ਚੀਫ਼ ਖ਼ਾਲਸਾ ਦੀਵਾਨ ਦੀ ਚੋਣ
Published : Mar 16, 2018, 12:23 am IST
Updated : Mar 19, 2018, 2:59 pm IST
SHARE ARTICLE
chief khalsa diwan
chief khalsa diwan

ਪ੍ਰੋ. ਬਲਜਿੰਦਰ ਸਿੰਘ ਚੋਣ ਕਮਿਸ਼ਨਰ ਮੁਤਾਬਕ ਅੱਜ ਸਾਰੇ ਉਮੀਦਵਾਰ ਬੁਲਾਏ ਗਏ ਤੇ ਉਨ੍ਹਾਂ ਸਾਹਮਣੇ ਕਾਗਜ਼ਾਂ ਦਾ ਮੁਆਇਨਾ ਪਾਰਦਰਸ਼ੀ ਤੇ ਲੋਕਤੰਤਰ ਢੰਗ ਨਾਲ ਕੀਤਾ 

ਤਿੰਨ ਧੜਿਆਂ ਦੇ 9 ਉਮੀਦਵਾਰ ਮੈਦਾਨ ਵਿਚ
ਅੰਮ੍ਰਿਤਸਰ, 15 ਮਾਰਚ (ਸੁਖਵਿੰਦਰਜੀਤ ਸਿੰਘ ਬਹੋੜੂ): ਚੀਫ਼ ਖ਼ਾਲਸਾ ਦੀਵਾਨ ਦੀ 25 ਮਾਰਚ ਨੂੰ ਹੋਣ ਵਾਲੀ ਚੋਣ ਲੜ ਰਹੇ ਸਾਰੇ ਉਮੀਦਵਾਰਾਂ ਦੇ ਕਾਗਜ਼ਾਤ ਸਹੀ ਪਾਏ ਗਏ। ਪ੍ਰਧਾਨ ਦੀ ਚੌਣ ਲਈ ਰਾਜਮਹਿੰਦਰ ਸਿੰਘ ਮਜੀਠਾ ਸਾਬਕਾ ਸੰਸਦ ਮੈਂਬਰ, ਧਨਰਾਜ ਸਿੰਘ ਕਾਰਜਕਾਰੀ ਪ੍ਰਧਾਨ, ਡਾ. ਸੰਤੋਖ ਸਿੰਘ ਤੇ ਮੀਤ ਪ੍ਰਧਾਨ ਲਈ ਨਿਰਮਲ ਸਿੰਘ, ਸਰਬਜੀਤ ਸਿੰਘ, ਬਲਦੇਵ ਸਿੰਘ ਚੌਹਾਨ ਤੇ ਆਨਰੇਰੀ ਸਕੱਤਰ ਦੇ ਲਈ ਸੰਤੋਖ ਸਿੰਘ ਰੁਮਾਲਿਆ ਵਾਲੇ, ਸੰਤੋਖ ਸਿੰਘ ਸੇਠੀ, ਗੁਰਿੰਦਰ ਸਿੰਘ ਚਾਵਲਾ ਆਦਿ ਮੈਦਾਨ ਵਿਚ ਹਨ।
ਪ੍ਰੋ. ਬਲਜਿੰਦਰ ਸਿੰਘ ਚੋਣ ਕਮਿਸ਼ਨਰ ਮੁਤਾਬਕ ਅੱਜ ਸਾਰੇ ਉਮੀਦਵਾਰ ਬੁਲਾਏ ਗਏ ਤੇ ਉਨ੍ਹਾਂ ਸਾਹਮਣੇ ਕਾਗਜ਼ਾਂ ਦਾ ਮੁਆਇਨਾ ਪਾਰਦਰਸ਼ੀ ਤੇ ਲੋਕਤੰਤਰ ਢੰਗ ਨਾਲ ਕੀਤਾ 

ਗਿਆ। ਸਰਤਾਂ ਮੁਤਾਬਕ ਪ੍ਰਧਾਨ ਦੀ ਚੋਣ ਲਈ 10 ਸਾਲ ਦੀ ਮੈਂਬਰਸ਼ਿਪ , ਮੀਤ ਪ੍ਰਧਾਨ ਲਈ ਪੰਜ ਸਾਲ ਦੀ ਮੈਂਬਰਸ਼ਿਪ ਹੋਣੀ ਜ਼ਰੂਰੀ ਸੀ। ਉਨ੍ਹਾਂ ਕਿਹਾ ਕਿ ਪੜਤਾਲ ਦੌਰਾਨ ਕਿਸੇ ਵੀ ਉਮੀਦਵਾਰ ਵਲ ਬਕਾਇਆ ਰਕਮ ਨਹੀਂ ਸੀ। ਇਹ ਵੀ ਦਸਣਯੋਗ ਹੈ ਕਿ ਰਾਜਮਹਿੰਦਰ ਸਿੰਘ ਮਜੀਠਾ,  ਨਿਰਮਲ ਸਿੰਘ, ਸੰਤੋਖ ਸਿੰਘ ਰੁਮਾਲਿਆ ਵਾਲੇ (ਅਣਖੀ ਗਰੁਪ ), ਧਨਰਾਜ ਸਿੰਘ  ਗਰੁਪ ਨਾਲ, ਬਲਦੇਵ ਸਿੰਘ ਚੌਹਾਨ ਤੇ ਗੁਰਿੰਦਰ ਸਿੰਘ ਚਾਵਲਾ ਹਨ। ਦੂਸਰੇ ਪਾਸੇ ਚੱਢਾ ਗਰੁਪ ਦੇ ਉਮੀਦਵਾਰ ਡਾ. ਸੰਤੋਖ ਸਿੰਘ, ਸੰਤੋਖ ਸਿੰਘ ਸੇਠੀ ਤੇ ਸਰਬਜੀਤ ਸਿੰਘ ਹਨ। ਚੀਫ਼ ਖ਼ਾਲਸਾ ਦੀਵਾਨ ਦੇ ਨਵੇਂ ਪ੍ਰਧਾਨ ਦੀ ਚੋਣ ਲੜ ਰਹੇ ਧਨਰਾਜ ਸਿੰਘ, ਬਲਦੇਵ ਸਿੰਘ ਚੌਹਾਨ ਮੀਤ ਪ੍ਰਧਾਨ, ਗੁਰਿੰਦਰ ਸਿੰਘ ਚਾਵਲਾ ਤੇ ਹੋਰ ਮੈਂਬਰਾਂ ਨੇ ਅਹਿਮ ਬੈਠਕ ਕੀਤੀ ਜਿਸ ਵਿਚ ਉਨ੍ਹਾਂ ਦਾਅਵਾ ਕੀਤਾ ਕਿ ਜੇ ਉਹ ਸੱਤਾ ਵਿਚ ਆਏ ਤਾਂ ਉਹ ਵਧੀਆ ਕੰਮ ਕਰਨਗੇ ਤਾਕਿ ਦੀਵਾਨ ਨੂੰ ਸਮੇਂ ਦਾ ਹਾਣੀ ਬਣਾਇਆ ਜਾਵੇਗਾ।  

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM
Advertisement