋ ਪਰੋਖੇ ਨਹੀਂ ਕੀਤਾ ਜਾ ਸਕਦਾ।    ਜਾਣਕਾਰੀ ਮੁਤਾਬਕ ਦੀਵਾਨ ਦੇ 520 ਮੈਂਬਰਾਂ ਵਿਚੋਂ ਬਹੁਗਿਣਤੀ ਮੈਂਬਰ ਸ਼ਰਾਬ ਆਦਿ ਦੀ ਵਰਤੋ ਤਾਂ ਕਰਦੇ ਹੀ ਹਨ, ਦਾਹੜੀ ਰੰਗਣ ਅਤੇ ਰੋਮਾਂ ਦੀ ਬੇਅਦਬੀ ਜਿਹੀ ਕੁਰਹਿਤ ਕਰਨ ਵਿਚ ਵੀ ਪਿੱਛੇ ਨਹੀਂ ਹਨ। ਇਥੇ ਹੀ ਬੱਸ ਨਹੀਂ, ਪਤਾ ਲਗਾ ਹੈ ਕਿ ਦੀਵਾਨ ਦੇ ਕੁੱਝ ਮੈਂਬਰ ਡੇਰਾਵਾਦ ਦੇ ਵੀ ਉਪਾਸਕ ਹਨ। ਦੀਵਾਨ ਦੇ ਮੂਲ ਸੂਤ੍ਰ ਭਾਵ ਵਿਧਾਨ ਮੁਤਾਬਕ ਮੈਂਬਰ ਬਣਨ ਦੀ ਸ਼ਰਤ ਤੇ ਗੌਰ ਕੀਤਾ ਜਾਵੇ ਤਾਂ ਸਪੱਸ਼ਟ ਤੌਰ 'ਤੇ ਅਕਿੰਤ ਹੈ ਕਿ ਦੀਵਾਨ ਦਾ ਮੈਂਬਰ ਸਿਰਫ਼ ਉਹ ਹੀ ਵਿਅਕਤੀ ਬਣ ਸਕਦਾ ਹੈ ਜੋ ਸਾਬਤ ਸੂਰਤ, ਅੰਮ੍ਰਿਤਧਾਰੀ ਹੈ। ਅੱਜ ਹਾਲਾਤ ਇਹ ਹਨ ਕਿ ਦੀਵਾਨ ਵਿਚ ਸਿੱਖ ਰਹਿਤ ਮਰਿਆਦਾ ਦੇ ਉਲਟ ਜਾ ਕੇ ਕੰਮ 

ਕਰਨ ਵਾਲੇ ਮੈਂਬਰ ਵੀ ਸ਼ਾਮਲ ਹਨ। ਦੀਵਾਨ ਦੇ ਅਹੁਦੇਦਾਰਾਂ ਦੀ ਚੋਣ ਲੜ ਰਹੇ ਮੈਂਬਰਾਂ ਵਿਚੋ ਇਕ ਮੈਂਬਰ 'ਤੇ ਦੋਸ਼ ਲਗਦਾ ਆ ਰਿਹਾ ਹੈ ਕਿ ਉਹ ਨਿਰੰਕਾਰੀ ਦਰਬਾਰ ਦਿੱਲੀ ਨਾਲ ਜੁੜਿਆ ਹੋਇਆ ਹੈ ਤੇ ਨਿਰੰਕਾਰੀ ਦਰਬਾਰ ਵਲੋਂ ਹਰ ਸਾਲ ਕਰਵਾਏ ਜਾਣ ਵਾਲੇ ਮੁੱਖ ਸਮਾਗਮ ਵਿਚ ਹਿੱਸਾ ਲੈਣ ਲਈ ਜਾਂਦਾ ਹੈ। ਜੇ ਅਜਿਹਾ ਹੈ ਤਾਂ ਇਹ ਸਿੱਧੇ ਤੌਰ ਤੇ ਅਕਾਲ ਤਖ਼ਤ ਤੋਂ ਜਾਰੀ 10 ਜੂਨ 1978 ਦੇ ਹੁਕਮਨਾਮੇ ਦੀ ਉਲੰਘਣਾ ਹੈ।  ਦਸਿਆ ਜਾਂਦਾ ਹੈ ਕਿ ਉਕਤ ਪਿਛਲੇ ਕਰੀਬ 20 ਸਾਲ ਤੋਂ ਮੈਂਬਰ ਹਨ।  ਕੀ ਕਿਸੇ ਵੀ ਮੈਂਬਰ ਨੇ ਉਨ੍ਹਾਂ ਨੂੰ ਪੰਥ ਕਦੀ ਮੁੱਖ ਧਾਰਾ ਵਿਚ ਸ਼ਾਮਲ ਹੋਣ ਲਈ ਪ੍ਰੇਰਿਤ ਨਹੀਂ ਕੀਤਾ? ਇਹ ਸਵਾਲ ਪੂਰੇ ਦੀਵਾਨ ਦੇ ਮੈਂਬਰਾਂ ਵਲ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM
Advertisement